ਅਕਤੂਬਰ ਇਨਕਲਾਬ![]()
ਅਕਤੂਬਰ ਇਨਕਲਾਬ (ਰੂਸੀ: Октя́брьская револю́ция, ਗੁਰਮੁਖੀ: ਓਕਤਿਆਬਰਸਕਾਇਆ ਰੇਵੋਲਿਊਤਸਿਆ; ਆਈ ਪੀ ਏ: [ɐkˈtʲæbrʲskəjə rʲɪvɐˈlʲʉtsɨjə]), ਜਿਸ ਨੂੰ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ (ਰੂਸੀ: Великая Октябрьская социалистическая революция, ਵੇਲੀਕਆ ਓਕਤਿਆਬਰਕਾਇਆ ਸੋਤਸਿਅਲਿਸਤੀਚੇਸਕਆ ਰੇਵੋਲਿਊਤਸਿਆ), ਲਾਲ ਅਕਤੂਬਰ, ਅਕਤੂਬਰ ਵਿਦਰੋਹ ਅਤੇ ਬਾਲਸ਼ਵਿਕ ਇਨਕਲਾਬ ਵੀ ਕਿਹਾ ਜਾਂਦਾ ਹੈ[1], ਲੈਨਿਨ ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਾਬਜ ਹੋਣ ਦੀ ਕਾਰਵਾਈ ਸੀ। ਇਹ 20ਵੀਂ ਸਦੀ ਦੀਆਂ ਸਭ ਤੋਂ ਵੱਡੀਆਂ ਰਾਜਨੀਤਕ ਘਟਨਾਵਾਂ ਵਿੱਚੋਂ ਇੱਕ ਹੈ ਜੋ ਅਕਤੂਬਰ 1917 ਵਿੱਚ (ਨਵੇਂ ਕੈਲੰਡਰ ਅਨੁਸਾਰ ਨਵੰਬਰ 1917 ਵਿੱਚ) ਵਾਪਰੀ। ਇਸਨੇ ਵਿਸ਼ਵ ਇਤਿਹਾਸ ਦੇ ਅਗਲੇ ਰੁਖ ਨੂੰ ਪ੍ਰਭਾਵਤ ਕੀਤਾ। ਕ੍ਰਾਂਤੀ ਦੇ ਸਿੱਟੇ ਵਜੋਂ, ਰੂਸ ਵਿੱਚ ਘਰੇਲੂ ਯੁੱਧ ਛਿੜ ਪਿਆ, ਆਰਜ਼ੀ ਸਰਕਾਰ ਨੂੰ ਹਟਾ ਦਿੱਤਾ ਗਿਆ ਅਤੇ ਸੋਵੀਅਤਾਂ ਦੀ ਦੂਜੀ ਕੁੱਲ-ਰੂਸੀ ਕਾਂਗਰਸ ਦੁਆਰਾ ਸਰਕਾਰ ਬਣਾਈ ਗਈ, ਜਿਸ ਵਿੱਚ ਪ੍ਰਤਿਨਿਧਾਂ ਦੀ ਭਾਰੀ ਬਹੁਗਿਣਤੀ ਬੋਲਸ਼ਿਵਿਕਾਂ (ਆਰਐਸਡੀਐਲਪੀ [ਬੀ]) ਦੀ ਸੀ ਅਤੇ ਉਹਨਾਂ ਦੇ ਸਹਿਯੋਗੀਆਂ ਵਿੱਚ ਖੱਬੇ ਸਮਾਜਵਾਦੀ-ਕ੍ਰਾਂਤੀਕਾਰੀ ਅਤੇ ਕੁਝ ਕੌਮੀ ਸੰਗਠਨ ਸ਼ਾਮਲ ਸਨ। ਅਸਥਾਈ ਸਰਕਾਰ ਨੂੰ 25-26 ਅਕਤੂਬਰ (7-8 ਨਵੰਬਰ, ਨਵਾਂ ਕੈਲੰਡਰ) ਹਥਿਆਰਬੰਦ ਵਿਦਰੋਹ ਰਾਹੀਂ ਹਟਾ ਦਿੱਤਾ ਗਿਆ, ਜਿਸਦੇ ਮੁੱਖ ਆਗੂ ਆਯੋਜਕ ਵੀ ਆਈ ਲੈਨਿਨ, ਲਿਓਨ ਟਰਾਟਸਕੀ, ਸਵਿਰਦਲੋਵ ਆਦਿ ਸਨ। ਪੀਤਰੋਗਰਾਦ ਸੋਵੀਅਤ ਦੀ ਫੌਜੀ ਇਨਕਲਾਬੀ ਕਮੇਟੀ, ਜਿਸ ਵਿੱਚ ਖੱਬੇ ਸਮਾਜਵਾਦੀ-ਕ੍ਰਾਂਤੀਕਾਰੀ ਵੀ ਸ਼ਾਮਲ ਸਨ. ਨੇ ਇਸ ਵਿਦਰੋਹ ਦੀ ਸਿੱਧੀ ਅਗਵਾਈ ਕੀਤੀ। ਲੋਕਾਂ ਦੇ ਇੱਕ ਵੱਡੇ ਹਿੱਸੇ ਦੇ ਸਮਰਥਨ, ਅਸਥਾਈ ਸਰਕਾਰ ਦੀ ਅਯੋਗਤਾ, ਮੈਨਸ਼ਵਿਕ ਅਤੇ ਸੱਜੇ-ਪੱਖੀ ਸਮਾਜਵਾਦੀ-ਕ੍ਰਾਂਤੀਕਾਰੀਆਂ ਦੀ ਬੋਲਸ਼ੇਵਿਕਾਂ ਦਾ ਇੱਕ ਅਸਲੀ ਬਦਲ ਪੇਸ਼ ਕਰਨ ਦੀ ਅਸਮਰਥਤਾ ਨੇ ਇਸ ਵਿਦਰੋਹ ਦੀ ਸਫਲਤਾ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀ ਹੋਈ ਸੀ। ਨਾਮ ਬਾਰੇਪਹਿਲਾਂ ਪਹਿਲ, ਇਸ ਘਟਨਾ ਨੂੰ ਅਕਤੂਬਰ ਪਲਟਾ (Октябрьский переворот) ਜਾਂ ਤੀਜੇ ਵਿਦਰੋਹ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ, ਜਿਵੇਂ ਕਿ ਸਮਕਾਲੀ ਦਸਤਾਵੇਜ਼ਾਂ ਵਿੱਚ ਵੇਖਿਆ ਗਿਆ ਹੈ (ਉਦਾਹਰਨ ਲਈ, ਵਲਾਦੀਮੀਰ ਲੈਨਿਨ ਦੀਆਂ ਸਮੁਚੀਆਂ ਲਿਖਤਾਂ ਦੇ ਪਹਿਲੇ ਸੰਸਕਰਣਾਂ ਵਿੱਚ)। ਰੂਸੀ ਵਿੱਚ, ਹਾਲਾਂਕਿ, "переворот" ਦਾ ਇੱਕ ਅਰਥ "ਕ੍ਰਾਂਤੀ" ਦਾ ਹੈ ਅਤੇ ਇਸਦਾ ਮਤਲਬ "ਪਲਟਣਾ" ਜਾਂ "ਉਲਟਾਉਣਾ" ਹੈ, ਇਸ ਲਈ "ਪਲਟਾ" ਸਹੀ ਅਨੁਵਾਦ ਨਹੀਂ ਹੈ। ਸਮੇਂ ਦੇ ਨਾਲ, ਅਕਤੂਬਰ ਇਨਕਲਾਬ ਦੀ ਵਰਤੋਂ ਪ੍ਰਚਲਿਤ ਹੋ ਗਈ ਸੀ। ਇਹ ਇਨਕਲਾਬ ਗਰੈਗਰੀਅਨ ਕੈਲੰਡਰ ਦੇ ਅਨੁਸਾਰ ਨਵੰਬਰ ਵਿੱਚ ਹੋਇਆ ਸੀ ਇਸ ਲਈ ਇਸ ਨੂੰ "ਨਵੰਬਰ ਇਨਕਲਾਬ" ਵਜੋਂ ਵੀ ਜਾਣਿਆ ਜਾਂਦਾ ਹੈ। ਹਵਾਲੇ
|
Portal di Ensiklopedia Dunia