ਅਨੰਨਿਆ ਪਾਂਡੇ
ਅਨੰਨਿਆ ਪਾਂਡੇ (ਜਨਮ 30 ਅਕਤੂਬਰ 1998) ਇੱਕ ਭਾਰਤੀ ਅਦਾਕਾਰਾ ਹੈ ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਦੀ ਹੈ। ਉਹ ਅਭਿਨੇਤਾ ਚੰਕੀ ਪਾਂਡੇ ਦੀ ਧੀ ਹੈ ਅਤੇ ਉਸਨੇ ਸਾਲ 2019 ਵਿੱਚ ਫਿਲਮ ਸਟੂਡੈਂਟ ਆਫ ਦਿ ਈਅਰ-2 ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਉਸਨੇ ਸਾਲ 2019 ਵਿੱਚ ਫਿਲਮ ਪਤੀ ਪਤਨੀ ਔਰ ਵੋ ਵਿੱਚ ਮੁੱਖ ਭੂਮਿਕਾ ਨਿਭਾਈ। ਆਪਣੀ ਪਹਿਲੀ ਫਿਲਮ ਲਈ ਉਸਨੂੰ ਪਿਛਲੀ ਫਿਲਮ ਲਈ, ਉਸਨੇ ਸਭ ਤੋਂ ਵਧੀਆ ਨਵੀਂ ਅਦਾਕਾਰਾ ਲਈ ਫਿਲਮਫੇਅਰ ਪੁਰਸਕਾਰ ਜਿੱਤਿਆ। ਮੁੱਢਲਾ ਜੀਵਨਅਨੰਨਿਆ ਪਾਂਡੇ ਦਾ ਜਨਮ ਅਦਾਕਾਰ ਚੰਕੀ ਪਾਂਡੇ ਦੇ ਘਰ 30 ਅਕਤੂਬਰ 1998 ਨੂੰ ਹੋਇਆ ਸੀ।[1][2][3] ਉਸਨੇ 2017 ਵਿੱਚ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ।[4] ਉਸਨੇ 2017 ਵਿੱਚ ਪੈਰਿਸ ਵਿੱਚ ਵੈਨਿਟੀ ਫੇਅਰ 'ਲੇ ਬਾਲ ਡੇਸ ਡੱਬੂਟੇਨਟੇਸ ਈਵੈਂਟ ਵਿੱਚ ਹਿੱਸਾ ਲਿਆ ਸੀ।[5][6] ਅਦਾਕਾਰੀ ਕਰੀਅਰਅਨੰਨਿਆ ਪਾਂਡੇ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸਾਲ 2019 ਵਿੱਚ ਟੀਨ ਫਿਲਮ ਸਟੂਡੈਂਟ ਆਫ ਦਿ ਈਅਰ-2 ਨਾਲ ਕੀਤੀ ਸੀ, ਜਿਸ ਵਿੱਚ ਸਹਿ-ਅਦਾਕਾਰ ਟਾਈਗਰ ਸ਼ਰਾਫ ਅਤੇ ਤਾਰਾ ਸੁਤਾਰੀਆ ਸਨ। ਫਿਲਮ ਦਾ ਨਿਰਮਾਣ ਧਰਮਾ ਪ੍ਰੋਡਕਸ਼ਨ ਨੇ ਕੀਤਾ ਸੀ।[7] ਸਕ੍ਰੋਲ.ਇਨ ਲਈ ਲਿਖਦਿਆਂ, ਨੰਦਿਨੀ ਰਾਮਨਾਥ ਨੇ ਮਹਿਸੂਸ ਕੀਤਾ ਕਿ ਅਨੰਨਿਆ ਨੇ ਇੱਕ ਬੇਮਿਸਾਲ ਫਿਲਮ ਦੀ ਸੰਭਾਵਨਾ ਦਿਖਾਈ।[8] ਫਿਲਮ ਬਾਕਸ ਆਫਿਸ 'ਤੇ ਠੀਕ ਹੀ ਰਹੀ।[9] ਅਨੰਨਿਆ ਦੀ ਅਗਲੀ ਫਿਲਮ ਪਤੀ ਪਤਨੀ ਔਰ ਵੋ (2019), ਕਾਰਤਿਕ ਆਰਯਨ ਅਤੇ ਭੂਮੀ ਪੇਡਨੇਕਰ ਨਾਲ ਸੀ। ਇਹ ਫਿਲਮ ਇਸੇ ਨਾਮ ਦੀ 1978 ਦੀ ਫਿਲਮ ਦਾ ਰੀਮੇਕ ਬਣਾਇਆ ਸੀ ਇਹ ਵਪਾਰਕ ਸਫਲਤਾ ਵਜੋਂ ਉਭਰੀ।[10][11] ਅਨੰਨਿਆ ਅਗਲੀ ਵਾਰ ਐਕਸ਼ਨ ਫਿਲਮ ਖਾਲੀ ਪੀਲੀ, ਵਿੱਚ ਈਸ਼ਾਨ ਖੱਟਰ, ਅਤੇ ਸ਼ਕੁਨ ਬੱਤਰਾ ਦੀ ਅਜੇ ਤੱਕ ਬਿਨਾਂ ਸਿਰਲੇਖ ਵਾਲੀ ਰੋਮਾਂਟਿਕ ਫਿਲਮ ਵਿੱਚ, ਦੀਪਿਕਾ ਪਾਦੁਕੋਣ ਅਤੇ ਸਿੱਧਾਂਤ ਚਤੁਰਵੇਦੀ ਨਾਲ ਨਜ਼ਰ ਆਵੇਗੀ।[12][13] ਉਹ ਪੁਰੀ ਜਗਨਨਾਥ ਦੀ ਬਹੁ-ਭਾਸ਼ਾਈ ਫਿਲਮ ਵਿੱਚ ਵਿਜੇ ਡੇਵੇਰਾਕੋਂਡਾ ਨਾਲ ਨਜ਼ਰ ਆਵੇਗੀ।[14] ਹੋਰ ਕੰਮ2019 ਵਿੱਚ, ਅਨੰਨਿਆ ਨੇ ਸੋਸ਼ਲ 'ਤੇ ਬੁਲਿੰਗ ਬਾਰੇ ਜਾਗਰੂਕਤਾ ਪੈਦਾ ਕਰਨ, ਅਤੇ ਨਕਾਰਾਤਮਕਤਾ ਨੂੰ ਰੋਕਣ ਲਈ ਸੋ ਪੋਜ਼ੀਟਿਵ ਨਾਮ ਦੀ ਇੱਕ ਪਹਿਲ ਸ਼ੁਰੂ ਕੀਤੀ।[15] 2019 ਦੇ ਇਕਨਾਮਿਕ ਟਾਈਮਜ਼ ਅਵਾਰਡਜ਼ ਵਿਚ, ਪ੍ਰਾਜੈਕਟ ਨੂੰ ਸਾਲ ਦੀ ਸ਼ੁਰੂਆਤ ਦਾ ਨਾਮ ਦਿੱਤਾ ਗਿਆ ਸੀ।[16] ਹਵਾਲੇ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ ਅਨੰਨਿਆ ਪਾਂਡੇ ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia