ਅਪਰਾਧ ਅਤੇ ਦੰਡ
![]() ਅਪਰਾਧ ਅਤੇ ਦੰਡ (ਰੂਸੀ: Преступле́ние и наказа́ние Prestupleniye i nakazaniye) ਰੂਸੀ ਨਾਵਲਕਾਰ ਫਿਉਦਰ ਦੋਸਤੋਵਸਕੀ ਦਾ ਇੱਕ ਨਾਵਲ ਹੈ। ਇਹ ਪਹਿਲੀ ਵਾਰ 1865-66 ਵਿੱਚ ਰੂਸੀ ਸਾਹਿਤਕ ਰਸਾਲੇ 'ਦ ਰਸੀਅਨ ਮੈਸੇਂਜਰ' ਵਿੱਚ ਲੜੀਵਾਰ ਬਾਰਾਂ ਮਾਸਕ ਕਿਸਤਾਂ ਵਿੱਚ ਛਪਿਆ।[1] ਬਾਅਦ ਵਿੱਚ ਇਹ ਇੱਕ ਜਿਲਦ ਵਿੱਚ ਛਪਿਆ। ਦਸ ਸਾਲ ਸਾਇਬੇਰੀਆ ਵਿੱਚ ਜਲਾਵਤਨੀ ਕੱਟ ਕੇ ਆਉਣ ਤੋਂ ਬਾਅਦ ਇਹ ਦੋਸਤੋਵਸਕੀ ਦਾ ਦੂਸਰਾ ਵੱਡੇ ਆਕਾਰ ਵਾਲਾ ਨਾਵਲ ਸੀ। 'ਅਪਰਾਧ ਅਤੇ ਦੰਡ' ਉਹਦੀ ਲੇਖਣੀ ਦੇ ਪ੍ਰੋਢ ਪੜਾਅ ਦਾ ਪਹਿਲਾ ਮਹਾਨ ਨਾਵਲ ਹੈ।[2] 1958 ਵਿੱਚ ਨਿਰਮਾਤਾ-ਨਿਰਦੇਸ਼ਕ ਰਮੇਸ਼ ਸਹਿਗਲ ਦੀ ਹਿੰਦੁਸਤਾਨੀ ਫ਼ਿਲਮ ਫਿਰ ਸੁਬਹ ਹੋਗੀ ਲਈ ਇਸ ਨਾਵਲ ਨੂੰ ਅਧਾਰ ਬਣਾਇਆ ਗਿਆ ਸੀ। ਸਿਰਜਨਾਦੋਸਤੋਵਸਕੀ ਨੇ 1865 ਦੀਆਂ ਗਰਮੀਆਂ ਦੌਰਾਨ ਅਪਰਾਧ ਅਤੇ ਦੰਡ ਦਾ ਵਿਚਾਰ ਘੜਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਆਪਣੇ ਬਹੁਤ ਸਾਰੇ ਪੈਸੇ ਜੂਏ ਵਿੱਚ ਰੋੜ੍ਹ ਚੁੱਕਾ ਸੀ। ਇਸ ਕਰ ਕੇ, ਉਸ ਨੂੰ ਆਪਣੇ ਬਿਲ ਭੁਗਤਾਨ ਕਰਨਾ ਅਸੰਭਵ ਸੀ। ਰੋਟੀ ਵੀ ਦੁਭਰ ਹੋ ਗਈ ਸੀ। ਉਸ ਨੇ ਕਰਜ ਚੜ੍ਹੀ ਵੱਡੀ ਰਕਮ ਉਤਾਰਨੀ ਸੀ, ਅਤੇ ਉਹ ਆਪਣੇ ਭਰਾ ਮਿਖਾਇਲ ਦੇ ਪਰਿਵਾਰ ਦੀ ਮਦਦ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਸੀ। ਮਿਖਾਇਲ ਦੀ 1864 ਦੇ ਸ਼ੁਰੂ ਵਿੱਚ ਮੌਤ ਹੋ ਗਈ ਸੀ। ਉਸ ਨੇ 'ਸ਼ਰਾਬੀ' ਸਿਰਲੇਖ ਦੇ ਅਧੀਨ ਇਸ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਉਹ "ਸ਼ਰਾਬ ਦੀ ਚਲੰਤ ਸਮੱਸਿਆ" ਬਾਰੇ ਲਿਖਣਾ ਚਾਹੁੰਦਾ ਸੀ।[3] ਪਰ, ਜਦੋਂ ਦੋਸਤੋਵਸਕੀ ਨੇ ਰਾਸਕੋਲਨੀਕੋਵ ਦੇ ਅਪਰਾਧ ਬਾਰੇ ਲਿਖਣਾ ਸ਼ੁਰੂ ਕੀਤਾ, ਤਾਂ ਸ਼ਰਾਬ ਦੀ ਬਜਾਏ ਅਪਰਾਧ ਅਤੇ ਦੰਡ ਉਸ ਦੇ ਮੁੱਖ ਥੀਮ ਬਣ ਗਏ।[3] ਹਵਾਲੇ
|
Portal di Ensiklopedia Dunia