ਅਮਰਤਿਆ ਸੇਨ
ਅਮਰਤਿਆ ਸੇਨ (ਜਨਮ:3 ਨਵੰਬਰ 1933) ਅਰਥਸ਼ਾਸਤਰੀ ਹੈ, ਉਹਨਾਂ ਨੂੰ 1998 ਵਿੱਚ ਨੋਬਲ ਪ੍ਰਾਈਜ਼ ਇਨ ਇਕਨਾਮਿਕਸ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਉਹ ਹਾਰਵਡ ਯੂਨੀਵਰਸਿਟੀ ਵਿੱਚ ਪ੍ਰਾਧਿਆਪਕ ਹਨ। ਉਹ ਜਾਦਵਪੁਰ ਯੂਨੀਵਰਸਿਟੀ, ਦਿੱਲੀ ਸਕੂਲ ਆਫ ਇਕਾਨਾਮਿਕਸ ਅਤੇ ਆਕਸਫੋਰਡ ਯੂਨੀਵਰਸਿਟੀ ਵਿੱਚ ਵੀ ਅਧਿਆਪਕ ਰਹੇ ਹਨ। ਸੇਨ ਨੇ ਐਮ ਆਈ ਟੀ, ਸਟੈਨਫੋਰਡ, ਬਰਕਲੇ ਅਤੇ ਕਾਰਨੇਲ ਵਿਸ਼ਵਵਿਦਿਆਲਿਆਂ ਵਿੱਚ ਮਹਿਮਾਨ ਅਧਿਆਪਕ ਵਜੋਂ ਵੀ ਅਧਿਆਪਨ ਕੀਤਾ ਹੈ। ਸੇਨ ਨੂੰ ਬਹੁਤੀ ਪ੍ਰਸਿਧੀ ਅਕਾਲ ਦੇ ਕਾਰਨਾਂ ਦੀ ਖੋਜ ਕਾਰਨ ਮਿਲੀ, ਜਿਸਦਾ ਫਾਇਦਾ ਅਨਾਜ ਦੀ ਅਸਲ ਜਾਂ ਸੰਭਾਵੀ ਥੁੜ ਦੀ ਰੋਕਥਾਮ ਲਈ ਵਿਵਹਾਰਿਕ ਤਰੀਕਿਆਂ ਦੇ ਵਿਕਾਸ ਵਿੱਚ ਹੋਇਆ।[4] ਉਹਨਾਂ ਨੇ ਸੰਯੁਕਤ ਰਾਸ਼ਟਰ ਮਨੁੱਖੀ ਵਿਕਾਸ ਸੂਚਕ ਅੰਕ ਤਿਆਰ ਕਰਨ ਵਿੱਚ ਵੀ ਮਦਦ ਕੀਤੀ।[4] ਅਰੰਭ ਦਾ ਜੀਵਨਅਮਰਤਿਆ ਸੇਨ ਦਾ ਜਨਮ ਸ਼ਾਂਤੀਨਿਕੇਤਨ, ਬੰਗਾਲ, ਬ੍ਰਿਟਿਸ਼ ਭਾਰਤ ਵਿੱਚ ਇੱਕ ਹਿੰਦੂ ਬੈਦਿਆ ਪਰਿਵਾਰ ਵਿੱਚ ਹੋਇਆ ਸੀ। ਰਬਿੰਦਰਨਾਥ ਟੈਗੋਰ ਨੇ ਅਮਰਤਿਆ ਸੇਨ ਨੂੰ ਆਪਣਾ ਨਾਮ ਦਿੱਤਾ (ਬੰਗਾਲੀ: অমর্ত্য, ਰੋਮਨਾਈਜ਼ਡ: ômorto, lit. 'ਅਮਰ ਜਾਂ ਸਵਰਗੀ')।ਸੇਨ ਦਾ ਪਰਿਵਾਰ ਵਾੜੀ ਅਤੇ ਮਾਨਿਕਗੰਜ, ਢਾਕਾ, ਦੋਵੇਂ ਮੌਜੂਦਾ ਬੰਗਲਾਦੇਸ਼ ਦੇ ਰਹਿਣ ਵਾਲੇ ਸਨ। ਉਸਦੇ ਪਿਤਾ ਆਸ਼ੂਤੋਸ਼ ਸੇਨ ਢਾਕਾ ਯੂਨੀਵਰਸਿਟੀ ਵਿੱਚ ਕੈਮਿਸਟਰੀ ਦੇ ਪ੍ਰੋਫੈਸਰ, ਦਿੱਲੀ ਵਿੱਚ ਵਿਕਾਸ ਕਮਿਸ਼ਨਰ ਅਤੇ ਫਿਰ ਪੱਛਮੀ ਬੰਗਾਲ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਸਨ।
ਹਵਾਲੇ
|
Portal di Ensiklopedia Dunia