ਅਗਨੀਪਥ (1990 ਫਿਲਮ)ਅਗਨੀਪਥ (ਅੰਗਰੇਜ਼ੀ: The Path of Fire) 1990 ਭਾਰਤੀ ਐਕਸ਼ਨ ਡਰਾਮਾ ਫ਼ਿਲਮ ਹੈ[1][2] ਜਿਸ ਦਾ ਨਿਰਦੇਸ਼ਨ ਮੁਕੁਲ ਆਨੰਦ ਨੇ ਕੀਤਾ ਹੈ। ਇਸ ਵਿੱਚ ਅਮਿਤਾਭ ਬੱਚਨ ਨੇ ਮੁੱਖ ਪਾਤਰ ਵਿਜੇ ਦੀਨਾਨਾਥ ਚੌਹਾਨ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਨਾਲ ਮਿੱਥਨ ਚੱਕਰਵਰਤੀ, ਮਾਧਵੀ, ਨੀਲਮ ਕੋਠਾਰੀ, ਰੋਹਿਨੀ ਹੱਟਾਂਗਦੀ ਅਤੇ ਡੈਨੀ ਡੇਨਜੋਂਗਪਾ ਨਾਲ ਵਿਰੋਧੀ ਕੰਚਾ ਚੀਨਾ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ਦਾ ਨਿਰਮਾਣ ਯਸ਼ ਜੌਹਰ ਨੇ ਕੀਤਾ ਸੀ। ਫ਼ਿਲਮ ਦਾ ਸਿਰਲੇਖ ਇਸੇ ਨਾਮ ਦੀ ਇੱਕ ਕਵਿਤਾ 'ਅਗਨੀਪਥ'[3] ਜਿਸ ਨੂੰ ਅਮਿਤਾਭ ਦੇ ਪਿਤਾ ਹਰਿਵੰਸ਼ ਰਾਏ ਬੱਚਨ ਨੇ ਲਿਖਿਆ ਸੀ, ਤੋਂ ਲਿਆ ਗਿਆ ਹੈ। ਇਹ ਕਵਿਤਾ ਫ਼ਿਲਮ ਦੇ ਸ਼ੁਰੂ ਵਿੱਚ ਸੁਣਾਈ ਜਾਂਦੀ ਹੈ ਅਤੇ ਇਸ ਤਰ੍ਹਾਂ ਇਹ ਕਵਿਤਾ ਫ਼ਿਲਮ ਦੇ ਵਿਸ਼ੇ ਨਾਲ ਇੱਕ ਸਿੱਧਾ ਸੰਬੰਧ ਬਣਾ ਲੈਂਦੀ ਹੈ। ਇਹ ਸੰਬੰਧ ਖ਼ਾਸਕਰ ਕਲਾਈਮੈਕਸ ਦ੍ਰਿਸ਼ ਵਿੱਚ ਹੋਰ ਗੂੜਾ ਹੋ ਜਾਂਦਾ ਹੈ। ਅਗਨੀਪਥ ਪਿਛਲੇ ਸਾਲਾਂ ਦੌਰਾਨ ਇੱਕ ਮਜ਼ਬੂਤ ਕਲਟ ਫ਼ਿਲਮ ਬਣ ਗਈ ਹੈ। ਇਹ ਬੱਚਨ ਦੇ ਕਰੀਅਰ ਦਾ ਇੱਕ ਮੀਲ ਪੱਥਰ ਮੰਨੀ ਜਾਂਦੀ ਹੈ ਅਤੇ ਉਸਦੀ ਹਰ ਸਮੇਂ ਦੀਆਂ ਮਹਾਨ ਫ਼ਿਲਮਾਂ ਦੀ ਲੀਗ ਵਿੱਚ ਇਸ ਨੂੰ ਉਸ ਦੀਆਂ ਸਾਹਕਾਰ ਫ਼ਿਲਮਾਂ ਵਿੱਚ ਗਿਣਿਆ ਜਾਂਦਾ ਹੈ। ਅਮਿਤਾਭ ਬੱਚਨ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ 38ਵੇਂ ਰਾਸ਼ਟਰੀ ਫ਼ਿਲਮ ਅਵਾਰਡਾਂ ਵਿੱਚ ਸਰਬੋਤਮ ਅਭਿਨੇਤਾ ਲਈ ਪਹਿਲਾ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲਿਆ। ਮਿਥੁਨ ਚੱਕਰਵਰਤੀ ਨੂੰ ਫ਼ਿਲਮਫੇਅਰ ਸਰਬੋਤਮ ਸਹਿਯੋਗੀ ਅਦਾਕਾਰ ਦਾ ਪੁਰਸਕਾਰ ਮਿਲਿਆ। 1990 ਵਿੱਚ ਆਪਣੇ ਬਜਟ ਤੋਂ ਵੱਧ ਕਮਾਈ ਕਰਨ ਦੇ ਬਾਵਜੂਦ ਇਸ ਨੂੰ ਬਾਕਸ-ਆਫਿਸ 'ਤੇ ਫਲਾਪ ਵਜੋਂ ਦਰਜ ਕੀਤਾ ਗਿਆ। ਫ਼ਿਲਮ ਨੂੰ ਯਸ਼ ਜੌਹਰ ਦੇ ਬੇਟੇ ਕਰਨ ਜੌਹਰ ਨੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਵਜੋਂ ਉਸੀ ਸਿਰਲੇਖ ਨਾਲ 2012 ਵਿੱਚ ਮੁੜ ਬਣਾਇਆ ਸੀ। ਪਲਾਟਪਿੰਡ ਦੇ ਸਕੂਲ ਦੇ ਅਧਿਆਪਕ ਦੀਨਾਨਾਥ ਚੌਹਾਨ (ਅਲੋਕ ਨਾਥ) ਕੰਚਾ ਚੀਨਾ, ਅੰਡਰਵਰਲਡ ਡਾਨ (ਡੈਨੀ ਡੇਂਗਜੋਂਗਪਾ) ਅਤੇ ਉਸ ਦੇ ਗੈਂਗਸਟਰਾਂ ਦੇ ਸਮੂਹ, ਹੈਰੋਇਨ ਦੀ ਤਸਕਰੀ ਦਾ ਅਧਾਰ ਸਥਾਪਤ ਕਰਨ ਦੀਆਂ ਯੋਜਨਾਵਾਂ ਦਾ ਸਖਤ ਵਿਰੋਧ ਕਰਦੇ ਹਨ। ਇੱਕ ਸੈੱਟ-ਅਪ ਘੁਟਾਲੇ ਵਿੱਚ ਬਦਨਾਮ ਹੋਣ ਅਤੇ ਪਿੰਡ ਵਾਸੀਆਂ ਦੁਆਰਾ ਉਸਦੇ ਪਰਿਵਾਰ ਨੂੰ ਬੇਦਖਲ ਕਰ ਦਿੱਤਾ ਗਿਆ। ਚੀਨਾ ਨੇ ਬਦਲਾ ਲੈਣ ਲਈ ਉਸਨੂੰ ਕਤਲ ਕਰ ਦਿੱਤਾ। ਆਪਣੇ ਪਿਤਾ ਦੀ ਹੱਤਿਆ ਅਤੇ ਆਪਣੀ ਮਾਂ ਸੁਹਸਿਨੀ ਚਵਾਨ ( ਰੋਹਿਨੀ ਹੱਟਾਂਗਦੀ ) ਨਾਲ ਬਲਾਤਕਾਰ ਦੀ ਕੋਸ਼ਿਸ਼ ਤੋਂ ਬਾਅਦ ਵਿਜੇ ਕੰਚਾ ਨੂੰ ਮਾਰਨ ਦੀ ਸਹੁੰ ਚੁੱਕਦਾ ਹੈ। ਵਿਜੇ ( ਅਮਿਤਾਭ ਬੱਚਨ ) ਆਪਣੀ ਮਾਂ ਦੀ ਦੇਖਭਾਲ ਅਤੇ ਜ਼ਿੰਮੇਵਾਰੀਆਂ ਸੰਭਾਲਦਾ ਹੈ। ਭੈਣ ਸਿਕਸ਼ਾ (ਨੀਲਮ) ਜੋ ਕਿਸਮਤ ਦੇ ਅਜੀਬ ਮੋੜ ਦੁਆਰਾ, ਉਸਨੂੰ ਆਪਣੇ ਆਪ ਵਿੱਚ ਇੱਕ ਗੈਂਗਸਟਰ ਬਣਨ ਦਾ ਕਾਰਨ ਬਣਦੀ ਹੈ। ਵਿਜੇ ਨੂੰ ਉਸ ਦੇ ਸਾਥੀ ਗੈਂਗਸਟਰਾਂ ਦੁਆਰਾ ਕਤਲ ਦੀ ਕੋਸ਼ਿਸ਼ ਦਾ ਸਾਹਮਣਾ ਕਰਨਾ ਪਿਆ ਜਦੋਂ ਉਸਨੇ ਉਨ੍ਹਾਂ ਦੇ ਨਸ਼ਾ ਤਸਕਰੀ ਦੇ ਕੰਮਾਂ ਵਿੱਚ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ। ਉਸਨੂੰ ਕ੍ਰਿਸ਼ਣਨ ਅਈਅਰ ਐਮਏ ( ਮਿਥੁਨ ਚੱਕਰਵਰਤੀ ) ਉਸਨੂੰ ਹਸਪਤਾਲ ਲਿਜਾਂਦਾ ਹੈ ਅਤੇ ਉਸ ਦੀ ਜਾਨ ਬਚਾਉਂਦਾ ਹੈ। ਵਿਜੇ ਨੇ ਆਪਣੀ ਹੱਤਿਆ ਦੀ ਕੋਸ਼ਿਸ਼ ਦਾ ਬਦਲਾ ਲੈਣ ਲਈ ਇੱਕ ਤੋਂ ਬਾਅਦ ਆਪਣੇ ਦੋਸ਼ੀਆਂ ਦਾ ਕਤਲ ਕਰਦਾ ਗਿਆ ਪਰ ਉਸਦੀ ਮਾਂ ਉਸ ਦੇ ਕਾਤਲਾਨਾ ਅਤੇ ਗੈਂਗਸਟਰ ਪ੍ਰਵਿਰਤੀਆਂ ਤੋਂ ਉਸ ਨੂੰ ਵਰਜਦੀ ਰਹੀ ਅਤੇ ਆਪਣੇ ਪਿਤਾ ਦੇ ਚੰਗੇ ਨਾਮ ਨੂੰ ਵਿਗਾੜਨ ਲਈ ਕੁੱਟਮਾਰ ਕਰਕੇ ਉਸਨੂੰ ਘਰੋਂ ਭਜਾ ਦਿੰਦੀ ਹੈ। ਵਿਜੇ, ਦੁਖੀ ਅਤੇ ਪਰੇਸ਼ਾਨ ਮਰਿਯਮ (ਉਸ ਦੀ ਮਹਿਬੂਬ) ਦੀਆਂ ਬਾਹਾਂ ਵਿੱਚ ਦਿਲਾਸਾ ਭਾਲਦਾ ਹੈ ਅਤੇ ਉਸ ਨਾਲ ਇੱਕ ਰਿਸ਼ਤੇ ਦੀ ਸ਼ੁਰੂਆਤ ਕਰਦਾ ਹੈ। ਉਸ ਤੋਂ ਬਾਅਦ ਇੱਕ ਗੈਂਗਸਟਰ ਦੁਆਰਾ ਸ਼ਿਕਸ਼ਾ ਨੂੰ ਅਗਵਾ ਕਰ ਲਿਆ ਜਾਂਦਾ ਹੈ। ਵਿਜੇ ਨੇ ਇਹ ਸੁਣਿਆ ਅਤੇ ਗੁੱਸੇ ਵਿੱਚ ਆ ਕੇ ਗੈਂਗਸਟਰ ਨੂੰ ਮਾਰਨ ਲਈ ਪਹੁੰਚਿਆ। ਵਿਜੇ ਦੀ ਮਾਂ ਨੂੰ ਉਸ ਦਾ ਇਸ ਦਹਿਸ਼ਤ ਦੀ ਦੁਨੀਆ ਵਿੱਚ ਰਹਿਣਾ ਬਿਲਕੁਲ ਪਸੰਦ ਨਹੀਂ। ਪਰ ਹੁਣ ਉਹ ਜਦੋਂ ਸ਼ਿਕਸ਼ਾ ਨੂੰ ਅਗਵਾ ਹੋਣ ਦੀ ਗੱਲ ਸੁਣਦੀ ਹੈ ਤਾਂ ਉਹ ਵਿਜੇ ਨੂੰ ਗਲਾ ਨਾਲ ਲਗਾ ਲੈਂਦੀ ਹੈ ਤੇ ਉਸ ਨੂੰ ਸਵੀਕਾਰ ਕਰ ਲੈਂਦੀ ਹੈ। ਅੰਤ ਵਿੱਚ ਵਿਜੇ ਕੰਚਾ ਚੀਨਾ ਨੂੰ ਮਾਰ ਕੇ ਆਪਣੇ ਪਿਓ ਦਾ ਬਦਲਾ ਲੈ ਲੈਂਦਾ ਹੈ।
|
Portal di Ensiklopedia Dunia