ਅਹਿਮਦ ਨਦੀਮ ਕਾਸਮੀ
ਅਹਿਮਦ ਨਦੀਮ ਕਾਸਮੀ (Urdu: احمد ندیم قاسمی) ਜਨਮ ਸਮੇਂ ਅਹਿਮਦ ਸ਼ਾਹ ਅਵਾਨ(Urdu: احمد شاہ اعوان) ਜ. 20 ਨਵੰਬਰ 1916 – ਮ. 10 ਜੁਲਾਈ 2006,[1][2] ਉਰਦੂ ਅਤੇ ਅੰਗਰੇਜ਼ੀ ਕਵੀ, ਪੱਤਰਕਾਰ, ਲੇਖਕ, ਸਾਹਿਤ ਆਲੋਚਕ, ਨਾਟਕਕਾਰ ਅਤੇ ਕਹਾਣੀਕਾਰ ਸੀ।[1] ਉਸਨੇ ਕਵਿਤਾ, ਗਲਪ, ਆਲੋਚਨਾ, ਪੱਤਰਕਾਰੀ ਅਤੇ ਕਲਾ ਵਰਗੇ ਵਿਸ਼ਿਆਂ ਤੇ 50 ਤੋਂ ਵਧ ਕਿਤਾਬਾਂ ਲਿਖੀਆਂ।[1][2] ਅਤੇ ਸਮਕਾਲੀ ਉਰਦੂ ਸਾਹਿਤ ਦੀ ਵੱਡੀ ਹਸਤੀ ਸੀ।[2][3] ਮਾਨਵਵਾਦ ਉਹਦੀ ਕਵਿਤਾ ਦੀ ਵਿਲੱਖਣਤਾ ਸੀ,[1][3] ਅਤੇ ਉਹਦਾ ਉਰਦੂ ਅਫ਼ਸਾਨਾ ਯਾਨੀ (ਨਾਵਲ) ਰਚਨਾ ਕੁਝ ਵਿਦਵਾਨਾਂ ਅਨੁਸਾਰ ਪੇਂਡੂ ਸਭਿਆਚਾਰ ਦੇ ਚਿਤਰਣ ਪੱਖੋਂ ਪ੍ਰੇਮ ਚੰਦ ਤੋਂ ਬਾਅਦ ਸਿਖਰਲੇ ਸਥਾਨ ਤੇ ਆਉਂਦੀ ਹੈ।[1] ਲੱਗਪਗ ਅਧੀ ਸਦੀ ਉਹ ਸਾਹਿਤਕ ਮੈਗਜ਼ੀਨ ਫ਼ਨੂਨ ਦਾ ਸੰਪਾਦਕ ਅਤੇ ਪ੍ਰਕਾਸ਼ਕ ਰਿਹਾ।[1][2] ਉਸਨੇ ਪ੍ਰਾਈਡ ਆਫ਼ ਪਰਫ਼ਾਰਮੈਂਸ (1968) ਅਤੇ ਸਿਤਾਰਾ-ਏ-ਇਮਤਿਆਜ਼ (1980) ਵਰਗੇ ਵੱਡੇ ਇਨਾਮ ਹਾਸਲ ਕੀਤੇ।[1] ਜੀਵਨਜਨਮਅਹਮਦ ਨਦੀਮ ਕਾਸਮੀ ਪੱਛਮੀ ਪੰਜਾਬ ਦੀ ਸਵਾਨ ਘਾਟੀ ਦੇ ਪਿੰਡ ਅੰਗਾਹ ਜ਼ਿਲ੍ਹਾ ਖੁਸ਼ਾਬ, ਬਰਤਾਨਵੀ ਭਾਰਤ ਵਿੱਚ ਪੈਦਾ ਹੋਏ।[1][2] ਮੂਲ ਨਾਮ ਅਹਿਮਦ ਸ਼ਾਹ ਸੀ ਅਤੇ ਆਵਾਨ ਸਮੁਦਾਏ ਨਾਲ ਸੰਬੰਧ ਰੱਖਦਾ ਸੀ। ਕਾਸਮੀ ਉਸ ਦਾ ਤਖੱਲੁਸ ਸੀ। ਸਿੱਖਿਆਉਸਦੇ ਪਿਤਾ ਪੀਰ ਗੁਲਾਮ ਨਬੀ ਆਪਣੀ ਇਬਾਦਤ, ਜ਼ਿਹਦ ਤਕਵਾ ਕਰਕੇ ਅਹਿਲ ਅੱਲ੍ਹਾ ਵਿੱਚ ਸ਼ੁਮਾਰ ਹੁੰਦੇ ਸਨ। ਨਦੀਮ ਦੀ ਅਰੰਭਕ ਪੜ੍ਹਾਈ ਪਿੰਡ ਵਿੱਚ ਹੋਈ। 1920 ਵਿੱਚ ਅੰਗਾਹ ਦੀ ਮਸਜਦ ਵਿੱਚ ਕੁਰਾਨ ਦਾ ਪਾਠ ਪੜ੍ਹਿਆ। 1923 ਵਿੱਚ ਪਿਤਾ ਦੇ ਗੁਜਰ ਜਾਣ ਦੇ ਬਾਅਦ ਆਪਣੇ ਚਾਚਾ ਹੈਦਰ ਸ਼ਾਹ ਦੇ ਕੋਲ ਕੈਂਬਲਪੁਰ ਚਲੇ ਗਏ। ਉੱਥੋਂ ਦਾ ਧਾਰਮਿਕ, ਵਿਵਹਾਰਕ ਅਤੇ ਕਾਵਿਕ ਮਾਹੌਲ ਰਾਸ ਆਇਆ। 1921-25 ਵਿੱਚ ਸਰਕਾਰੀ ਮਿਡਲ ਐਂਡ ਨਾਰਮਲ ਸਕੂਲ ਕੈਂਬਲਪੁਰ (ਅਟਕ) ਵਿੱਚ ਸਿੱਖਿਆ ਪਾਈ। 1930-31 ਵਿੱਚ ਸਰਕਾਰੀ ਹਾਈ ਸਕੂਲ ਸੇਖੂਪੁਰਾ ਤੋਂ ਮੈਟਰਿਕ ਕੀਤੀ ਅਤੇ 1931 ਸਾਦਿਕ ਇਜਰਟਨ ਕਾਲਜ ਬਹਾਵਲਪੁਰ ਦਾਖਲ ਹੋਇਆ ਜਿੱਥੋਂ 1935 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਬੀ ਏ ਕੀਤੀ।[1][2] ਰਚਨਾਵਾਂਕਹਾਣੀ ਸੰਗ੍ਰਹਿ
ਸ਼ਾਇਰੀ
ਆਲੋਚਨਾ ਅਤੇ ਵਿਆਖਿਆ
ਸੰਪਾਦਨ ਅਤੇ ਤਰਜਮਾ
ਹਵਾਲੇ
|
Portal di Ensiklopedia Dunia