ਅਮ੍ਰਿਤਾ ਸਿੰਘ
ਅਮ੍ਰਿਤਾ ਸਿੰਘ (ਜਨਮ 9 ਫਰਵਰੀ 1958)[1] ਇੱਕ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ।[2] ਬੇਤਾਬ ਅਤੇ ਮਰਦ ਵਰਗੀਆਂ ਫ਼ਿਲਮਾਂ ਰਾਹੀਂ, ਉਸ ਨੇ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ 1980 ਦੇ ਦਹਾਕੇ ਵਿੱਚ ਇੱਕ ਮਸ਼ਹੂਰ ਅਤੇ ਪ੍ਰਸਿੱਧ ਅਭਿਨੇਤਰੀ ਵਜੋਂ ਨਾਮਨਾ ਖੱਟਿਆ। ਉਸ ਨੇ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਇੱਕ ਦਹਾਕੇ ਲਈ ਅਦਾਕਾਰੀ ਤੋਂ ਬਰੇਕ ਲੈ ਲਈ ਅਤੇ 2002 ਵਿੱਚ ਅਦਾਕਾਰੀ ਵਿੱਚ ਵਾਪਸ ਪਰਤੀ। ਉਹ ਭੂਮਿਕਾਵਾਂ ਤੋਂ ਬਿਨਾ ਕਦੇ-ਕਦਾਈਂ ਸਹਾਇਕ ਭੂਮਿਕਾਵਾਂ ਨਿਭਾਉਂਦੀ ਰਹੀ। ਉਸ ਨੇ 2005 ਵਿੱਚ ਟੈਲੀਵਿਜ਼ਨ ਉੱਤੇ ਵੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਅਮ੍ਰਿਤਾ ਜਨਤਕ ਪ੍ਰੋਫਾਈਲ ਘੱਟ ਰੱਖਦੀ ਹੈ ਅਤੇ ਕੁਝ ਹੀ ਇੰਟਰਵਿਊਆਂ ਵਿੱਚ ਦਿਖਾਈ ਦਿੰਦੀ ਹੈ। ਉਹ ਰੁਖਸਾਨਾ ਸੁਲਤਾਨਾ ਦੀ ਧੀ ਹੈ ਜਿਸ ਨੇ ਉਸਨੂੰ ਇਕੱਲੀ ਨੇ ਹੀ ਮਾਂ-ਪਿਓ ਵਜੋਂ ਪਾਲਿਆ। ਸ਼ੁਰੂਆਤੀ ਜੀਵਨਸਿੰਘ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ।[3] ਉਹ ਰੁਖਸਾਨਾ ਸੁਲਤਾਨਾ[4] ਦੀ ਧੀ ਹੈ, ਜੋ ਕਿ ਇੱਕ ਸਿਆਸੀ ਕਾਰਕੁਨ[5] ਹੈ ਅਤੇ ਉਸਦੇ ਪਿਤਾ ਸ਼ੀਵਿੰਦਰ ਸਿੰਘ ਫੌਜ ਦੇ ਅਧਿਕਾਰੀ ਹਨ। ਉਹ ਇੱਕ ਜਗੀਰੂ ਪਰਿਵਾਰ[6] ਨਾਲ ਸੰਬੰਧ ਰੱਖਦੀ ਹੈ। ਉਸਦੀ ਪੜਦਾਦੀ ਦਾ ਨਾਮ ਮੋਹਿੰਦਰ ਕੌਰ ਹੈ। ਅਮ੍ਰਿਤਾ ਸੋਭਾ ਸਿੰਘ ਜੋ ਕਿ ਦਿੱਲੀ ਦੇ ਓ.ਵੀ.ਈ.[7] ਬਿਲਡਰ ਦੀ ਪੋਤੀ ਹੈ ਅਤੇ ਸਵ. ਨਾਵਲਕਾਰ ਖੁਸਵੰਤ ਸਿੰਘ ਦੀ ਭਤੀਜੀ ਹੈ। ਉਸ ਦੀ ਦਾਦੀ ਜਰੀਨਾ ਖ਼ਾਨ ਅਭਿਨੇਤਰੀ ਬੇਗਮ ਪਾਰਾ ਦੀ ਵੱਡੀ ਭੈਣ ਹੈ। ਬੇਗਮ ਪਾਰਾ ਅਦਾਕਾਰ ਅਯੂਬ ਖ਼ਾਨ ਦੀ ਮਾਂ ਹੈ। ਅਮ੍ਰਿਤਾ ਦਿੱਲੀ ਦੇ ਮਾਡਰਨ ਸਕੂਲ ਵਿੱਚ ਪੜੀ ਹੈ ਅਤੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ ਜਾਣਦੀ ਹੈ।[8] ਕੈਰੀਅਰ1983-1993ਸਿੰਘ ਨੇ ਬਾਲੀਵੁੱਡ ਵਿੱਚ ਸ਼ੁਰੂਆਤ 1983 ਵਿੱਚ ਬੇਤਾਬ ਨਾਲ ਕੀਤੀ, ਇੱਕ ਬਹੁਤ ਸਫ਼ਲ ਫ਼ਿਲਮ ਸੀ ਜਿਸ ਵਿੱਚ ਉਸ ਨੇ ਸੰਨੀ ਦਿਓਲ ਨਾਲ ਭੂਮਿਕਾ ਨਿਭਾਈ ਸੀ। ਇਸ ਦੇ ਬਾਅਦ ਛੇਤੀ ਹੀ ਉਸ ਨੇ, ਸੰਨ 1984 ਵਿੱਚ "ਸੰਨੀ", "ਮਰਦ"(ਜੋ ਉਸ ਸਾਲ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ਸੀ) ਅਤੇ 1985 ਵਿੱਚ ਸਾਹੇਬ, 1986 ਵਿੱਚ "ਚਮੇਲੀ ਕੀ ਸ਼ਾਦੀ" ਅਤੇ "ਨਾਮ:", 1987 ਵਿੱਚ ਖੁਦਗਰਜ਼, ਅਤੇ 1988 ਵਿੱਚ ਵਾਰਿਸ ਨਾਲ ਪ੍ਰਸਿੱਧੀ ਹਾਸਿਲ ਕੀਤੀ। ਸਿੰਘ ਨੇ ਸਿਰਫ ਸੰਨੀ ਦਿਓਲ, ਸੰਜੇ ਦੱਤ ਅਤੇ ਰਾਜ ਬੱਬਰ ਨਾਲ ਹੀ ਨਹੀਂ, ਬਲਕਿ 1980 ਦੇ ਦੋ ਪ੍ਰਮੁੱਖ ਅਦਾਕਾਰਾਂ ਅਨਿਲ ਕਪੂਰ ਅਤੇ ਅਮਿਤਾਭ ਬੱਚਨ ਨਾਲ ਵੀ ਕਈ ਫ਼ਿਲਮਾਂ ਵਿੱਚ ਸਫਲ ਜੋੜੀ ਬਣਾਈ।[9] ਪ੍ਰਮੁੱਖ ਭੂਮਿਕਾਵਾਂ ਨਿਭਾਉਣ ਦੇ ਨਾਲ, ਉਸ ਨੇ "ਰਾਜੂ ਬਨ ਗਯਾ ਜੈਂਟਲਮੈਨ" (1992) ਅਤੇ "ਆਈਨਾ" (1993) ਵਰਗੀਆਂ ਫ਼ਿਲਮਾਂ ਵਿੱਚ ਨਕਾਰਾਤਮਕ ਭੂਮਿਕਾਵਾਂ ਵੀ ਨਿਭਾਈਆਂ। ਉਸ ਨੇ ਬਾਅਦ ਵਿੱਚ ਫਿਲਮਫੇਅਰ ਸਰਬੋਤਮ ਸਹਿਯੋਗੀ ਅਭਿਨੇਤਰੀ ਦਾ ਪੁਰਸਕਾਰ ਵੀ ਜਿੱਤਿਆ। ਅੰਮ੍ਰਿਤਾ ਬਾਲੀਵੁੱਡ ਦੇ ਉਸ ਦੌਰ ਦਾ ਪ੍ਰਸਿੱਧ ਨਾਂ ਹੈ ਜਦੋਂ ਡਰਾਮਾ-ਰੋਮਾਂਸ-ਐਕਸ਼ਨ ਵਰਗੀਆਂ ਮਸਾਲਾ ਫ਼ਿਲਮਾਂ ਪ੍ਰਸਿੱਧ ਸਨ। ਉਹ ਗਲੋਸੀ ਮੇਕ-ਅਪ, ਲੰਬੇ ਸਕਰਟ ਅਤੇ ਸਲੀਵਲੇਸ ਗਾਊਨ ਦੀ ਮਸ਼ਹੂਰ ਆਈਕਾਨ ਸੀ। ਉਸ ਨੇ 1993 ਵਿੱਚ ਆਈ ਫ਼ਿਲਮ "ਰੰਗ" ਵਿੱਚ ਆਪਣੀ ਪੇਸ਼ਕਾਰੀ ਤੋਂ ਬਾਅਦ ਪਰਿਵਾਰਕ ਜੀਵਨ ਵਿੱਚ ਸੰਨਿਆਸ ਲੈਣ ਅਤੇ ਅਦਾਕਾਰੀ ਛੱਡਣ ਦਾ ਫੈਸਲਾ ਕੀਤਾ। 2002-ਵਰਤਮਾਨਸਿੰਘ 2002 ਵਿੱਚ "23 ਮਾਰਚ 1931: ਸ਼ਹੀਦ" ਫ਼ਿਲਮ ਵਿੱਚ ਅਭਿਨੈ ਕਰਨ ਲਈ ਵਾਪਸ ਪਰਤੀ, ਜਿਸ ਵਿੱਚ ਉਸ ਨੇ ਭਗਤ ਸਿੰਘ (ਬੌਬੀ ਦਿਓਲ ਦੁਆਰਾ ਨਿਭਾਈ) ਦੀ ਮਾਂ ਦੀ ਭੂਮਿਕਾ ਨਿਭਾਈ। ਉਹ ਏਕਤਾ ਕਪੂਰ ਦੇ ਪਰਿਵਾਰਕ ਨਾਟਕ "ਕਾਵਿਆ-ਅੰਜਲੀ" ਨਾਲ ਟੈਲੀਵਿਜ਼ਨ ਇੰਡਸਟਰੀ ਵਿੱਚ ਦਾਖਿਲ ਹੋਈ, ਜੋ 2005 ਵਿੱਚ ਸਟਾਰ ਪਲੱਸ 'ਤੇ ਪ੍ਰਸਾਰਤ ਹੋਇਆ ਸੀ।[10] ਉਸ ਸਾਲ ਬਾਅਦ ਵਿੱਚ, ਉਸ ਨੇ "ਕਲਯੁਗ" ਫ਼ਿਲਮ ਲਈ ਇੱਕ ਹੋਰ ਨਕਾਰਾਤਮਕ ਭੂਮਿਕਾ ਵਿੱਚ ਆਪਣੀ ਅਦਾਕਾਰੀ ਲਈ ਪ੍ਰਸੰਸਾ ਪ੍ਰਾਪਤ ਕੀਤੀ। 2007 ਵਿੱਚ, ਸਿੰਘ ਨੇ ਅਪੂਰਵ ਲਖੀਆ ਦੁਆਰਾ ਨਿਰਦੇਸ਼ਤ ਸੰਜੇ ਗੁਪਤਾ ਫ਼ਿਲਮ "ਸ਼ੂਟਆਊਟ ਐਟ ਲੋਖੰਡਵਾਲਾ" ਵਿੱਚ ਗੈਂਗਸਟਰ ਮਾਇਆ ਡੋਲਾਸ ਦੀ ਮਾਂ, ਰਤਨਪ੍ਰਭਾ ਡੌਲਾਸ ਦੀ ਭੂਮਿਕਾ ਨਿਭਾਈ ਸੀ। ਵਿਵੇਕ ਓਬਰਾਏ ਨੇ ਮਾਇਆ ਡੋਲਾਸ ਦੀ ਭੂਮਿਕਾ ਨਿਭਾਈ। ਬਾਅਦ ਵਿੱਚ ਉਹ ਮਾਨਵ-ਵਿਗਿਆਨ ਦੀ ਫ਼ਿਲਮ "ਦਸ ਕਹਾਣੀਆਂ" ਵਿੱਚ ਦਿਖਾਈ ਦਿੱਤੀ, ਜਿਨ੍ਹਾਂ ਵਿਚੋਂ ਉਹ ਇੱਕ ਛੋਟੀ ਕਹਾਣੀ ਪੂਰਨਮਾਸੀ ਵਿੱਚ ਦਿਖਾਈ ਦਿੱਤੀ। ਆਪਣੀ ਅਦਾਕਾਰੀ ਦੇ ਸਫ਼ਰ ਨੂੰ ਜਾਰੀ ਰੱਖਦਿਆਂ, ਸਿੰਘ ਨੇ ਸਾਲ 2010 ਵਿੱਚ ਫ਼ਿਲਮ 'ਕਜਰਾਰੇ' ਵਿੱਚ ਭੂਮਿਕਾ ਨਿਭਾਈ ਅਤੇ ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਔਰੰਗਜ਼ੇਬ ਵਿੱਚ ਵੀ ਦਿਖਾਈ ਦਿੱਤੀ, ਜਿੱਥੇ ਉਸ ਨੂੰ ਤਕਰੀਬਨ ਦੋ ਦਹਾਕਿਆਂ ਬਾਅਦ ਜੈਕੀ ਸ਼ਰਾਫ ਨਾਲ ਜੋੜੀਦਾਰ ਵਜੋਂ ਅਦਾਕਾਰੀ ਨਿਭਾਈ ਸੀ।[11] 2014 ਵਿੱਚ, ਉਹ ਧਰਮ ਪ੍ਰੋਡਕਸ਼ਨ ਦੁਆਰਾ ਬਣਾਈ ਗਈ ਫਿਲਮ "2 ਸਟੇਟਸ" ਵਿੱਚ ਸਹਿ-ਅਦਾਕਾਰ ਅਰਜੁਨ ਕਪੂਰ ਦੀ ਮਾਂ ਦੀ ਭੂਮਿਕਾ ਨੂੰ ਦਰਸਾਉਂਦੀ ਦਿਖਾਈ ਗਈ ਸੀ। ਇਹ ਫ਼ਿਲਮ 18 ਅਪ੍ਰੈਲ 2014 ਨੂੰ ਰਿਲੀਜ਼ ਹੋਈ।[12] 2016 ਵਿੱਚ, ਉਹ ਟਾਈਗਰ ਸ਼ਰਾਫ ਦੀ ਮਾਂ ਦੀ ਭੂਮਿਕਾ ਨਿਭਾਉਂਦੀ ਹੋਈ "ਫਲਾਈਂਗ ਜੱਟ" ਵਿੱਚ ਦਿਖਾਈ ਦਿੱਤੀ ਅਤੇ ਹਾਲ ਹੀ ਵਿੱਚ 2017 ਵਿੱਚ ਉਹ ਪ੍ਰਸਿੱਧੀ ਪ੍ਰਾਪਤ ਡਰਾਮਾ ਹਿੰਦੀ ਮੀਡੀਅਮ ਵਿੱਚ ਨਜ਼ਰ ਆਈ। ਉਸ ਨੇ ਇੱਕ ਨਜ਼ਰ ਲਈ ਪ੍ਰਿੰਸੀਪਲ ਦੀ ਭੂਮਿਕਾ ਨਿਭਾਈ। ਉਹ ਹਾਲ ਹੀ ਵਿੱਚ 8 ਮਾਰਚ 2019 ਨੂੰ ਰਿਲੀਜ਼ ਹੋਈ ਸੁਜੋਯ ਘੋਸ਼ ਦੀ "ਬਦਲਾ" ਵਿੱਚ ਵੇਖੀ ਗਈ ਸੀ। ਉਸ ਨੇ ਰਾਣੀ ਕੌਰ ਦੀ ਭੂਮਿਕਾ ਨਿਭਾਈ ਸੀ। ਨਿੱਜੀ ਜੀਵਨਸਿੰਘ ਨੇ 1991 ਵਿੱਚ ਅਦਾਕਾਰ ਸੈਫ ਅਲੀ ਖ਼ਾਨ ਨਾਲ ਵਿਆਹ ਕਰਵਾਇਆ। ਇਸ ਜੋੜੀ ਨੇ ਇੱਕ ਇਸਲਾਮੀ ਵਿਆਹ ਸਮਾਗਮ ਦੇ ਤੌਰ 'ਤੇ ਵਿਆਹ ਕਰਵਾਇਆ।[3] ਉਸ ਤੋਂ ਬਾਰਾਂ ਸਾਲ ਛੋਟਾ, ਖ਼ਾਨ ਸਾਬਕਾ ਭਾਰਤੀ ਟੈਸਟ ਕ੍ਰਿਕਟ ਕਪਤਾਨ ਮਨਸੂਰ ਅਲੀ ਖ਼ਾਨ ਪਟੌਦੀ, ਜੋ ਪਟੌਦੀ ਦੇ ਨੌਵੇਂ ਨਵਾਬ ਅਤੇ ਅਦਾਕਾਰਾ ਸ਼ਰਮੀਲਾ ਟੈਗੋਰ ਦਾ ਪੁੱਤਰ ਹੈ। ਉਹ ਭੂਪਾਲ ਰਾਜ ਅਤੇ ਪਟੌਦੀ ਰਾਜ ਦੇ ਸ਼ਾਹੀ ਪਰਿਵਾਰ ਦਾ ਮੈਂਬਰ ਹੈ। ਵਿਵਾਦਾਂ ਦੇ ਬਾਵਜੂਦ, ਉਹ ਵਿਆਹ ਦੇ ਸੰਬੰਧਾਂ ਵਿੱਚ ਜੁੜ ਰਹੇ। ਉਸ ਨੇ ਖ਼ਾਨ ਨਾਲ ਵਿਆਹ ਤੋਂ ਬਾਅਦ ਅਦਾਕਾਰੀ ਛੱਡ ਦਿੱਤੀ। ਵਿਆਹ ਦੇ ਤੇਰ੍ਹਾਂ ਸਾਲਾਂ ਬਾਅਦ, 2004 ਵਿੱਚ ਦੋਹਾਂ ਦਾ ਤਲਾਕ ਹੋ ਗਿਆ।[13] ਉਨ੍ਹਾਂ ਦੀ ਧੀ ਸਾਰਾ ਅਲੀ ਖ਼ਾਨ ਦਾ ਜਨਮ 12 ਅਗਸਤ 1995 ਨੂੰ[14] ਅਤੇ ਪੁੱਤਰ ਇਬਰਾਹਿਮ ਅਲੀ ਖ਼ਾਨ 5 ਮਾਰਚ 2001 ਨੂੰ ਹੋਇਆ ਸੀ। ਸਾਰਾ ਨੇ ਆਪਣੀ ਗ੍ਰੈਜੁਏਟ ਦੀ ਡਿਗਰੀ ਕੋਲੰਬੀਆ ਯੂਨੀਵਰਸਿਟੀ ਤੋਂ ਹਾਸਿਲ ਕੀਤੀ ਹੈ ਅਤੇ ਉਨ੍ਹਾਂ ਦਾ ਬੇਟਾ ਇਬਰਾਹਿਮ ਅਲੀ ਖ਼ਾਨ ਇੰਗਲੈਂਡ ਵਿੱਚ ਪੜ੍ਹ ਰਿਹਾ ਹੈ। ਫ਼ਿਲਮ ਟਸ਼ਨ ਵਿੱਚ ਇਬਰਾਹਿਮ ਇੱਕ ਬਾਲ ਅਦਾਕਾਰ ਸੀ। ਸਾਰਾ ਅਲੀ ਖ਼ਾਨ ਨੇ ਸਾਲ 2018 ਵਿੱਚ ਫ਼ਿਲਮ ਕੇਦਾਰਨਾਥ ਤੋਂ ਆਪਣੀ ਸ਼ੁਰੂਆਤ ਕੀਤੀ ਸੀ। ਫਿਲਮੋਗ੍ਰਾਫੀ
ਟੈਲੀਵਿਜ਼ਨ
ਅਵਾਰਡ ਅਤੇ ਨਾਮਜ਼ਦਗੀ
ਹਵਾਲੇ
ਬਾਹਰੀ ਲਿੰਕ |
Portal di Ensiklopedia Dunia