ਅਪਵਰਤਨ (ਪ੍ਰਕਾਸ਼)

ਪਾਣੀ ਦੇ ਗਿਲਾਸ ਵਿੱਚ ਅਪਵਰਤਨ

ਅਪਵਰਤਨ: ਪ੍ਰਕਾਸ਼ ਦੀ ਕਿਰਨ ਦੇ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਜਾਣ ਤੇ ਇਸ ਦੇ ਮੁੜ ਜਾਂ ਝੁਕ ਜਾਣ ਦੀ ਕਿਰਿਆ ਨੂੰ ਪ੍ਰਕਾਸ਼ ਦਾ ਅਪਵਰਤਨ ਕਿਹਾ ਜਾਂਦਾ ਹੈ। ਜਦੋਂ ਪ੍ਰਕਾਸ਼ ਹਵਾ ਤੋਂ ਕੱਚ ਵੱਲ ਜਾਂਦਾ ਹੈ ਤਾਂ ਇਹ ਅਭਿਲੰਬ ਵਲ ਮੁੜ ਜਾਂਦਾ ਹੈ ਅਤੇ ਜਦੋਂ ਕੱਚ ਤੋਂ ਹਵਾ ਵੱਲ ਜਾਂਦਾ ਹੈ ਤਾਂ ਇਹ ਅਭਿਲੰਬ ਤੋਂ ਪਰ੍ਹਾਂ ਵੱਲ ਮੁੜ ਜਾਂਦਾ ਹੈ। ਹਵਾ ਇੱਕ ਵਿਰਲਾ ਮਾਧਿਅਮ ਅਤੇ ਕੱਚ ਹਵਾ ਦੇ ਮੁਕਾਬਲੇ ਸੰਘਣਾ ਮਾਧਿਅਮ ਹੈ। ਪ੍ਰਕਾਸ਼ ਜਦੋਂ ਵਿਰਲੇ ਮਾਧਿਅਮ (ਹਵਾ) ਤੋਂ ਸੰਘਣੇ ਮਾਧਿਅਮ ਵੱਲ (ਕੱਚ) ਜਾਂਦਾ ਹੈ ਤਾਂ ਇਹ ਅਭਿਲੰਬ ਵੱਲ ਝੁਕ ਜਾਂਦਾ ਹੈ। ਅਤੇ ਜਦੋਂ ਕੱਚ ਤੋਂ ਹਵਾ ਵੱਲ ਜਾਂਦਾ ਹੈ ਤਾਂ ਅਭਿਲੰਬ ਤੋਂ ਪਰ੍ਹਾਂ ਵੱਲ ਝੁਕ ਜਾਂਦੀ ਹੈ।

ਜਦੋਂ ਕੋਈ ਪ੍ਰਕਾਸ਼ ਦੀ ਬੀਮ ਕਿਸੇ ਵੈਕੱਮ ਅਤੇ ਕਿਸੇ ਹੋਰ ਮਾਧਿਅਮ ਦਰਮਿਆਨ ਸੀਮਾ ਪਾਰ ਕਰਦੀ ਹੈ, ਜਾਂ ਦੋ ਵੱਖਰੇ ਮਾਧਿਅਮ ਦਰਮਿਆਨ ਲੰਘਦੀ ਹੈ, ਤਾਂ ਪ੍ਰਕਾਸ਼ ਦੀ ਤਰੰਗ-ਲੰਬਾਈ ਬਦਲ ਜਾਂਦੀ ਹੈ, ਪਰ ਫ੍ਰੀਕੁਐਂਸੀ ਸਥਿਰ ਰਹਿੰਦੀ ਹੈ। ਜੇਕਰ ਪ੍ਰਕਾਸ਼ ਦੀ ਬੀਮ ਸੀਮਾ ਪ੍ਰਤਿ ਔਰਥੋਗਨਲ (ਜਾਂ ਸਮਕੋਣ ਤੇ) ਨਾ ਹੋਵੇ, ਤਾਂ ਤਰੰਗ-ਲੰਬਾਈ ਵਿੱਚ ਆਈ ਤਬਦੀਲੀ ਦੇ ਨਤੀਜੇ ਵਜੋਂ ਬੀਮ ਦੀ ਦਿਸ਼ਾ ਬਦਲ ਜਾਂਦੀ ਹੈ। ਦਿਸ਼ਾ ਵਿੱਚ ਆਈ ਤਬਦੀਲੀ ਨੂੰ ਰਿਫ੍ਰੈਕਸ਼ਨ ਕਿਹਾ ਜਾਂਦਾ ਹੈ। ਪ੍ਰਕਾਸ ਦੇ ਅਪਵਰਤਨ ਦੇ ਦੋ ਨਿਯਮ ਹਨ।

1) ਅਪਾਤੀ ਕਿਰਨ,ਮਾਧਿਅਮ ਦੀ ਸਤਹ ਤੇ ਅਭੀਲੰਬ,ਅਪਵਰਤਿਤ ਕਿਰਨ ਸਾਰੇ ਇੱਕੋ ਪਲੇਨ ਵਿੱਚ ਹੁੰਦੇ ਹਨ।

2)

ਕਿਰਿਆ

ਜੇ ਕੋਈ ਪੈੱਨਸਿਲ ਦਾ ਕੁੱਝ ਭਾਗ ਪਾਣੀ ਵਿੱਚ ਡੁਬੋ ਦੇਵੋ ਤਾਂ ਸਾਨੂੰ ਪਾਣੀ ਦੀ ਸਤ੍ਹਾ ਤੇ ਪੈੱਨਸਿਲ ਮੁੜੀ ਹੋਈ ਜਾਪਦੀ ਹੈ। ਇਹ ਪ੍ਰਕਾਸ਼ ਦੇ ਅਪਵਰਤਨ ਦੇ ਕਾਰਨ ਹੁੰਦਾ ਹੈ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya