ਅਮਰਜੀਤ ਸਾਥੀ
ਅਮਰਜੀਤ ਸਾਥੀ (ਜਨਮ 21 ਮਈ 1940) ਪੰਜਾਬੀ ਕਵੀ ਹਨ, ਜੋ ਹਾਇਕੂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਜਾਣੇ ਜਾਂਦੇ ਹਨ। ਪਰਮਿੰਦਰ ਸੋਢੀ ਤੋਂ ਬਾਅਦ ਉਨ੍ਹਾਂ ਨੇ ਇਸ ਖੂਬਸੂਰਤ ਵਿਧਾ (ਹਾਇਕੂ) ਨੂੰ ਪੰਜਾਬੀਆਂ ਵਿਚ ਹਰਮਨ ਪਿਆਰਾ ਬਣਾਉਣ ਵਿਚ ਇੱਕ ਅਹਿਮ ਭੂਮਿਕਾ ਨਿਭਾਈ।[1] ਉਹ ਸਾਲ 2014 ਆਰੰਭ ਕੀਤੇ ਦੁਭਾਸ਼ੀ ਹਾਇਕੂ ਜਰਨਲ ਵਾਹ (Wah) ਦੇ ਮੁਖ ਸੰਪਾਦਕ ਹਨ। ਜੀਵਨ ਵੇਰਵੇਅਮਰਜੀਤ ਸਾਥੀ ਦਾ ਜਨਮ 21 ਮਈ 1940 ਨੂੰ ਪਿੰਡ ਰੌਂਘਲਾ, ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਚਨਾਰਥਲ ਕਲਾਂ, ਜ਼ਿਲ੍ਹਾ ਪਟਿਆਲਾ (ਹੁਣ ਜਿਲ੍ਹਾ ਫਤਹਿਗੜ੍ਹ ਸਾਹਿਬ) ਹੈ। ਉਨ੍ਹਾਂ ਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਬੀਏ ਕੀਤੀ ਅਤੇ ਪੰਜਾਬੀੌ ਯੂਨੀਵਰਸਿਟੀ ਦੀ ਸਭ ਤੋਂ ਪਹਿਲੀ ਪੰਜਾਬੀ ਐਮ. ਏ. ਦੇ ਵਿਦਿਆਰਥੀ ਵਜੋਂ ਦਾਖਲਾ ਲਿਆ। ਪਹਿਲਾ ਭਾਗ ਹੀ ਪਾਸ ਕੀਤਾ ਸੀ ਕਿ ਟਰੇਨਿੰਗ ਲਈ ਮਿਲਟਰੀ ਅਕਾਦਮੀ ਦੇਹਰਾਦੂਨ ਚਲੇ ਗਏ ਅਤੇ ਫਰਵਰੀ 1964 ਵਿਚ ਸੈਂਕੰਡ ਲੈਫਟੀਨੈਂਟ ਬਣਕੇ ਫੌਜ ਦੀ ਨੌਕਰੀ ਆਰੰਭ ਕੀਤੀ। ਅੱਜਕਲ ਉਹ ਕੈਨੇਡਾ ਚ ਰਹਿੰਦੇ ਹਨ ਅਤੇ ਸਾਰਾ ਸਮਾਂ ਸਾਹਿਤਕ ਗਤੀਵਿਧੀਆਂ ਵਿੱਚ ਖਰਚ ਕਰਦੇ ਹਨ। ਰਚਨਾਵਾਂ
ਹਵਾਲੇ
|
Portal di Ensiklopedia Dunia