ਅਨਵਰ ਮਸੂਦ
ਅਨਵਰ ਮਸਊਦ (ਉਰਦੂ: انورمسعُود, ਜਨਮ 8 ਨਵੰਬਰ 1935) ਇੱਕ ਪਾਕਿਸਤਾਨੀ ਹਾਸ ਰਸੀ ਕਵੀ ਹੈ। ਇਹ ਪੰਜਾਬੀ, ਉਰਦੂ ਅਤੇ ਫ਼ਾਰਸੀ ਵਿੱਚ ਸ਼ਾਇਰੀ ਲਿਖਦਾ ਹੈ। ਮੁੱਢਲਾ ਜੀਵਨਅਨਵਰ ਦਾ ਜਨਮ ਗੁਜਰਾਤ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ[1] ਅਤੇ ਬਾਅਦ ਵਿੱਚ ਲਾਹੌਰ ਚਲੇ ਗਏ। ਉਥੇ ਉਹਨਾ ਨੇ ਤਾਲੀਮ ਹਾਸਲ ਕੀਤੀ, ਅਤੇ ਫਿਰ ਗੁਜਰਾਤ ਆਪਣੇ ਸ਼ਹਿਰ ਵਾਪਸ ਆ ਗਏ ਜਿਥੇ ਉਹਨਾਂ ਨੇ "ਜ਼ਿਮੀਂਦਾਰਾ ਕਾਲਜ ਗੁਜਰਾਤ" ਵਿੱਚ ਤਾਲੀਮ ਹਾਸਲ ਕੀਤੀ। ਸਾਹਿਤਕ ਜੀਵਨਮਸਊਦ ਉਰਦੂ ਫਾਰਸੀ ਅਤੇ ਪੰਜਾਬੀ ਦਾ ਬਹੁ-ਭਾਸ਼ਾਈ ਕਵੀ ਹੈ। ਉਸ ਦੀ ਸ਼ਾਇਰੀ ਪਾਕਿਸਤਾਨ ਦੇ ਮੂਲ ਅਤੇ ਸ਼ੁੱਧ ਸੱਭਿਆਚਾਰ ਦਾ ਸੁਨੇਹਾ ਦਿੰਦੀ ਹੈ। ਮਸਊਦ ਇੱਕ ਵਿਲੱਖਣ ਕਵੀ ਹੈ ਜੋ ਲੋਕਾਂ ਵਿੱਚ ਹਰਮਨ ਪਿਆਰਾ ਹੈ। ਜੀਵਨ ਅਤੇ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਨੂੰ ਜਿਸ ਤਰ੍ਹਾਂ ਉਸ ਨੇ ਆਪਣੀ ਕਵਿਤਾ ਵਿਚ ਬਿਆਨ ਕੀਤਾ ਹੈ, ਉਸ ਦਾ ਵਰਣਨ ਪਹਿਲਾਂ ਕਦੇ ਨਹੀਂ ਹੋਇਆ।[2] ਉਸ ਦੀਆਂ ਕੁਝ ਕਵਿਤਾਵਾਂ ਇੰਨੀਆਂ ਮਕਬੂਲ ਹਨ ਕਿ ਉਹ ਦੁਨੀਆਂ ਵਿੱਚ ਜਿੱਥੇ ਵੀ ਜਾਂਦਾ ਹੈ, ਲੋਕ ਉਨ੍ਹਾਂ ਨੂੰ ਵਾਰ-ਵਾਰ ਸੁਣਨਾ ਪਸੰਦ ਕਰਦੇ ਹਨ। ਹਵਾਲੇ
|
Portal di Ensiklopedia Dunia