ਅਟੇਰਨ

ਅਟੇਰਨ (niddy noddy) ਗਲੌਟਿਆਂ ਦੇ ਸੂਤ ਨੂੰ ਅਟੇਰ ਕੇ ਅੱਟੀਆਂ ਬਣਾਉਣ ਲਈ ਵਰਤਿਆ ਜਾਂਦਾ ਇੱਕ ਸੰਦ ਹੁੰਦਾ ਹੈ।

ਅਟੇਰਨ ਆਮ ਤੌਰ 'ਤੇ ਲੱਕੜ ਦਾ ਬਣਿਆ ਇੱਕ ਡਮਰੂ ਜਿਹਾ ਹੁੰਦਾ ਹੈ। ਇਸ ਅਟੇਰਨ ਨੂੰ ਹੀ ਅਟੇਰਨ ਵਾਲਾ ਵਿਅਕਤੀ ਖੱਬੇ ਹੱਥ ਵਿੱਚ ਫੜਦਾ ਹੈ ਤੇ ਗਲੋਟੇ ਦੀ ਤੰਦ ਕੱਢ ਕੇ ਅਟੇਰਨ ਦੇ ਇੱਕ ਸਿਰੇ ਉੱਤੇ ਚਿਪਕਾ ਕੇ ਸੂਤ ਨੂੰ ਦੋ ਜਾਂ ਤਿੰਨ ਧਾਗੇ ਜੋੜ ਕੇ ਦੋ ਲੜਾ, ਤਿੰਨ ਲੜਾ ਆਦਿ ਜ਼ਰੂਰਤ ਅਨੁਸਾਰ ਆਠੇ ਦੀ ਸ਼ਕਲ ਵਿੱਚ ਇਸ ਉੱਤੇ ਵਲੀ ਜਾਂਦਾ ਹੈ। ਅਟੇਰਨ ਉੱਤੋਂ ਲੱਥੇ ਇਸ ਗੁੱਛੇ ਨੂੰ ਅੱਟੀ ਕਿਹਾ ਜਾਂਦਾ ਹੈ। ਅਟੇਰਨ ਦਾ ਕੰਮ ਆਮ ਤੌਰ 'ਤੇ ਔਰਤਾਂ ਕਰਦੀਆਂ ਹਨ।[1]

ਤਾਣੀ ਨਾਲ ਖੇਸ, ਖੇਸੀਆਂ ਅਤੇ ਗਦੈਲੇ ਬੁਣੇ ਜਾਂਦੇ ਹਨ। ਅਟੇਰਨ ਦੀ ਵੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਕੱਤੀ ਹੋਈ ਰੂੰ ਦੇ ਗਲੋਟਿਆਂ ਨੂੰ ਅਟੇਰਨ ਨਾਲ ਅਟੇਰਿਆ ਜਾਂਦਾ ਹੈ, ਭਾਵ ਉਸ ਦੇ ਲੱਛੇ ਬਣਾ ਲਏ ਜਾਂਦੇ ਹਨ। ਫਿਰ ਉਹਨਾ ਦੀ ਰੰਗਾਈ ਕੀਤੀ ਜਾਂਦੀ ਹੈ। ਅਤੇ ਇਸ ਰੰਗੇ ਹੋਏ ਸੂਤ ਨੂੰ ਫਿਰ ਤਾਣੀ ਬੁਣਨ ਲਈ ਵਰਤਿਆ ਜਾਂਦਾ ਹੈ।

ਹਵਾਲੇ

  1. "ਘਰਾਂ 'ਚੋਂ ਅਲੋਪ ਹੋ ਰਿਹਾ 'ਅਟੇਰਨ'".
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya