ਅਖ਼ਲਾਕ ਮੁਹੰਮਦ ਖ਼ਾਨ ਸ਼ਹਰਯਾਰ
ਅਖ਼ਲਾਕ ਮੁਹੰਮਦ ਖ਼ਾਨ 'ਸ਼ਹਰਯਾਰ' (16 ਜੂਨ 1936 – 13 ਫਰਵਰੀ 2012),ਇੱਕ ਭਾਰਤੀ, ਅਕਾਦਮਿਕ, ਅਤੇ ਭਾਰਤ ਵਿੱਚ ਉਰਦੂ ਸ਼ਾਇਰੀ ਦਾ ਉਸਤਾਦ ਸੀ।[1][2] ਸ਼ਹਰਯਾਰ ਉਸਦਾ ਕਲਮੀ ਨਾਮ ਸੀ ਅਤੇ ਉਸ ਦੀ ਪਹਿਚਾਣ ਇਸੇ ਨਾਮ ਤੇ ਹੀ ਸੀ। ਜ਼ਿੰਦਗੀਅਖਲਾਕ ਮੁਹੰਮਦ ਖਾਨ ਦਾ ਜਨਮ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਚ ਆਇਨਲਾ ਕਸਬੇ ’ਚ 16 ਜੂਨ 1936 ਨੂੰ ਹੋਇਆ। 60ਵਿਆਂ ਵਿੱਚ ਸ਼ਹਰਯਾਰ ਨੇ 60 ਦੇ ਦਹਾਕੇ ਵਿੱਚ ਉਰਦੂ ਵਿੱਚ ਐਮ ਏ ਕੀਤੀ ਅਤੇ ਫਿਰ ਇਸੇ ਯੂਨੀਵਰਸਿਟੀ ਵਿੱਚ ਅਧਿਆਪਕ ਲੱਗ ਗਿਆ। ਉਹ 1996 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਰਦੂ ਵਿਭਾਗ ਤੋਂ ਰਿਟਾਇਰ ਹੋਇਆ। ਪੇਸ਼ੇ ਤੋਂ ਅਧਿਆਪਕ ਸ਼ਹਰਯਾਰ ਨੂੰ ਸਾਲ – 1981 ਵਿੱਚ ਬਣੀ ਫਿਲਮ ਉਮਰਾਉ ਜਾਨ ਨਾਲ ਨਵੀਂ ਪਛਾਣ ਦਿੱਤੀ ਸੀ। ਦੇਸ਼, ਸਮਾਜ, ਸਿਆਸਤ, ਪ੍ਰੇਮ, ਦਰਸ਼ਨ, ਇਨ੍ਹਾਂ ਸਾਰੇ ਮਜ਼ਮੂਨਾਂ ਉੱਤੇ ਉਸ ਦੇ ਨਗਮੇ ਦਿਲ ਨੂੰ ਛੂੰਹਦੇ ਹਨ। ਉਨ੍ਹਾਂ ਨੂੰ ਅਮਿਤਾਭ ਬੱਚਨ ਦੇ ਹੱਥੋਂ ਗਿਆਨਪੀਠ ਇਨਾਮ ਦਿੱਤਾ ਗਿਆ, ਤਾਂ ਗਜਲਕਾਰ ਜੈਕ੍ਰਿਸ਼ਣ ਰਾਏ ‘ਤੁਸ਼ਾਰ’ ਨੇ ਕਿਹਾ – ‘ਉਦੋਂ ਜੇਕਰ ਮੀਰ, ਗਾਲਿਬ ਸਨ, ਅੱਜ ਦੇ ਦੌਰ ਵਿੱਚ ਵੀ ਸ਼ਹਰਯਾਰ ਹੈ।’ ਨਮੂਨਾ ਸ਼ਾਇਰੀਇੱਕ ਗਜ਼ਲਜੋ ਬਾਤ ਕਰਨੇ ਕੀ ਥੀ ਕਾਸ਼ ਮੈਨੇ ਕੀ ਹੋਤੀ। ਹਵਾਲੇ
|
Portal di Ensiklopedia Dunia