ਅਦਰਕ![]() ![]() ਅਦਰਕ ਦਾ ਅਸਲ ਬਨਸਪਤੀ ਨਾਮ ਜ਼ਿਜੀਬੇਰਓਫਿਫ ਚਿਨਾਲੇ ਰੋਸਕੋ ਹੈ। ਇਸ ਦਾ ਨਾਮ ਅੰਗਰੇਜ਼ੀ ਵਿੱਚ ‘ਜਿੰਜਰ’(Ginger) ਹੈ ਜਿਸ ਦੀ ਖੇਤੀ ਉਨ੍ਹਾਂ ਪਹਾੜੀ ਇਲਾਕਿਆਂ ਵਿੱਚ ਹੁੰਦੀ ਹੈ ਜਿਨ੍ਹਾਂ ਪਹਾੜਾਂ ਦੀ ਮਿੱਟੀ ਕੰਕਰੀਟ ਵਾਲੀ ਹੁੰਦੀ ਹੈ। ਸ਼ਿਵਾਲਿਕ ਦੀਆਂ ਪਹਾੜੀਆਂ, ਹਰਿਆਣਾ ਦੇ ਇੱਕੋ ਇੱਕ ਪਹਾੜੀ ਇਲਾਕੇ ਮੋਰਨੀ ਅਤੇ ਹਿਮਾਚਲ ਦੇ ਕਈ ਹੇਠਲੇ ਛੋਟੇ ਪਹਾੜੀ ਇਲਾਕਿਆਂ ਵਿੱਚ ਇਸ ਦੀ ਸਭ ਤੋਂ ਵੱਧ ਖੇਤੀ ਹੁੰਦੀ ਹੈ।[1] ਸੁੰਢਅਦਰਕ ਤੋਂ ਸੁੰਢ ਤਿਆਰ ਕਰਨ ਦਾ ਪੁਰਾਣਾ ਪਾਰੰਪਰਿਕ ਫਾਰਮੂਲਾ ਅੱਜ ਵੀ ਮੋਰਨੀ ਅਤੇ ਹਿਮਾਚਲ ਦੇ ਕਈ ਖੇਤਰਾਂ ਵਿੱਚ ਚਲ ਰਿਹਾ ਹੈ ਜਿੱਥੇ ਛੋਟੀਆਂ-ਛੋਟੀਆਂ ਇਕਾਈਆਂ ਰਾਹੀਂ ਅਦਰਕ ਨੂੰ ਸੁਕਾ ਕੇ ਉਸ ਤੋਂ ਸੁੰਢ ਤਿਆਰ ਕੀਤੀ ਜਾਂਦੀ ਹੈ। ਗਲੇ ਅਤੇ ਪੇਟ ਦੀਆਂ ਬਿਮਾਰੀਆਂ ਲਈ ਅਦਰਕ ਇੱਕ ਵਰਦਾਨ ਹੈ। ਦਵਾਈਆਂ ਵਿੱਚ ਵਰਤੋਂਅਦਰਕ ਸੁਆਣੀਆਂ ਦੀਆਂ ਰਸੋਈਆਂ ਵਿੱਚ ਸਿਰਫ ਤੜਕਿਆਂ ਦਾ ਹੀ ਸ਼ਿੰਗਾਰ ਨਹੀਂ ਹੈ ਸਗੋਂ ਇਹ ਕਈ ਬਿਮਾਰੀਆਂ ਦਾ ਇਲਾਜ ਵੀ ਹੈ। ਅਦਰਕ, ਆਯੁਰਵੇਦ ਦੀਆਂ 60 ਪ੍ਰਤੀਸ਼ਤ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਅੰਗਰੇਜ਼ੀ ਦਵਾਈਆਂ ਵਿੱਚ ਵੀ ਸਾਲਟ ਦੇ ਰੂਪ ਵਿੱਚ ਹੁੰਦੀ ਹੈ। ਖੰਘ, ਦਿਲ ਦੇ ਰੋਗਾਂ, ਬਵਾਸੀਰ, ਪੇਟ ਦੀ ਗੈਸ, ਪੇਟ ਦੀ ਇਨਫੈਕਸ਼ਨ, ਸਾਹ ਦੀਆਂ ਬਿਮਾਰੀਆਂ, ਬਲਗਮ ਪੈਦਾ ਹੋਣ ਦੀ ਬਿਮਾਰੀ, ਜ਼ੁਕਾਮ, ਬੁਖਾਰ ਦੂਰ ਕਰਨ ਲਈ ਅਦਰਕ ਇੱਕ ਦਵਾਈ ਦੇ ਰੂਪ ਵਿੱਚ ਵੀ ਲਿਆ ਜਾ ਸਕਦਾ ਹੈ। ਸਰਦੀਆਂ ਵਿੱਚ ਅਦਰਕ ਵਾਲੀ ਚਾਹ ਪੀਣੀ ਲਾਭਦਾਇਕ ਹੁੰਦੀ ਹੈ | ਹਵਾਲੇ
|
Portal di Ensiklopedia Dunia