ਅਰਮਾਨ (ARMAAN)- A Punjabi Language Online Research Journalਅਰਮਾਨ (ARMAAN) ਰਾਜਸਥਾਨ ‘ਚ ਪੰਜਾਬੀ ਮਾਤ-ਭਾਸ਼ਾ ਦਾ ਆਨਲਾਈਨ ਪ੍ਰਕਾਸ਼ਿਤ ਹੋਣ ਵਾਲਾ ਪਲੇਠਾ ਤ੍ਰੈ-ਮਾਸਿਕ ਅੰਤਰਰਾਸ਼ਟਰੀ ਬਹੁ-ਅਨੁਸ਼ਾਸਨੀ, ਓਪਨ ਐਕਸੈਸ, ਪੀਅਰ-ਰੀਵਿਊਡ ਅਤੇ ਰੈਫ਼ਰੀਡ ਰਿਸਰਚ ਜਰਨਲ ਹੈ, ਇਸਦਾ ISSN: 2583:9446 ਹੈ। ‘ਅਰਮਾਨ’ ਵਿਭਿੰਨ ਵਿਸ਼ਿਆਂ ਦੇ ਵਿਦਵਾਨਾਂ/ਖੋਜਕਰਤਾਵਾਂ ਨੂੰ ਆਪਣੇ ਖੋਜ-ਕਾਰਜ ਨੂੰ ਪੇਸ਼ ਕਰਨ, ਮੁਲਾਂਕਣ ਕਰਨ ਅਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਸ ਰਿਸਰਚ ਜਰਨਲ ਵਿੱਚ ਉੱਚ ਗੁਣਵੱਤਾ ਦੇ ਮੌਲਿਕ ਅਤੇ ਸਮੀਖਿਆ ਖੋਜ-ਪੱਤਰ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਇਹ ਜਰਨਲ ਉੱਚ ਪੱਧਰੀ ਖੋਜ ਨੂੰ ਪ੍ਰਕਾਸ਼ਿਤ ਕਰਨ ਲਈ ਸਮਰਪਿਤ ਹੈ।[1] ਅਰਮਾਨ ਜਰਨਲ, ਗੁਰੂ ਹਰਗੋਬਿੰਦ ਸਾਹਿਬ ਪੀਜੀ ਕਾਲਜ, ਸੀਸੀ ਹੈਡ, ਸ੍ਰੀ ਗੰਗਾਨਗਰ (ਰਾਜਸਥਾਨ) ਵਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਡਾ. ਸੰਦੀਪ ਸਿੰਘ ਮੁੰਡੇ ਇਸ ਰਸਾਲੇ ਦੇ ਮੁੱਖ ਸੰਪਾਦਕ ਹਨ। ਇਸ ਜਨਰਲ ਦੇ ਐਡੀਟਰ ਪੈਨਲ ਵਿਚ ਪੰਜਾਬ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਹਰਿਆਣਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ / ਕਾਲਜਾਂ ਦੇ ਪ੍ਰੋਫੈਸਰ ਸਾਹਿਬਾਨ ਦੇ ਨਾਲ-ਨਾਲ ਕੈਨੇਡਾ, ਯੂਐਸਏ, ਇੰਗਲੈਂਡ ਆਦਿ ਦੇਸ਼ਾਂ ਦੇ ਉੱਘੇ ਵਿਦਵਾਨ / ਲੇਖਕ ਸ਼ਾਮਿਲ ਹਨ।
|
Portal di Ensiklopedia Dunia