ਅਦਿਤੀ ਸਿੰਘ ਸ਼ਰਮਾ
ਅਦਿਤੀ ਸਿੰਘ ਸ਼ਰਮਾ (ਜਨਮ: 2 ਜੂਨ 1986) ਇੱਕ ਭਾਰਤੀ ਪਲੇਅਬੈਕ ਗਾਇਕਾ ਹੈ। ਉਸਨੇ ਦੇਵ ਡੀ. ਫਿਲਮ ਨਾਲ ਬਾਲੀਵੁੱਡ ਵਿੱਚ ਪਲੇਬੈਕ ਗਾਇਕੀ ਦੀ ਸ਼ੁਰੂਆਤ ਕੀਤੀ। ਅਦਿਤੀ ਨੂੰ 'ਦੇਵ ਡੀ', 'ਨੋ ਵਨ ਕਿਲਡ', 'ਧੂਮ 3' ਅਤੇ '2 ਸਟੇਟ' ਵਰਗੀਆਂ ਫ਼ਿਲਮਾਂ ਵਿੱਚ ਗਾਉਣ ਲਈ ਜਾਣਿਆ ਜਾਂਦਾ ਹੈ।[1] ਮੁੱਢਲਾ ਜੀਵਨ ਅਤੇ ਕਰੀਅਰਅਦਿਤੀ ਸਿੰਘ ਸ਼ਰਮਾ ਦਾ ਜਨਮ: 2 ਜੂਨ 1986 ਨੂੰ ਨਵੀਂ ਦਿੱਲੀ, ਭਾਰਤ ਵਿੱਚ ਹੋਇਆ ਸੀ। ਉਸ ਨੇ ਰੂਸ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਬਾਅਦ ਵਿੱਚ ਇੱਕ ਗਾਇਕਾ ਵਜੋਂ ਆਪਣਾ ਕੈਰੀਅਰ ਬਣਾਉਣ ਲਈ 'ਨਾਲ ਮੁੰਬਈ ਚਲੀ ਗਈ। ਸ਼ਰਮਾ ਨੇ ਬਹੁਤ ਛੋਟੀ ਉਮਰ ਤੋਂ ਸੰਗੀਤ ਵਿੱਚ ਦਿਲਚਸਪੀ ਦਿਖਾਈ। ਜਦੋਂ ਉਹ 20 ਸਾਲਾਂ ਦੀ ਸੀ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸਨੇ ਦੇਵ ਡੀ. ਫਿਲਮ ਦੇ ਗੀਤ ਯਹੀਂ ਮੇਰੀ ਜ਼ਿੰਦਗੀ ਨਾਲ ਬਾਲੀਵੁੱਡ ਵਿੱਚ ਪਲੇਬੈਕ ਗਾਇਕੀ ਦੀ ਸ਼ੁਰੂਆਤ ਕੀਤੀ। ਉਸ ਨੇ ਬਹੁਤ ਸਾਰੇ ਲਾਈਵ ਸਮਾਰੋਹ ਵਿੱਚ ਪ੍ਰਦਰਸ਼ਨ ਕੀਤਾ ਹੈ। ਉਸਨੇ ਐਮਟੀਵੀ ਦੇ ਕੋਕ ਸਟੂਡੀਓ ਲਈ ਕੰਮ ਕੀਤਾ ਹੈ। ਉਸ ਦੇ ਐਮਟੀਵੀ ਅਨਪਲੱਗ ਗੀਤਾਂ ਨੇ ਸਕਾਰਾਤਮਕ ਸਮੀਖਿਆਵਾਂ ਪ੍ਰਾਪਤ ਕੀਤੀਆਂ ਹਨ। ਹਵਾਲੇ |
Portal di Ensiklopedia Dunia