ਅਤਾਨੁ ਦਾਸ (ਜਨਮ 5 ਅਪ੍ਰੈਲ 1992) ਇੱਕ ਭਾਰਤੀ ਤੀਰਅੰਦਾਜ਼ ਹੈ।[1] ਇਸ ਵੇਲੇ ਉਸਨੂੰ ਓਲੰਪਿਕ ਗੋਲਡ ਕੁਐਸਟ ਦਾ ਸਹਿਯੋਗ ਪ੍ਰਾਪਤ ਹੈ, ਜੋ ਕੇ ਇੱਕ ਗੈਰ-ਮੁਨਾਫੇ ਵਾਲੀ ਸੰਸਥਾ ਹੈ। ਜਿਸਦਾ ਕੰਮ ਚੰਗੇ ਖਿਡਾਰੀਆਂ ਦੀ ਪਛਾਣ ਕਰਨਾ ਅਤੇ ਭਾਰਤੀ ਖਿਡਾਰੀ ਨੂੰ ਆਪਣਾ ਸਹਿਯੋਗ ਦੇਣਾ ਹੈ।[2] ਉਸ ਨੇ ਰਿਕਰਵ ਪੁਰਸ਼ ਦੇ ਵਿਅਕਤੀਗਤ ਅਤੇ ਟੀਮ ਖੇਡ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਾ ਹੈ। ਉਸ ਨੇ ਆਪਣੇ ਅੰਤਰ-ਰਾਸ਼ਟਰੀ ਖੇਡ ਜੀਵਨ ਦੀ ਸੁਰੂਆਤ 2008 ਵਿੱਚ ਕੀਤੀ[3] ਉਸ ਸੰਸਾਰ ਵਿੱਚ ਮੌਜੂਦਾ ਦਰਜਾ 67 ਹੈ।[4]
ਅਤਾਨੁ ਨੇ ਦੀਪਿਕਾ ਕੁਮਾਰੀ ਦੇ ਨਾਲ ਦੇ ਨਾਲ 2013 ਵਿਸ਼ਵ ਕੱਪ ਮਿਸ਼ਰਿਤ (ਮਿਕਸਡ) ਟੀਮ ਕੰਬੋਡੀਆ ਵਿੱਚ ਆਯੋਜਿਤ ਮੁਕਾਬਲੇ ਵਿੱਚ ਖੇਡਦਿਆਂ ਕਾਂਸੇ ਦਾ ਤਗਮਾ ਜਿੱਤਿਆ। ਅਤਾਨੁ ਇਸ ਵੇਲੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਕੋਲਕਾਤਾ ਵਿੱਚ ਨੌਕਰੀ ਕਰ ਰਿਹਾ ਹੈ।[5]
ਅਤਾਨੁ ਇੱਕ ਹੋਨਹਾਰ ਭਾਰਤੀ ਪ੍ਰਤਿਭਾਸ਼ਾਲੀ ਖਿਡਾਰੀ ਹੈ। ਜਿਸਨੇ ਮਿਠਤੁ ਦੀ ਕੋਚਿੰਗ ਹੇਠ 14 ਸਾਲ ਦੀ ਉਮਰ 'ਤੇ ਤੀਰਅੰਦਾਜ਼ੀ ਸ਼ੁਰੂ ਕੀਤੀ। 2008 ਵਿੱਚ ਅਤਾਨੁ ਟਾਟਾ ਤੀਰਅੰਦਾਜ਼ੀ ਅਕੈਡਮੀ ਵਿੱਚ ਕੋਰੀਆਈ ਕੋਚ ਲਿਮ ਚਾਏ ਵੰਗ ਕੋਲੋਂ ਸਿਖਲਾਈ ਪ੍ਰਾਪਤ ਕਰਨ ਲਈ ਚਲੇ ਗਿਆ।
ਖੇਡ ਪ੍ਰਾਪਤੀਆਂ
- 02 !
ਸੀਨੀਅਰ ਨੈਸ਼ਨਲ ਤੀਰਅੰਦਾਜ਼ੀ ਮੁਕਾਬਲੇ ਵਿੱਚ ਰਿਕਰਵ ਪੁਰਸ਼ ਦੇ ਵਿਅਕਤੀਗਤ ਮੁਕਾਬਲੇ ਵਿੱਚ ਭਾਗ ਲਿਆ[6]
- 03 !
ਰਿਕਰਵ ਪੁਰਸ਼ ਟੀਮ, ਏਸ਼ੀਆਈ ਤੀਰਅੰਦਾਜ਼ੀ, ਗ੍ਰੈਂਡ ਪਰਿਕਸ, ਸਿੰਗਾਪੁਰ, 2013 ਵਿੱਚ ਰਾਹੁਲ ਬੈਨਰਜੀ ਅਤੇ ਬਿਨੋਦ ਸਵੰਸੀ ਨਾਲ ਖੇਡਿਆ। [7]
- 03 !
ਰਿਕਰਵ ਮਿਕਸਡ ਟੀਮ, ਏਸ਼ੀਅਨ ਤੀਰਅੰਦਾਜ਼ੀ, ਗ੍ਰੈਂਡ ਪਰਿਕਸ, ਥਾਈਲੈਂਡ, 2013 ਵਿੱਚ ਬੋਮਬਾਲਿਆ ਦੇਵੀ ਲੈਸ਼ਰਾਮ ਨਾਲ ਖੇਡਿਆ।[7]
- 03 !
ਰਿਕਰਵ ਪੁਰਸ਼ ਦੇ ਵਿਅਕਤੀਗਤ, ਏਸ਼ੀਆਈ ਤੀਰਅੰਦਾਜ਼ੀ, ਗ੍ਰੈਂਡ ਪਰਿਕਸ, ਥਾਈਲੈਂਡ, 2013 ਖੇਡਣ ਦਾ ਅਵਸਰ।[7]
- 01 !
ਰਿਕਰਵ ਮਿਕਸਡ ਟੀਮ, ਤੀਜੀਆਂ ਏਸ਼ੀਆਈ ਗ੍ਰੈਂਡ ਪਰਿਕਸ, ਢਾਕਾ, ਬੰਗਲਾਦੇਸ਼, 2011 ਵਿੱਚ ਰਿਮਿਲ ਬੁਰੁਲੀ ਨਾਲ ਖੇਡਿਆ।[8]
- 03 !
ਬ੍ਰੋਨਜ਼ ਮੈਡਲ ਜੇਤੂ, ਰਿਕਰਵ ਪੁਰਸ਼ ਟੀਮ,ਤੀਜੀਆਂ ਏਸ਼ੀਆਈ ਗ੍ਰੈਂਡ ਪਰਿਕਸ, ਢਾਕਾ, ਬੰਗਲਾਦੇਸ਼, 2011।[8]
- 01 !
ਰਿਕਰਵ ਪੁਰਸ਼ ਦੇ ਵਿਅਕਤੀਗਤ, ਤੀਜੀਆਂ ਏਸ਼ੀਆਈ ਗ੍ਰੈਂਡ ਪਰਿਕਸ, ਢਾਕਾ, ਬੰਗਲਾਦੇਸ਼, 2011।[8][9]
- 01 !
ਰਿਕਰਵ ਪੁਰਸ਼ ਟੀਮ, 34ਵੀਆਂ ਨੈਸ਼ਨਲ ਖੇਡਾਂ, ਜਮਸ਼ੇਦਪੁਰ, ਭਾਰਤ 2011 ਵਿੱਚ ਖੇਡਣ ਦਾ ਮੌਕਾ ਮਿਲਿਆ। [10]
- 03 !
ਰਿਕਰਵ ਪੁਰਸ਼ ਟੀਮ, 31ਵੀਆਂ ਸਹਾਰਾ ਸੀਨੀਅਰ ਨੈਸ਼ਨਲ ਤੀਰਅੰਦਾਜ਼ੀ ਮੁਕਾਬਲੇ, ਵਿਜੇਵਾੜਾ, ਭਾਰਤ 2011 ਵਿੱਚ ਭਾਗ ਲਿਆ।
- 02 !
ਰਿਕਰਵ ਜੂਨੀਅਰ ਪੁਰਸ਼ ਟੀਮ ਪੁਰਸ਼, ਯੂਥ ਵਿਸ਼ਵ ਜੇਤੂ, ਸਵੀਡਨ, 2011 ਵਿੱਚ ਭਾਗ ਲਿਆ।[8]
- 01 !
ਰਿਕਰਵ ਮਰਦ ਟੀਮ, 33ਵੀਆਂ ਜੂਨੀਅਰ ਨੈਸ਼ਨਲ ਤੀਰਅੰਦਾਜ਼ੀ ਮੁਕਾਬਲਿਆਂ, ਨਵੀਂ ਦਿੱਲੀ, ਭਾਰਤ 2010 ਵਿੱਚ ਭਾਗ ਲਿਆ।
ਹਵਾਲੇ
|