ਅਰਥ ਅਤੇ ਅੰਕੜਾ ਸੰਗਠਨ ਪੰਜਾਬ
ਅਰਥ ਅਤੇ ਅੰਕੜਾ ਸੰਗਠਨ ਪੰਜਾਬ , ਪੰਜਾਬ ਸਰਕਾਰ ਦਾ ਇੱਕ ਵਿਭਾਗ ਹੈ ਜੋ ਸਰਕਾਰ ਦੀਆਂ ਯੋਜਨਾਵਾਂ ਲਈ ਲੋੜੀਂਦੇ ਅੰਕੜਿਆਂ ਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ। ਇਸ ਤੋਂ ਇਲਾਵਾ ਇਹ ਵਿਭਾਗ ਨੀਤੀਵਾਨਾਂ, ਪ੍ਰਸ਼ਸ਼ਕਾਂ ਦੀਆਂ ਅੰਕੜਾਤਮਕ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਯੁਨੀਵਰਸਟੀਆਂ ਅਤੇ ਖੋਜ ਸੰਸਥਾਵਾਂ ਆਦਿ ਵਲੋਂ ਕੀਤੀ ਜਾਂਦੀ ਖੋਜ ਲਈ ਵੀ ਲੋੜੀਂਦੀ ਸੂਚਨਾ ਅਤੇ ਅੰਕੜੇ ਦੇਣ ਦਾ ਕਾਰਜ ਕਰਦਾ ਹੈ।[1] ਇਹ ਸੰਗਠਨ ਪੰਜਾਬ ਯੋਜਨਾਬੰਦੀ ਵਿਭਾਗ ਅਧੀਨ ਕੰਮ ਕਰਦਾ ਹੈ। ਇਹ ਸੰਗਠਨ ਰਾਜ ਸਰਕਾਰ ਦਾ ਅੰਕੜਾਤਮਕ ਮਾਮਲਿਆਂ ਲਈ ਨੋਡਲ ਵਿਭਾਗ ਘੋਸ਼ਿਤ ਹੋਇਆ ਹੈ ਅਤੇ ਰਾਜ ਦੇ ਡੇਟਾ ਬੈਂਕ ਵਜੋਂ ਕਮ ਕਰਦਾ ਹੈ। ਅਜ਼ਾਦੀ ਤੋਂ ਬਾਅਦ ਦੇਸ ਵਿੱਚ ਵਿਕਾਸ ਲਈ ਯੋਜਨਾਬੰਦੀ ਦਾ ਯੁੱਗ ਸ਼ੁਰੂ ਹੋਣ ਨਾਲ ਰਾਜ ਸਰਕਾਰ ਵਲੋਂ 1949 ਵਿੱਚ ਅੰਕੜਾਤਮਕ ਲੋੜਾਂ ਦੀ ਪੂਰਤੀ ਕਰਨ ਲਈ ਇਹ ਵਿਭਾਗ ਬਣਾਇਆ ਗਿਆ। ਪ੍ਰਸ਼ਸ਼ਕੀ ਬਣਤਰਇਸ ਵਿਭਾਗ ਦਾ ਮੁਖੀ ਆਰਥਕ ਸਲਾਹਕਾਰ ਹੁੰਦਾ ਹੈ ਜੋ ਚੰਡੀਗੜ੍ਹ ਵਿਖੇ ਮੁੱਖ ਦਫਤਰ ਵਿੱਚ ਬੈਠਦਾ ਹੈ।ਸ੍ਰੀ ਮੋਹਨ ਲਾਲ ਸ਼ਰਮਾ ਇਸ ਵਿਭਾਗ ਦੇ ਮੌਜੂਦਾ ਮੁਖੀ ਹਨ। ਇਸ ਤੋਂ ਬਾਅਦ ਵਿਭਾਗ ਵਿੱਚ ਦੋ ਡਾਇਰੈਕਟਰ ਅਤੇ ਤਿੰਨ ਸੰਯੁਕਤ ਡਾਇਰੈਕਟਰ ਹੁੰਦੇ ਹਨ।ਇਸ ਤੋਂ ਇਲਾਵਾ ਹੋਰ ਅਧਿਕਾਰ ਅਤੇ ਕਰਮਚਾਰੀ ਹੁੰਦੇ ਹਨ ਜੋ ਅੰਕੜਿਆਂ ਨੂੰ ਇਕਤ੍ਰ ਕਰਨ ਅਤੇ ਸੰਕਲਤ ਕਰਨ ਦਾ ਕੰਮ ਕਰਦੇ ਹਨ। ਚੰਡੀਗੜ੍ਹ ਮੁਖ਼ ਦਫਤਰ ਤੋਂ ਇਲਾਵਾ ਵਿਭਾਗ ਦੇ ਹਰ ਜਿਲੇ ਵਿੱਚ ਵੀ ਦਫਤਰ ਹਨ। ਜ਼ਿਲ੍ਹਾ ਦਫਤਰ ਅੰਕੜਿਆਂ ਦੇ ਨਾਲ ਨਾਲ ਯੋਜਨਾਬੰਦੀ ਅਤੇ ਕੁਝ ਹੋਰ ਵਿਕਾਸ ਸਕੀਮਾਂ ਲਾਗੂ ਕਰਾਓਣ ਦਾ ਕੰਮ ਵੀ ਕਰਦੇ ਹਨ। ਬਲਾਕ ਪਧਰ ਤੇ ਵੀ ਵਿਭਾਗ ਦਾ ਇੱਕ ਕਰਮਚਾਰੀ ਤਾਇਨਾਤ ਹੁੰਦਾ ਹੈ ਜੋ ਬਲਾਕ ਦੇ ਹਰ ਪਿੰਡ ਤੋਂ ਲੋੜੀਂਦੇ ਅੰਕੜੇ ਇਕਤ੍ਰ ਕਰਨ ਦਾ ਕਮ ਕਰਦਾ ਹੈ।[2] ਵੈਬਸਾਈਟਵਿਭਾਗ ਦੀ ਆਪਣੀ ਇੱਕ ਵੈਬਸਾਈਟ ਹੈ ਜਿਸ ਉਤੇ ਮਹਤਵਪੂਰਨ ਅੰਕੜੇ ਅਤੇ ਪ੍ਰਕਾਸ਼ਨ ਪੇਸ਼ ਕੀਤੇ ਜਾਂਦੇ ਹਨ। ਇਹ ਲਿੰਕ ਬਕਸੇ ਵਿੱਚ ਦਿੱਤੀ ਸੂਚਨਾ ਵਿੱਚ ਦਿੱਤਾ ਗਿਆ ਹੈ। ਮਹਤਵਪੂਰਨ ਪ੍ਰਕਾਸ਼ਨ
ਹਵਾਲੇ |
Portal di Ensiklopedia Dunia