ਅਮਨ ਅਰੋੜਾ
ਅਮਨ ਅਰੋੜਾ ਪੰਜਾਬ,ਭਾਰਤ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ' ਆਪ ' ਦੀ ਪੰਜਾਬ ਸੂਬਾ ਇਕਾਈ ਦੇ ਸਹਿ-ਪ੍ਰਧਾਨ ਹਨ। [2] ਅਮਨ ਅਰੋੜਾ ਪੰਜਾਬ,ਭਾਰਤ ਦੇ ਆਮ ਆਦਮੀ ਪਾਰਟੀ ਦੇ ਆਗੂ ਹਨ। ਮਾਰਚ 2017 ਵਿੱਚ ਰਿਕਾਰਡ 30,307 ਵੋਟਾਂ ਨਾਲ ਪਹਿਲੀ ਵਾਰ ਵਿਧਾਇਕ ਵਜੋਂ ਸੁਨਾਮ ਹਲਕੇ ਤੋਂ ਚੁਣੇ ਗਏ। [3] ਉਹ ਸੁਨਾਮ ਤੋਂ ਮੁੜ ਵਿਧਾਇਕ ਚੁਣੇ ਗਏ ਅਤੇ ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਜਸਵਿੰਦਰ ਸਿੰਘ ਧੀਮਾਨ ਨੂੰ 75277 ਵੋਟਾਂ ਦੇ ਫਰਕ ਨਾਲ ਹਰਾਇਆ। [4] ਅਮਨ ਅਰੋੜਾ 'ਆਪ' ਦੀ ਪੰਜਾਬ ਸੂਬਾ ਇਕਾਈ ਦੇ ਸਹਿ-ਪ੍ਰਧਾਨ ਹਨ। ਪੰਜਾਬ ਦੇ ਦੋ ਵਾਰ ਵਿਧਾਇਕ ਅਤੇ ਮੰਤਰੀ ਰਹਿ ਚੁੱਕੇ ਭਗਵਾਨ ਦਾਸ ਅਰੋੜਾ ਦਾ ਪੁੱਤਰ ਅਮਨ ਛੋਟੀ ਉਮਰ ਵਿੱਚ ਹੀ ਰਾਜਨੀਤੀ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਸੁਨਾਮ ਤੋਂ ਦੋ ਵਾਰ 2007 ਅਤੇ 2012 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਟਿਕਟ 'ਤੇ ਚੋਣ ਲੜਿਆ ਸੀ। ਜਨਵਰੀ 2016 ਵਿੱਚ, ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਦੀ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ, ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ। ਉਹ 10 ਮਈ 2017 ਨੂੰ ਆਮ ਆਦਮੀ ਪਾਰਟੀ ਦੇ ਕੋ-ਕਨਵੀਨਰ ਬਣੇ। [5] ਉਨ੍ਹਾਂ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਤੋਂ ਬਾਅਦ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। [6] ਪੰਜਾਬ ਵਿੱਚ 2019 ਦੀਆਂ ਭਾਰਤੀ ਆਮ ਚੋਣਾਂ ਤੋਂ ਪਹਿਲਾਂ 2019 ਵਿੱਚ ਉਸਨੂੰ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। [7] ਹਵਾਲੇ
|
Portal di Ensiklopedia Dunia