ਅਮਰ ਸਿੰਘ ਸ਼ੌਂਕੀਅਮਰ ਸਿੰਘ ਸ਼ੌਂਕੀ (15 ਅਗਸਤ 1916–14 ਅਗਸਤ 1981) ਪੰਜਾਬ ਦਾ ਇੱਕ ਉੱਘਾ ਢਾਡੀ (ਸੰਗੀਤ) ਗਾਇਕ ਸੀ[1][2][3] ਜੋ ਆਪਣੇ ਗਾਏ ਹੀਰ ਅਤੇ ਮਿਰਜ਼ਾ ਸਾਹਿਬਾਂ ਦੇ ਕਿੱਸਿਆਂ ਕਰ ਕੇ ਲੋਕ ਮਨ ਵਿੱਚ ਆਪਣੀ ਅਮਰ ਥਾਂ ਬਣਾ ਚੁੱਕਾ ਹੈ। ਲੋਕ ਵਹੀਰਾਂ ਘੱਤ ਕੇ ਉਸ ਨੂੰ ਸਣਨ ਆਉਂਦੇ ਹੁੰਦੇ ਸਨ। ਇਹਨਾਂ ਦੇ ਤਕਰੀਬਨ 138 ਰਿਕਾਰਡ ਜਾਰੀ ਹੋਏ ਜਿੰਨ੍ਹਾਂ ਵਿਚੋਂ ਜ਼ਿਆਦਾਤਰ ਉੱਘੀ ਸੰਗੀਤ ਕੰਪਨੀ ਐੱਚ ਐੱਮ ਵੀ ਨੇ ਰਿਕਾਰਡ ਕੀਤੇ।[4] ਉਸ ਦੇ ਗੀਤ ਦੋ ਤਾਰਾ ਵਜਦਾ ਵੇ, ਆਜਾ ਭਾਬੋ ਝੂਟ ਲੈ, ਛੋਟੇ ਲਾਲ ਦੋ ਪਿਆਰੇ, ਮਾਂ ਨੂੰ ਪੁਛਦੇ,ਦਾਦੀ ਜੀ ਘਰ ਹੁਣ ਕਿਤਨੀ ਕੁ ਦੂਰ ਬਹੁਤ ਮਕਬੂਲ ਹਨ। ਇਹਨਾਂ ਦੀ ਢੱਡ ਚੰਡੀਗੜ੍ਹ ਵਿਖੇ ਸਥਿੱਤ ਪੰਜਾਬ ਕਲਾ ਭਵਨ ਦੀ ਸੰਗੀਤਸ਼ਾਲਾ ਵਿੱਚ ਆਦਰ ਵਜੋਂ ਰੱਖੀ ਗਈ ਹੈ ਜਿੱਥੇ ਹੋਰ ਵੀ ਮਸ਼ਹੂਰ ਗਾਇਕਾਂ ਦੇ ਸਾਜ਼ ਅਤੇ ਹੋਰ ਹਸਤੀਆਂ ਦੀਆਂ ਤਸਵੀਰਾਂ ਰੱਖੀਆਂ ਗਈਆਂ ਹਨ।[1] ਜ਼ਿੰਦਗੀਸ਼ੌਂਕੀ ਦਾ ਜਨਮ 15 ਅਗਸਤ 1916 ਨੂੰ ਬਰਤਾਨਵੀ ਪੰਜਾਬ ਦੇ ਪਿੰਡ ਭੱਜਲਾਂ (ਹੁਣ ਹੁਸ਼ਿਆਰਪੁਰ ਜ਼ਿਲਾ) ਵਿਚ, ਬਤੌਰ ਅਮਰ ਸਿੰਘ, ਇੱਕ ਸਿੱਖ ਕਿਸਾਨ ਪਰਵਾਰ ਵਿੱਚ ਪਿਤਾ ਮੂਲਾ ਸਿੰਘ ਦੇ ਘਰ ਹੋਇਆ।[2][4] ਇਹ ਕਦੇ ਸਕੂਲ ਨਹੀਂ ਗਏ ਪਰ ਹੋਰਾਂ ਪੜ੍ਹੇ-ਲਿਖੇ ਲੋਕਾਂ ਤੋਂ ਪੰਜਾਬੀ ਲਿਖਣੀ ਅਤੇ ਪੜ੍ਹਨੀ ਸਿੱਖ ਲਈ। ਉਹਨਾਂ ਦਾ ਵਿਆਹ ਪ੍ਰੀਤਮ ਕੌਰ ਨਾਲ ਹੋਇਆ[1] ਅਤੇ ਉਹਨਾਂ ਦੇ ਘਰ ਤਿੰਨ ਪੁੱਤਰਾਂ, ਸਵਰਾਜ ਸਿੰਘ, ਜਸਪਾਲ ਸਿੰਘ ਅਤੇ ਪਰਗਟ ਸਿੰਘ ਨੇ ਜਨਮ ਲਿਆ। ਇਹਨਾਂ ਦਾ ਪਰਵਾਰ ਅੱਜ-ਕੱਲ੍ਹ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਭੱਜਲਾਂ ਵਿਖੇ ਰਹਿ ਰਿਹਾ ਹੈ।[1] ਇਹ ਵੀ ਵੇਖੋਬਾਹਰੀ ਲਿੰਕਹਵਾਲੇਹਵਾਲੇ
|
Portal di Ensiklopedia Dunia