ਅਮੂਰਤ ਅਭਿਅੰਜਨਾਵਾਦ![]() ਅਮੂਰਤ ਅਭਿਅੰਜਨਾਵਾਦ (abstract expressionism) ਇੱਕ ਅਮਰੀਕੀ ਚਿੱਤਰਕਲਾ ਵਿੱਚ ਦੂਜੀ ਵਿਸ਼ਵ ਜੰਗ ਦੇ ਬਾਅਦ ਦੀ ਇੱਕ ਕਲਾ ਲਹਿਰ ਹੈ ਜੋ 1940 ਵਿੱਚ ਨਿਊ ਯਾਰਕ ਵਿੱਚ ਵਿਕਸਤ ਹੋਈ ਸੀ।[1] ਇਹ ਪਹਿਲਾ ਵਿਸ਼ੇਸ਼ ਤੌਰ 'ਤੇ ਅਮਰੀਕੀ ਅੰਦੋਲਨ ਸੀ ਜਿਸਨੇ ਅੰਤਰਰਾਸ਼ਟਰੀ ਪ੍ਰਭਾਵ ਦੀ ਪ੍ਰਾਪਤੀ ਕੀਤੀ ਅਤੇ ਨਿਊਯਾਰਕ ਸਿਟੀ ਨੂੰ ਪਹਿਲਾਂ ਪੈਰਿਸ ਵਲੋਂ ਪੂਰੀ ਜਾਂਦੀ ਭੂਮਿਕਾ ਵਾਲੀ ਥਾਂ, ਅਰਥਾਤ ਪੱਛਮੀ ਕਲਾ ਜਗਤ ਦੇ ਕੇਂਦਰ ਵਿੱਚ ਲਿਆ ਰੱਖਿਆ। ਭਾਵੇਂ “ਅਮੂਰਤ ਅਭਿਅੰਜਨਾਵਾਦ” ਸ਼ਬਦ ਦੀ ਅਮਰੀਕੀ ਕਲਾ ਦੇ ਸੰਬੰਧ ਵਿੱਚ ਵਰਤੋਂ ਸਭ ਤੋਂ ਪਹਿਲਾਂ 1946 ਵਿੱਚ ਕਲਾ ਆਲੋਚਕ ਰਾਬਰਟ ਕੋਟਸ ਦੁਆਰਾ ਕੀਤੀ ਗਈ ਸੀ, ਜਰਮਨ ਐਕਸਪ੍ਰੈਸਿਜ਼ਮ ਦੇ ਸੰਬੰਧ ਵਿੱਚ ਇਸਦੀ ਵਰਤੋਂ 1919 ਵਿੱਚ ਰਸਾਲੇ ਡੇਰ ਸਟਰਮ ਵਿੱਚ ਪਹਿਲੀ ਵਾਰ ਕੀਤੀ ਗਈ ਸੀ। ਯੂਨਾਈਟਿਡ ਸਟੇਟਸ ਵਿਚ, ਅਲਫਰੇਡ ਬਾਰ 1929 ਵਿੱਚ ਵਸੀਲੀ ਕਾਂਡਿੰਸਕੀ ਦੁਆਰਾ ਕੀਤੇ ਕੰਮਾਂ ਦੇ ਸੰਬੰਧ ਵਿੱਚ ਇਸ ਸ਼ਬਦ ਦੀ ਵਰਤੋਂ ਕਰਨ ਵਾਲਾ ਪਹਿਲਾ ਸੀ।[2] ਸ਼ੈਲੀਤਕਨੀਕੀ ਤੌਰ 'ਤੇ, ਇੱਕ ਮਹੱਤਵਪੂਰਣ ਪੂਰਵਜ ਪੜਯਥਾਰਥਵਾਦ ਹੈ, ਜਿਸਦਾ ਜ਼ੋਰ ਆਪ-ਮੁਹਾਰੀ, ਸਵੈਚਲਿਤ ਜਾਂ ਅਵਚੇਤਨ ਸਿਰਜਣਾ' ਤੇ ਹੈ। ਜੈਕਸਨ ਪੋਲਕ ਦਾ ਇੱਕ ਫਰਸ ਤੇ ਰੱਖੀ ਕੈਨਵਸ ਉੱਤੇ ਟਪਕਦਾ ਰੰਗ ਇੱਕ ਤਕਨੀਕ ਹੈ ਜਿਸ ਦੀਆਂ ਜੜ੍ਹਾਂ ਆਂਡਰੇ ਮੈਸਨ, ਮੈਕਸ ਅਰਨਸਟ, ਅਤੇ ਡੇਵਿਡ ਅਲਫਾਰੋ ਸਿਕਿਰੋਸ ਦੀਆਂ ਸਿਰਜਨਾਵਾਂ ਵਿੱਚ ਹਨ। ਹੋਰ ਵੀ ਨਵੀਂ ਖੋਜ ਜਲਾਵਤਨ-ਪੜਯਥਾਰਥਵਾਦੀ ਵੌਲਫਗਾਂਗ ਪਾਲੇਨ ਨੂੰ ਉਸ ਕਲਾਕਾਰ ਅਤੇ ਸਿਧਾਂਤ- ਸ਼ਾਸਤਰੀ ਦੀ ਸਥਿਤੀ ਵਿੱਚ ਬਿਠਾਉਣ ਲਈ ਤੱਤਪਰ ਹੈ ਜਿਸਨੇ ਆਪਣੀਆਂ ਪੇਂਟਿੰਗਾਂ ਅਤੇ ਆਪਣੇ ਰਸਾਲੇ ਡੀਵਾਈਐਨ ਰਾਹੀਂ ਦਰਸ਼ਕ-ਨਿਰਭਰ ਸੰਭਾਵਨਾ ਸਪੇਸ ਦੇ ਸਿਧਾਂਤ ਨੂੰ ਅੱਗੇ ਲਿਆਂਦਾ ਸੀ। ਪਾਲੇਨ ਨੇ ਕੁਆਂਟਮ ਮਕੈਨਿਕਸ ਦੇ ਵਿਚਾਰਾਂ ਦੇ ਨਾਲ-ਨਾਲ ਟੋਟੇਮਿਕ ਵਿਜ਼ਨ ਦੀਆਂ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਮੂਲਵਾਸੀ-ਇੰਡੀਅਨ ਪੇਂਟਿੰਗ ਦੀ ਸਥਾਨਗਤ ਸੰਰਚਨਾ ਦੀਆਂ ਨਿਆਰੀਆਂ ਵਿਆਖਿਆਵਾਂ ਨੂੰ ਵਿਚਾਰਿਆ ਅਤੇ ਨੌਜਵਾਨ ਅਮਰੀਕੀ ਅਮੂਰਤ ਕਲਾਕਾਰਾਂ ਦੀ ਨਵੀਂ ਸਥਾਨਗਤ ਦ੍ਰਿਸ਼ਟੀ ਲਈ ਜ਼ਮੀਨ ਤਿਆਰ ਕੀਤੀ। ਉਸ ਦੇ ਲੰਮੇ ਲੇਖ ਟੋਟੇਮ ਆਰਟ (1943) ਦਾ ਮਾਰਥਾ ਗ੍ਰਾਹਮ, ਈਸਾਮੂ ਨੋਗੂਚੀ, ਜੈਕਸਨ ਪੋਲੌਕ, ਮਾਰਕ ਰੋਥਕੋ ਅਤੇ ਬਾਰਨੇਟ ਨਿਊਮਨ ਵਰਗੇ ਕਲਾਕਾਰਾਂ ਉੱਤੇ ਤਕੜਾ ਪ੍ਰਭਾਵ ਪਿਆ ਸੀ।[3] 1944 ਦੇ ਆਸ ਪਾਸ ਬਾਰਨੇਟ ਨਿਊਮੈਨ ਨੇ ਅਮਰੀਕਾ ਦੀ ਨਵੀਨਤਮ ਕਲਾ-ਲਹਿਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ "ਨਵੀਂ ਲਹਿਰ ਵਿੱਚ ਸ਼ਾਮਲ ਬੰਦਿਆਂ" ਦੀ ਇੱਕ ਸੂਚੀ ਤਿਆਰ ਕੀਤੀ। ਪਾਲੇਨ ਦਾ ਦੋ ਵਾਰ ਜ਼ਿਕਰ ਕੀਤਾ ਗਿਆ ਹੈ; ਜ਼ਿਕਰ ਕੀਤੇ ਗਏ ਹੋਰ ਕਲਾਕਾਰਾਂ ਵਿੱਚ ਗੌਟਲੀਬ, ਰੋਥਕੋ, ਪੋਲੌਕ, ਹੋਫਮੈਨ, ਬਾਜੀਓਟਸ, ਗੋਰਕੀ ਅਤੇ ਹੋਰ ਹਨ। ਮਦਰਵੈਲ ਦਾ ਪ੍ਰਸ਼ਨ ਚਿੰਨ੍ਹ ਨਾਲ ਜ਼ਿਕਰ ਕੀਤਾ ਗਿਆ ਹੈ।[4] ਅਮੂਰਤ ਅਭਿਅੰਜਨਾਵਾਦ ਕਹਾਈ ਇਸ ਸ਼ੈਲੀ ਦਾ ਇੱਕ ਹੋਰ ਮਹੱਤਵਪੂਰਣ ਸ਼ੁਰੂਆਤੀ ਪ੍ਰਗਟਾਵਾ ਅਮਰੀਕਨ ਉੱਤਰ-ਪੱਛਮੀ ਕਲਾਕਾਰ ਮਾਰਕ ਟੋਬੀ ਦਾ ਕੰਮ ਹੈ, ਖ਼ਾਸਕਰ ਉਸ ਦੀਆਂ "ਚਿੱਟੀ ਲਿਖਤ" ਵਾਲੀਆਂ ਕੈਨਵਸਾਂ, ਜੋ ਭਾਵੇਂ ਆਮ ਤੌਰ 'ਤੇ ਵੱਡੇ ਪੈਮਾਨੇ' ਦੀਆਂ ਨਹੀਂ, ਪੋਲੋਕ ਦੀਆਂ ਡਰਿਪ ਪੇਂਟਿੰਗਾਂ ਦੀ "ਧੁਰ-ਧਰਾਈ" ਦਿੱਖ ਦੀ ਪੇਸ਼-ਬੀਨੀ ਕਰਦੀਆਂ ਹਨ। ਹਵਾਲੇ
|
Portal di Ensiklopedia Dunia