ਅਵਰਗਲਅਵਰਗਲ ਇੱਕ 1977 ਦੀ ਭਾਰਤੀ ਤਾਮਿਲ-ਭਾਸ਼ਾ ਦੀ ਰੋਮਾਂਟਿਕ ਡਰਾਮਾ ਫਿਲਮ ਹੈ ਜੋ ਕੇ. ਬਾਲਾਚੰਦਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫ਼ਿਲਮ ਵਿੱਚ ਸੁਜਾਤਾ, ਕਮਲ ਹਸਨ, ਰਜਨੀਕਾਂਤ ਅਤੇ ਰਵੀ ਕੁਮਾਰ ਨੇ ਕੰਮ ਕੀਤਾ ਹੈ। ਇਹ ਇੱਕ ਤਿਕੋਣੀ ਪ੍ਰੇਮ ਕਹਾਣੀ ਹੈ, ਇਹ ਕਹਾਣੀ ਇੱਕ ਅਜਿਹੀ ਔਰਤ ਦੇ ਦੁਆਲੇ ਘੁੰਮਦੀ ਹੈ ਜੋ ਆਪਣੇ ਪ੍ਰੇਮੀ ਅਤੇ ਉਸਦੇ ਸਾਬਕਾ ਪਰਪੀੜਕ ਪਤੀ ਦੇ ਵਿਚਕਾਰ ਫਸ ਜਾਂਦੀ ਹੈ ਜੋ ਕਥਿਤ ਤੌਰ ਤੇ ਸੁਧਾਰ ਗਿਆ ਲਗਦਾ ਹੈ ਅਤੇ ਉਸ ਨਾਲ ਦੁਬਾਰਾ ਰਿਸ਼ਤਾ ਜੋੜਨਾ ਚਾਹੁੰਦਾ ਹੈ। ਅਵਰਗਲ 25 ਫ਼ਰਵਰੀ 1977 ਨੂੰ ਰਿਲੀਜ਼ ਹੋਈ ਸੀ। ਹਾਲਾਂਕਿ ਫ਼ਿਲਮ ਨੇ ਵਪਾਰਕ ਤੌਰ ਤੇ ਸਫ਼ਲਤਾ ਪ੍ਰਾਪਤ ਨਹੀਂ ਕੀਤੀ ਪਰ ਸੁਜਾਤਾ ਨੇ ਸਰਬੋਤਮ ਤਾਮਿਲ ਅਭਿਨੇਤਰੀ ਫ਼ਿਲਮਫੇਅਰ ਅਵਾਰਡ ਜਿੱਤਿਆ, ਅਤੇ ਫ਼ਿਲਮ ਇੰਡੀਅਨ ਪੈਨੋਰਮਾ ਲਈ ਕੁਆਲੀਫਾਈ ਕਰ ਗਈ। ਬਾਲਾਚੰਦਰ ਨੇ ਬਾਅਦ ਵਿੱਚ ਤੇਲਗੂ ਵਿੱਚ ਫ਼ਿਲਮ ਨੂੰ ਈਦੀ ਕਥਾ ਕਾਦੂ (1979) ਦੇ ਰੂਪ ਵਿੱਚ ਰੀਮੇਕ ਕੀਤਾ, ਜਿਸ ਵਿੱਚ ਕਮਲ ਹਸਨ ਨੇ ਕੰਮ ਕੀਤਾ।[1] ਪਲਾਟਅਨੁ ਇੱਕ ਨ੍ਰਿਤਕੀ ਹੈ ਜਿਸਨੂੰ ਭਰਾਨੀ ਨਾਲ ਪਿਆਰ ਹੋ ਜਾਂਦਾ ਹੈ, ਜੋ ਇੱਕ ਬੰਸਰੀ ਵਾਦਕ ਹੈ। ਜਦੋਂ ਉਸਦੇ ਪਿਤਾ ਦੀ ਬਦਲੀ ਬੰਬਈ (ਬੰਬੇ) ਹੋ ਜਾਂਦੀ ਹੈ ਤਾਂ ਹੌਲੀ-ਹੌਲੀ ਉਸਦਾ ਸੰਪਰਕ ਭਰਾਨੀ ਨਾਲੋਂ ਟੁੱਟ ਜਾਂਦਾ ਹੈ, ਜੋ ਉਸਦੇ ਪੱਤਰਾਂ ਦਾ ਜਵਾਬ ਵੀ ਨਹੀਂ ਦਿੰਦਾ। ਜਦ ਉਸਦਾ ਪਿਤਾ ਬਿਮਾਰ ਹੋ ਜਾਂਦਾ ਹੈ ਤਾਂ ਉਸਦਾ ਸਹਿਯੋਗੀ ਰਾਮ ਨਾਥਨ ਉਹਨਾਂ ਦਾ ਸਹਾਰਾ ਬਣਦਾ ਹੈ। ਜਦ ਰਾਮ ਨਾਥਨ ਅਨੁ ਅੱਗੇ ਵਿਆਹ ਦੀ ਮੰਗ ਰੱਖਦਾ ਹੈ ਤਾਂ ਉਹ ਉਲਝਣ ਵਿੱਚ ਪੈ ਜਾਂਦੀ ਹੈ। ਉਹ ਨਿਰਨਾ ਲੈਣ ਲਈ ਸਮਾਂ ਮੰਗਦੀ ਹੈ ਅਤੇ ਭਰਾਨੀ ਨੂੰ ਇੱਕ ਆਖ਼ਰੀ ਪੱਤਰ ਲਿਖਦੀ ਹੈ, ਜਦ ਉਸਨੂੰ ਉਸਦਾ ਕੋਈ ਜਵਾਬ ਨਹੀਂ ਮਿਲਦਾ ਤਾਂ ਉਹ ਰਾਮ ਨਾਥਨ ਨਾਲ ਵਿਆਹ ਕਰਵਾ ਲੈਂਦੀ ਹੈ। ਇਸ ਤੋਂ ਕੁਝ ਸਮੇਂ ਬਾਅਦ ਹੀ ਉਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ। ਵਿਆਹ ਤੋਂ ਬਾਅਦ, ਰਾਮ ਨਾਥਨ ਦਾ ਰੂੜ੍ਹੀਵਾਦੀ, ਪਰਪੀੜਕ ਅਤੇ ਦਮਨਕਾਰੀ ਚਿਹਰਾ ਸਾਹਮਣੇ ਆ ਜਾਂਦਾ ਹੈ। ਉਹ ਆਪਣੇ ਆਪ ਨੂੰ ਇੱਕ ਨ੍ਰਿਤਕੀ ਦਾ ਪਤੀ ਨਹੀਂ ਕਹਾਉਣਾ ਚਾਹੁੰਦਾ ਇਸ ਲਈ ਉਹ ਉਸਨੂੰ ਨ੍ਰਿਤ ਛੱਡਣ ਲਈ ਮਜਬੂਰ ਕਰਦਾ ਹੈ। ਰਾਮ ਨਾਥਨ ਅਨੁ ਦੇ ਚਰਿੱਤਰ ਉੱਪਰ ਸ਼ੱਕ ਕਰਦਾ ਹੈ ਅਤੇ ਆਪਣੇ ਨਵਜਨਮੇ ਬੱਚੇ ਦੇ ਬਾਪ ਹੋਣ ਬਾਰੇ ਵੀ ਆਪਣਾ ਸ਼ੱਕ ਪ੍ਰਗਟ ਕਰਦਾ ਹੈ। ਉਹ ਇਸ ਦੁਰਵਿਵਹਾਰ ਨੂੰ ਨਾ ਸਹਿੰਦੇ ਹੋਏ, ਆਪਣੇ ਪੁੱਤਰ ਦੀ ਭਲਾਈ ਲਈ ਰਾਮ ਨਾਥਨ ਨੂੰ ਤਲਾਕ ਦੇ ਦਿੰਦੀ ਹੈ, ਗੁਜਾਰਾ ਭੱਤਾ ਲੈਣ ਤੋਂ ਵੀ ਇਨਕਾਰ ਕਰ ਦਿੰਦੀ ਹੈ ਅਤੇ ਇੱਕ ਨਵੇਂ ਆਜ਼ਾਦ ਜੀਵਨ ਦੀ ਸ਼ੁਰੁਆਤ ਲਈ ਉਹ ਮਦਰਾਸ ਵਾਪਸ ਆ ਜਾਂਦੀ ਹੈ। ਹਵਾਲੇ
|
Portal di Ensiklopedia Dunia