ਅਰਾਜਕਤਾਵਾਦਅਰਾਜਕਤਾਵਾਦ ਇੱਕ ਸਮਾਜਕ-ਸਿਆਸੀ ਰੁਝਾਨ ਜੋ ਹਰ ਤਰ੍ਹਾਂ ਦੀ ਸੱਤ੍ਹਾ ਅਤੇ ਰਾਜ ਦਾ ਵਿਰੋਧੀ ਹੈ। ਇਹ ਰਾਜ ਨੂੰ ਸਭ ਬੁਰਾਈਆਂ ਦਾ ਕਾਰਨ ਮੰਨਦਾ ਹੈ, ਇਸ ਲਈ ਰਾਜ ਦਾ ਖਾਤਮਾ ਆਪਣਾ ਮੁੱਖ ਮਕਸਦ ਮਿੱਥਦਾ ਹੈ। ਇਹ ਸਟੇਟਲੈੱਸ ਸਮਾਜਾਂ ਦਾ ਸਮਰਥਕ ਹੈ ਜਿਹਨਾਂ ਨੂੰ ਅਕਸਰ ਸਵੈ-ਸ਼ਾਸਨ। ਸਵੈ-ਸ਼ਾਸਿਤ ਸਵੈਇੱਛਕ ਸੰਸਥਾਵਾਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ।[1][2] ਅਰਾਜਕਤਾਵਾਦ ਅਨੁਸਾਰ ਮਨੁੱਖ ਮੂਲ ਤੌਰ 'ਤੇ ਵਿਵੇਕਸ਼ੀਲ, ਨਿਸ਼ਕਪਟ ਅਤੇ ਨਿਆਂਯੁਕਤ ਪ੍ਰਾਣੀ ਹੈ। ਇਸ ਲਈ ਜੇ ਸਮਾਜ ਨੂੰ ਠੀਕ ਢੰਗ ਨਾਲ ਸੰਗਠਿਤ ਕਰ ਲਿਆ ਜਾਵੇ ਤਾਂ ਕਿਸੇ ਰਿਆਸਤ ਜਾਂ ਰਾਜ ਸੱਤਾ ਦੀ ਜ਼ਰੂਰਤ ਨਹੀਂ। ਇਹ ਰੁਝਾਨ ਕਿਸੇ ਵੀ ਤਰ੍ਹਾਂ ਦੀ ਸਰਕਾਰੀ, ਵਪਾਰਕ, ਧਾਰਮਿਕ ਜਾਂ ਪਰਿਵਾਰਕ ਬੰਧਨਾਂ ਨੂੰ ਮਾਨਵੀ ਸੁਭਾਅ ਦੇ ਵਿਰੁੱਧ ਮੰਨਦਾ ਹੈ। ਅਰਾਜਕਤਾਵਾਦ ਕਿਸੇ ਵੀ ਕਿਸਮ ਦੀ ਪ੍ਰਭੂਸੱਤਾ ਦੀ ਅਧੀਨਗੀ ਨਹੀਂ ਚਾਹੁੰਦਾ। ਸੰਸਾਰ ਪੱਧਰ ਉੱਪਰ ਇਸ ਦੀਆਂ ਕਈ ਕਿਸਮਾਂ ਅਤੇ ਰਵਾਇਤਾਂ ਹਨ ਜਿਹਨਾਂ ਦੀ ਵੰਡ ਸਮਾਜਿਕ ਅਤੇ ਵਿਅਕਤੀਗਤ ਅਰਾਜਕਤਾਵਾਦ ਵਿੱਚ ਕੀਤੀ ਜਾ ਸਕਦੀ ਹੈ। ਅਰਾਜਕਤਾਵਾਦੀ ਉਹ ਹੈ ਜੋ ਸਥਾਪਿਤ ਸੱਤਾ ਨੂੰ ਉਖਾੜਨਾ ਚਾਹੁੰਦਾ ਹੈ। ਸ਼ਬਦ ਨਿਰੁਕਤੀਅਰਾਜਕਤਾਵਾਦ ਸ਼ਬਦ ਅਰਾਜਕਤਾ ਨਾਲ ਪਿਛੇਤਰ ਵਾਦ ਜੋੜ ਕੇ ਬਣਾਇਆ ਸੰਯੁਕਤ ਸ਼ਬਦ ਹੈ। ਇਸ ਦੇ ਲਈ ਅੰਗਰੇਜ਼ੀ ਸ਼ਬਦ ਅਨਾਰਕਿਜ਼ਮ ਹੈ ਜੋ ਅਨਾਰਕੀ ਅਤੇ ਇਜ਼ਮ ਤੋਂ ਬਣਿਆ ਹੈ[3], ਜੋ ਯੂਨਾਨੀ ਭਾਸ਼ਾ ਦੇ ਸ਼ਬਦ ἀναρχία, ਅਰਥਾਤ ਅਰਾਜਕਤਾ[4][5][6] (ἄναρχος, ਅਨਾਰਕੋਸ ਤੋਂ, ਅਰਥਾਤ "ਹਾਕਮਾਂ ਤੋਂ ਰਹਿਤ";[7] ਨਾਂਹਵਾਚਕ ਅਗੇਤਰ ἀν ਤੋਂ - (ਅਨ-, ਅਰਥਾਤ "ਬਿਨਾਂ") ਅਤੇ ἀρχός, ਆਰਕੋਸ, ਅਰਥਾਤ "ਆਗੂ", "ਹਾਕਮ";[8] (cf. archon ਜਾਂ ἀρχή, arkhē, ਅਰਥਾਤ "ਅਥਾਰਟੀ", "ਪ੍ਰਭੁਤਾ", "ਹੁਕਮ", "ਮੈਜਿਸਟ੍ਰੇਸੀ")[9]) ਤੋਂ ਅਤੇ ਪਿਛੇਤਰ -ισμός ਜਾਂ -ισμα (-ਇਸਮੋਸ, -iਇਸਮਾ, ਕਿਰਿਆਮੂਲਕ ਇਨਫਿਨੀਟਿਵ ਪਿਛੇਤਰ -ίζειν, -ਇਜ਼ੇਨ) ਤੋਂ।[10] ਇਸ ਸ਼ਬਦ ਦੀ ਪਹਿਲੀ ਵਾਰ ਵਰਤੋਂ 1539 ਵਿੱਚ ਹੋਈ ਸੀ।[11] ਫਰੈਂਚ ਰੈਵੋਲੂਸ਼ਨ ਦੇ ਵੱਖ ਵੱਖ ਗੁੱਟਾਂ ਨੇ ਇੱਕ ਦੂਜੇ ਨੂੰ ਅਰਾਜਕਤਾਵਾਦੀ ਕਹਿ ਕੇ ਭੰਡਿਆ ਸੀ (ਜਿਵੇਂ ਮੈਕਸੀਮਿਲੀਅਨ ਦਿ ਰੋਬਸਪੀਰੇ ਨੇ ਵਰਤਿਆ ਸੀ)।[12] ਸ਼ਬਦ ਅਨਾਰਕਸਿਜ਼ਮ ਯੂਨਾਨੀ ਭਾਸ਼ਾ 'ਚ ਅਰਥ ਬਗ਼ੈਰ ਕਿਸੇ ਨਿਯਮ ਦੇ ਹਨ ਭਾਵ ਬਗ਼ੈਰ ਆਰਕਸ ਮਤਲਬ ਬਗ਼ੈਰ ਕਿਸੇ ਲੀਡਰ ਜਾਂ ਰਾਜ ਕਰਤਾ ਦੇ। ਇਤਿਹਾਸਇਹ ਸ਼ਬਦ 1950 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਵੀ ਵਰਤਿਆ ਜਾਣ ਲੱਗਾ। ਉਨ੍ਹੀਵੀਂ ਸਦੀ ਦੇ ਅੱਧ 'ਚ ਪੀਰੇ ਜੋਸਫ ਪਰੋਧਨ ਪਹਿਲਾ ਰਾਜਨੀਤਕ ਦਾਰਸ਼ਨਿਕ ਸੀ ਜਿਸ ਨੇ ਆਪਣੇ ਆਪ ਨੂੰ ਅਨਾਰਕਿਸਟ ਅਖਵਾ ਕੇ ਅਨਾਰਕਸਿਜ਼ਮ ਦੀ ਨੀਂਹ ਰੱਖੀ ਸੀ। ਸੰਨ 1890 ਤੋਂ ਫਰਾਂਸ ਵਿੱਚ ਇੱਕ ਹੋਰ ਸ਼ਬਦ ਲਿਬਰਟੇਰੀਅਨਿਜ਼ਮ ਵੀ ਅਨਾਰਕਸਿਜ਼ਮ ਦੇ ਅਰਥਾਂ ਵਿੱਚ ਵਰਤਿਆ ਜਾਣ ਲੱਗਾ। ਉਨ੍ਹੀਵੀਂ ਸਦੀ ਦੇ ਪਹਿਲੇ ਦਹਾਕਿਆਂ ਦੇ ਕਈ ਇਨਕਲਾਬੀ ਅਰਾਜਕਤਾਵਾਦੀਆਂ ਨੇ ਇਸ ਵਿਚਾਰਧਾਰਾ ਦੀ ਹਮਾਇਤ ਕੀਤੀ। ਇਨ੍ਹਾਂ ਵਿੱਚ ਵਿਲੀਅਮ ਗਾਡਵਿਨ, ਵਿਲਹੇਲਮ ਵਿਟਲਿੰਗ ਦੇ ਨਾਂ ਲਏ ਜਾ ਸਕਦੇ ਹਨ ਭਾਵੇਂ ਉਹਨਾਂ ਨੇ ਅਰਾਜਕਤਾ ਸ਼ਬਦ ਕਦੀ ਨਹੀਂ ਸੀ ਵਰਤਿਆ ਪਰ ਉਹਨਾਂ ਦਾ ਵਿਹਾਰ ਅਤੇ ਕਾਰਜ ਸ਼ੈਲੀ ਅਰਾਜਕਤਾਵਾਦੀਆਂ ਵਾਲੀ ਸੀ। ਵਿਲਹੇਲਮ ਵਿਟਲਿੰਗ ਨੇ ਕਿਹਾ ਕਿ ‘ਮਾਨਵਜਾਤੀ ਜਿਵੇਂ ਹੈ ਅਤੇ ਜਿਵੇਂ ਇਹ ਹੋਣੀ ਚਾਹੀਦੀ ਹੈ। ਅਰਾਜਕਤਾ ਦੇ ਚਿੰਤਨ ਦਾ ਇਤਿਹਾਸ ਪੁਰਾਤਨ ਯੂਨਾਨ ਵਿੱਚ ਲੱਭਿਆ ਜਾ ਸਕਦਾ ਹੈ। ਉੱਥੋਂ ਦੇ ਸਟੋਇਕ ਚਿੰਤਕ ਖ਼ਾਸ ਤੌਰ ’ਤੇ ਜ਼ੇਨੋ ਇਸ ਦੇ ਪ੍ਰਸਿੱਧ ਵਿਦਵਾਨ ਸਨ। ਆਧੁਨਿਕ ਯੁੱਗ ਵਿੱਚ ਇਸ ਦੀ ਸਭ ਤੋਂ ਵੱਧ ਮਹੱਤਵਪੂਰਨ ਵਿਆਖਿਆ ਕਰਨ ਵਾਲਾ ਵਿਗਿਆਨੀ ਵਿਲੀਅਮ ਗਾਡਵਿਨ ਹੈ। ਸ਼ਾਖਾਵਾਂ
ਹਵਾਲੇ
|
Portal di Ensiklopedia Dunia