ਅਰਵਿੰਦ ਗੌੜ
ਅਰਵਿੰਦ ਗੌੜ (अरविन्द गौड़), ਭਾਰਤੀ ਰੰਗ ਮੰਚ ਨਿਰਦੇਸ਼ਕ, ਸਮਾਜਕ ਅਤੇ ਰਾਜਨੀਤਕ ਪਰਸੰਗਕ ਰੰਗ ਮੰਚ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ।[1][2] ਅਰਵਿੰਦ ਗੌੜ ਦੇ ਡਰਾਮੇ ਸਮਕਾਲੀ ਹਨ। ਵਿਆਪਕ ਸਮਾਜਕ ਰਾਜਨੀਤਕ ਮੁੱਦਿਆਂ - ਸੰਪਰਦਾਇਕਤਾ, ਜਾਤੀਵਾਦ, ਸਾਮੰਤਵਾਦ, ਘਰੇਲੂ ਹਿੰਸਾ, ਰਾਜ ਦੇ ਦੋਸ਼, ਸੱਤਾ ਦੀ ਰਾਜਨੀਤੀ, ਹਿੰਸਾ, ਬੇਇਨਸਾਫ਼ੀ, ਸਮਾਜਕ ਭੇਦਭਾਵ ਅਤੇ ਨਸਲਵਾਦ ਉਸ ਦੇ ਰੰਗ ਮੰਚ ਦੇ ਪ੍ਰਮੁੱਖ ਵਿਸ਼ੇ ਹਨ।[3][4] ਗੌੜ ਇੱਕ ਐਕਟਰ ਅਧਿਆਪਕ (ਟਰੇਨਰ), ਸਮਾਜਕ ਕਾਰਕੁਨ ਅਤੇ ਇੱਕ ਚੰਗਾ ਕਥਾ-ਵਾਚਕ ਹੈ। ਅਰਵਿੰਦ ਗੌੜ ਨੇ ਭਾਰਤ ਅਤੇ ਵਿਦੇਸ਼ ਦੇ ਪ੍ਰਮੁੱਖ ਨਾਟ ਮਹਾਉਤਸਵਾਂ ਵਿੱਚ ਭਾਗ ਲਿਆ ਹੈ। ਉਸਨੇ ਨੇ ਡਰਾਮਾ ਕਾਰਜਸ਼ਾਲਾਵਾਂ ਦਾ ਵੱਖ ਵੱਖ ਕਾਲਜਾਂ, ਸੰਸਥਾਨਾਂ, ਸਕੂਲਾਂ, ਕਾਲਜਾਂ ਵਿੱਚ ਪ੍ਰਬੰਧ ਕੀਤਾ ਹੈ। ਉਹ ਬੱਚਿਆਂ ਲਈ ਵੀ ਥਿਏਟਰ ਕਾਰਜਸ਼ਾਲਾਵਾਂ ਦਾ ਪ੍ਰਬੰਧ ਕਰਦਾ ਹੈ। ਅਰਵਿੰਦ ਨੇ ਵੱਖ ਵੱਖ ਸਮਾਜਕ, ਰਾਜਨੀਤਕ ਮੁੱਦਿਆਂ ਉੱਤੇ ਨੁੱਕੜ ਨਾਟਕਾਂ ਦੇ ਨਾਲ-ਨਾਲ ਦੋ ਦਹਾਕਿਆਂ ਵਿੱਚ 60 ਤੋਂ ਜਿਆਦਾ ਰੰਗ ਮੰਚ ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ। ਹਵਾਲੇ
|
Portal di Ensiklopedia Dunia