ਅਹਿਮਦ ਦੀਦਤ

ਅਹਿਮਦ ਹੂਸੈਨ ਦੀਦਤ (ਗੁਜਰਾਤੀ: અહમદ હુસેન દીદત) (1 ਜੁਲਾਈ 1918 – 8 ਅਗਸਤ 2005) ਇੱਕ ਭਾਰਤੀ ਮੂਲ ਦਾ ਦੱਖਣੀ ਅਫ਼ਰੀਕੀ ਲੇਖਕ ਅਤੇ ਜਨਤਕ ਬੁਲਾਰਾ ਸੀ। ਉਸਨੂੰ  ਖਾਸ ਕਰਕੇ ਮੁਸਲਿਮ ਮਿਸ਼ਨਰੀ ਕਰਕੇ ਜਾਣਿਆ ਜਾਂਦਾ ਹੈ, ਜਿਸਨੇ ਧਰਮ ਨਾਲ ਸੰਬੰਧਿਤ ਮਸਲਿਆਂ ਉੱਤੇ ਕਈ ਡਿਬੇਟਸ ਵਿੱਚ ਹਿੱਸਾ ਲਿਆ। ਦੀਦਤ ਨੇ ਆਈ.ਪੀ.ਸੀ.ਆਈ. ਭਾਵ ਕਿ ਅੰਤਰਰਾਸ਼ਟਰੀ ਇਸਲਾਮਿਕ ਮਿਸ਼ਨਰੀ ਆਰਗੇਨਾਈਜੇਸ਼ਨ ਦੀ ਸਥਾਪਨਾ ਕੀਤੀ ਸੀ ਅਤੇ ਉਸਨੇ ਇਸਲਾਮ ਅਤੇ ਈਸਾਈਅਤ ਬਾਰੇ ਆਪਣੇ ਕਈ ਕਿਤਾਬਚੇ ਛਾਪੇ ਸਨ।  ਉਸਨੂੰ ਉਸਦੇ ਪੰਜਾਹ ਸਾਲ ਮਿਸ਼ਨਰੀ ਕੰਮ ਲਈ 1986 ਵਿੱਚ ਕਿੰਗ ਫੈਜਲ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੇ ਅੰਗਰੇਜ਼ੀ ਵਿੱਚ ਵੀ ਆਪਣੇ ਲੈਕਚਰ ਛਾਪੇ ਹਨ।

ਹਵਾਲੇ

ਬਾਹਰੀ ਕੜੀਆਂ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya