ਅਸ਼ਟ ਲਕਸ਼ਮੀ
ਅਸ਼ਟ ਲਕਸ਼ਮੀ (ਸੰਸਕ੍ਰਿਤ: अष्टलक्ष्मी, IAST: ਅਸਟਲਕਸ਼ਮੀ; ਅਰਥ. "ਅੱਠ ਲਕਸ਼ਮੀਆਂ") ਜਾਂ ਅਸ਼ਟਲਕਸ਼ਮੀ ਦੇਵੀ ਲਕਸ਼ਮੀ, ਧਨ ਦੀ ਹਿੰਦੂ ਦੇਵੀ, ਦੇ ਅੱਠ ਪ੍ਰਗਟਾਵਿਆਂ ਦਾ ਇੱਕ ਸਮੂਹ ਹੈ। ਉਹ ਧਨ ਦੇ ਅੱਠ ਸਰੋਤਾਂ ਦੀ ਅਗਵਾਈ ਕਰਦੀ ਹੈ:[1] ਅਸ਼ਟ ਲਕਸ਼ਮੀ ਦੇ ਪ੍ਰਸੰਗ ਵਿੱਚ "ਧਨ" ਦਾ ਅਰਥ ਖੁਸ਼ਹਾਲੀ, ਚੰਗੀ ਸਿਹਤ, ਗਿਆਨ, ਤਾਕਤ, ਔਲਾਦ, ਅਤੇ ਸ਼ਕਤੀ ਹੈ।[2] ਅਸ਼ਟ ਲਕਸ਼ਮੀ ਨੂੰ ਹਮੇਸ਼ਾ ਸਮੂਹ ਮੰਦਰਾਂ ਵਿੱਚ ਦਰਸਾਇਆਂ ਅਤੇ ਪੂਜਿਆ ਜਾਂਦਾ ਹੈ।[3] ਨਿਰੁਕਤੀ ਅਤੇ ਆਈਕੋਨੋਗ੍ਰਾਫੀ"ਸ਼੍ਰੀ ਅਸ਼ਟ ਲਕਸ਼ਮੀ ਸਤੋਤਾਰਾਮ" ਪ੍ਰਾਰਥਨਾ ਵਿੱਚ ਅਸ਼ਟ ਲਕਸ਼ਮੀ ਦੇ ਸਾਰੇ ਰੂਪਾਂ ਦੀ ਸੂਚੀ ਹੈ[1] ਜਿਹਨਾਂ ਵਿਚੋਂ ਸਭ ਕਮਲ 'ਤੇ ਵਿਰਾਜਮਾਨ ਹਨ। ਆਦਿ/ਮਹਾ ਲਕਸ਼ਮੀਆਦਿ ਲਕਸ਼ਮੀ ਜਾਂ ਮਹਾ ਲਕਸ਼ਮੀ, ਦੇਵੀ ਲਕਸ਼ਮੀ ਦਾ ਪੁਰਾਣਾ ਰੂਪ ਹੈ।[3] ਉਹ ਲਕਸ਼ਮੀ ਦਾ ਅਵਤਾਰ ਹੈ ਜੋ ਰਿਸ਼ੀ ਭ੍ਰਿਗੂ ਦੀ ਧੀ ਸੀ।[2] ਉਸ ਦੀਆਂ ਚਾਰ ਬਾਹਵਾਂ ਦਰਸਾਈਆਂ ਗਈਆਂ ਹਨ ਜਿਸ ਦੇ ਹੱਥਾਂ ਵਿੱਚ ਕਮਲ ਅਤੇ ਚਿੱਟਾ ਝੰਡਾ, ਦੂਜੇ ਹੱਥਾਂ ਵਿੱਚ ਅਭਯ ਮੁਦਰਾ ਅਤੇ ਵਾਰਦਾ ਮੁਦਰਾ ਦਰਸਾਇਆ ਗਿਆ ਹੈ। ਧਨ ਲਕਸ਼ਮੀਧਨ ਲਕਸ਼ਮੀ, ਧਨ ਦੀ ਦੇਵੀ ਹੈ।[3] ਉਸ ਦੇ ਵੀ ਚਾਰ ਹੱਠ ਦਰਸਾਏ ਗਏ ਹਨ, ਜੋ ਲਾਲ ਲਿਬਾਸ ਪਾਉਂਦੀ ਹੈ। ਉਸ ਦੇ ਹੱਥਾਂ ਵਿੱਚ ਚੱਕਰ, ਸ਼ੰਖ, ਕਲਸ਼ ਜਾਂ ਅੰਮ੍ਰਿਤ ਕੁੰਭ, ਧਨੁਖ ਤੇ ਤੀਰ, ਇੱਕ ਕਮਲ ਅਤੇ ਧਨ ਨਾਲ ਭਰੀ ਅਭਯ ਮੁਦਰਾ ਫੜੀ ਹੁੰਦੀ ਹੈ। ਇਹ ਵੀ ਦੇਖੋਹਵਾਲੇ
ਹੋਰ ਪੜ੍ਹੋ
ਬਾਹਰੀ ਲਿੰਕ
|
Portal di Ensiklopedia Dunia