ਅਰੁੰਧਤੀ ਰਾਏ
![]() ਸੁਜ਼ਾਨਾ ਅਰੁੰਧਤੀ ਰਾਏ (ਜਨਮ 24 ਨਵੰਬਰ 1961)[3] ਇੱਕ ਭਾਰਤੀ ਲੇਖਕ ਹੈ ਜੋ ਆਪਣੇ ਨਾਵਲ ਦ ਗਾਡ ਆਫ਼ ਸਮਾਲ ਥਿੰਗਜ਼ (1997) ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ, ਜਿਸਨੇ 1997 ਵਿੱਚ ਫਿਕਸ਼ਨ ਲਈ ਬੁੱਕਰ ਪੁਰਸਕਾਰ ਜਿੱਤਿਆ ਅਤੇ ਇੱਕ ਗੈਰ-ਪ੍ਰਵਾਸੀ ਭਾਰਤੀ ਲੇਖਕ ਦੁਆਰਾ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਬਣ ਗਈ।[3] ਉਹ ਮਨੁੱਖੀ ਅਧਿਕਾਰਾਂ ਅਤੇ ਵਾਤਾਵਰਣ ਦੇ ਕਾਰਨਾਂ ਵਿੱਚ ਸ਼ਾਮਲ ਇੱਕ ਰਾਜਨੀਤਿਕ ਕਾਰਕੁਨ ਵੀ ਹੈ।[4] ਉਸਨੂੰ 2024 PEN ਪਿੰਟਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[5] ਜੀਵਨਅਰੁੰਧਤੀ ਦਾ ਜਨਮ ਸ਼ਿਲਾਂਗ, ਅਸਾਮ, (ਹੁਣ ਮੇਘਾਲਿਆ) ਵਿੱਚ ਹੋਇਆ ਸੀ।[6] ਉਸ ਦੀ ਮਾਂ ਮੇਰੀ ਰਾਏ, ਮਲਿਆਲੀ ਸੀਰੀਆਈ ਇਸਾਈ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਇੱਕ ਔਰਤ ਆਗੂ ਸੀ ਅਤੇ ਉਸਨੇ ਇੱਕ ਬੰਗਾਲੀ ਹਿੰਦੂ, ਚਾਹ ਦੇ ਬਾਗਾਂ ਦੇ ਕਾਸਤਕਾਰ, ਰਣਜੀਤ ਰਾਏ ਨਾਲ ਵਿਆਹ ਕਰਵਾਇਆ ਸੀ। ਪਰ ਬਹੁਤਾ ਚਿਰ ਨਹੀਂ ਸੀ ਨਿਭੀ ਤੇ ਤਲਾਕ ਦੇ ਦਿੱਤਾ ਸੀ। ਅਰੁੰਧਤੀ ਦੱਖਣੀ ਕੇਰਲਾ ਦੇ ਇੱਕ ਛੋਟੇ ਜਿਹੇ ਪਿੰਡ ਐਮਾਨਾਮ ਵਿੱਚ ਪ੍ਰਵਾਨ ਚੜ੍ਹੀ। ਮੁਢਲੀ ਪੜ੍ਹਾਈ ਕਾਰਪਸ ਕ੍ਰਿਸਟੀ, ਕੋੱਟਾਯਾਮ ਤੋਂ ਕਰ ਕੇ ਉਹ ਤਮਿਲਨਾਡੂ ਦੇ ਨੀਲਗਿਰੀ ਖੇਤਰ ਵਿੱਚ ਲਾਰੰਸ ਸਕੂਲ, ਲਵਡੇਲ ਵਿੱਚ ਚਲੀ ਗਈ। ਫਿਰ ਉਸ ਨੇ ਆਰਕੀਟੇਕਟ ਦੀ ਪੜ੍ਹਾਈ ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ, ਦਿੱਲੀ ਤੋਂ ਕੀਤੀ। ਇੱਥੇ ਉਹ ਆਪਣੇ ਪਹਿਲੇ ਪਤੀ ਆਰਕੀਟੈਕ ਜੇਰਾਰਡ ਡਾ ਕੁਨਹਾ ਨੂੰ ਮਿਲੀ ਸੀ। ਆਪਣੇ ਦੂਸਰੇ ਪਤੀ, ਫ਼ਿਲਮ ਨਿਰਮਾਤਾ ਪ੍ਰਦੀਪ ਕ੍ਰਿਸ਼ਨ ਨਾਲ ਉਸ ਦੀ ਮੁਲਾਕਾਤ 1984 ਵਿੱਚ ਹੋਈ ਸੀ। ਆਪਣੇ ਕੈਰੀਅਰ ਦੀ ਸ਼ੁਰੂਆਤ ਉਸ ਨੇ ਅਭਿਨੇ ਤੋਂ ਕੀਤੀ। ਇਨਾਮ-ਜੇਤੂ ਮੈਸੀ ਸਾਹਿਬ ਫਿਲਮ ਵਿੱਚ ਉਸ ਨੇ ਇੱਕ ਪਿੰਡ ਦੀ ਕੁੜੀ ਦੀ ਭੂਮਿਕਾ ਨਿਭਾਈ।[7] ਇਸ ਦੇ ਇਲਾਵਾ ਉਸ ਨੇ ਕਈ ਫਿਲਮਾਂ ਲਈ ਪਟਕਥਾਵਾਂ ਵੀ ਲਿਖੀਆਂ। ਇਨ੍ਹਾਂ ਵਿੱਚ In Which Annie Gives It Those Ones (1989), Electric Moon (1992) ਨੂੰ ਖਾਸੀ ਸ਼ਾਬਾਸ਼ੀ ਮਿਲੀ। 1997 ਵਿੱਚ ਜਦੋਂ ਉਸ ਨੂੰ ਗਾਡ ਆਫ ਸਮਾਲ ਥਿੰਗਸ ਲਈ ਬੁਕਰ ਮਿਲਿਆ ਤਾਂ ਸਾਹਿਤ ਜਗਤ ਦਾ ਧਿਆਨ ਉਸ ਵੱਲ ਗਿਆ। ਅਰੁੰਧਤੀ ਦਾ ਉੱਪਰੋਕਤ ਨਾਵਲ ਦਰਅਸਲ ਕੇਰਲਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਬਿਤਾਏ ਬਚਪਨ ਦੇ ਆਸ-ਪਾਸ ਘੁੰਮਦੀ ਉਸ ਦੀ ਆਪਣੀ ਜੀਵਨ ਗਾਥਾ ਹੀ ਹੈ। ਨਿੱਜੀ ਜੀਵਨਰਾਏ ਵਾਪਸ ਦਿੱਲੀ ਪਰਤੀ, ਜਿੱਥੇ ਉਸ ਨੇ ਨੈਸ਼ਨਲ ਇੰਸਟੀਚਿਊਟ ਆਫ਼ ਅਰਬਨ ਅਫੇਅਰਜ਼ 'ਚ ਅਹੁਦਾ ਹਾਸਲ ਕੀਤਾ। 1984 ਵਿੱਚ, ਉਹ ਸੁਤੰਤਰ ਫਿਲਮ ਨਿਰਮਾਤਾ ਪ੍ਰਦੀਪ ਕ੍ਰਿਸ਼ਨ ਨੂੰ ਮਿਲੀ, ਜਿਸ ਨੇ ਰਾਏ ਨੂੰ ਉਸ ਦੀ ਪੁਰਸਕਾਰ ਨਾਲ ਸਨਮਾਨਿਤ ਫਿਲਮ ਮੈਸੀ ਸਾਹਿਬ ਵਿੱਚ ਬਤੌਰ ਅਯਾਲੀ ਦੀ ਪੇਸ਼ਕਸ਼ ਕੀਤੀ। ਬਾਅਦ ਵਿੱਚ, ਦੋਵਾਂ ਨੇ ਵਿਆਹ ਕਰਵਾ ਲਿਆ। ਉਨ੍ਹਾਂ ਨੇ ਭਾਰਤ ਦੀ ਸੁਤੰਤਰਤਾ ਅੰਦੋਲਨ ਅਤੇ ਦੋ ਫਿਲਮਾਂ, ਐਨੀ ਅਤੇ ਇਲੈਕਟ੍ਰਿਕ ਮੂਨ ਉੱਤੇ ਇੱਕ ਟੈਲੀਵਿਜ਼ਨ ਸੀਰੀਜ਼ ਵਿੱਚ ਸਹਿਯੋਗ ਕੀਤਾ। ਫਿਲਮ ਜਗਤ ਨਾਲ ਜੁੜੇ, ਰਾਏ ਨੇ ਏਰੋਬਿਕਸ ਦੀਆਂ ਕਲਾਸਾਂ ਚਲਾਉਣ ਦੇ ਨਾਲ ਵੱਖੋ-ਵੱਖਰੀਆਂ ਨੌਕਰੀਆਂ ਕੀਤੀਆਂ। ਰਾਏ ਅਤੇ ਕ੍ਰਿਸ਼ਨ ਆਖਰ ਵਿੱਚ ਵੱਖ ਹੋ ਗਏ। ਉਹ 1997 'ਚ ਪ੍ਰਕਾਸ਼ਤ ਹੋਏ ਆਪਣੇ ਨਾਵਲ 'ਦ ਗਾਡ ਆਫ ਸਮਾਲ ਥਿੰਗਸ' ਦੀ ਸਫਲਤਾ ਨਾਲ ਆਰਥਿਕ ਤੌਰ 'ਤੇ ਸੁਰੱਖਿਅਤ ਹੋ ਗਈ ਸੀ। ਰਾਏ ਪ੍ਰਮੁੱਖ ਮੀਡੀਆ ਸ਼ਖਸੀਅਤ ਪ੍ਰਣਯ ਰਾਏ, ਪ੍ਰਮੁੱਖ ਭਾਰਤੀ ਟੈਲੀਵਿਜ਼ਨ ਮੀਡੀਆ ਸਮੂਹ ਐਨਡੀਟੀਵੀ ਦਾ ਮੁਖੀ। ਦੀ ਚਚੇਰੀ ਭੈਣ ਹੈ। ਉਹ ਦਿੱਲੀ ਵਿੱਚ ਹੀ ਰਹਿੰਦੀ ਹੈ। ਵਿਚਾਰਧਾਰਾਅਰੁੰਧਤੀ ਰਾਏ ਦੀ ਵਿਚਾਰਧਾਰਾ ਗਰੀਬ ਤੇ ਮਜ਼ਲੂਮਾਂ ਪੱਖੀ ਹੈ।[8] ਅਵਾਰਡਰਾਏ ਨੂੰ ਉਸ ਦੇ ਨਾਵਲ ਦ ਗਾਡ ਆਫ ਸਮਾਲ ਥਿੰਗਸ ਲਈ 1997 ਦਾ ਬੁੱਕਰ ਪੁਰਸਕਾਰ ਦਿੱਤਾ ਗਿਆ ਸੀ। ਇਸ ਪੁਰਸਕਾਰ ਵਿੱਚ ਤਕਰੀਬਨ 30,000 ਡਾਲਰ ਦਾ ਇਨਾਮ ਅਤੇ ਇੱਕ ਹਵਾਲਾ ਦਿੱਤਾ ਗਿਆ ਸੀ। ਰਾਏ ਨੇ ਉਸ ਨੂੰ ਮਿਲੀ ਇਨਾਮੀ ਰਾਸ਼ੀ ਦੇ ਨਾਲ-ਨਾਲ ਆਪਣੀ ਕਿਤਾਬ ਵਿਚੋਂ ਰਾਇਲਟੀ ਮਨੁੱਖੀ ਅਧਿਕਾਰਾਂ ਦੇ ਕਾਰਨਾਂ ਲਈ ਦਾਨ ਕੀਤੀ। ਪੁਸਤਕ ਸੂਚੀਗਲਪ
ਗੈਰ-ਗਲਪ
ਹਵਾਲੇ
ਬਾਹਰੀ ਲਿੰਕ![]() ਵਿਕੀਕੁਓਟ Arundhati Roy ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ। ![]() ਵਿਕੀਮੀਡੀਆ ਕਾਮਨਜ਼ ਉੱਤੇ Arundhati Roy ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia