ਅਹਿਮਦ ਫ਼ਰਾਜ਼
ਅਹਿਮਦ ਫ਼ਰਾਜ਼ (4 ਜਨਵਰੀ 1931 - 25 ਅਗਸਤ 2008, ਉਰਦੂ: احمد فراز) ਪਾਕਿਸਤਾਨੀ ਉਰਦੂ ਸ਼ਾਇਰ ਸੀ। ਜੀਵਨਫ਼ਰਾਜ਼ ਦਾ ਜਨਮ 4 ਜਨਵਰੀ 1931 ਨੂੰ ਬਰਤਾਨਵੀ ਭਾਰਤ ਵਿੱਚ ਉੱਤਰ-ਪੱਛਮੀ ਸਰਹੱਦੀ ਸੂਬਾ ਦੇ ਕੋਹਾਟ, (ਹੁਣ ਪਾਕਿਸਤਾਨ) ਵਿੱਚ ਹੋਇਆ[1][2] ਉਸ ਦਾ ਬਾਪ ਇੱਕ ਅਧਿਆਪਕ ਸੀ। ਉਹ ਅਹਿਮਦ ਫ਼ਰਾਜ਼ ਨੂੰ ਪਿਆਰ ਤਾਂ ਬਹੁਤ ਕਰਦਾ ਸੀ ਲੇਕਿਨ ਇਹ ਸੰਭਵ ਨਹੀਂ ਸੀ ਕਿ ਉਸ ਦੀ ਹਰ ਮੰਗ ਪੂਰੀ ਕਰ ਸਕਦਾ। ਬਚਪਨ ਦਾ ਕਿੱਸਾ ਹੈ ਕਿ ਉਹ ਇੱਕ ਬਾਰ ਅਹਿਮਦ ਫ਼ਰਾਜ਼ ਲਈ ਕੁੱਝ ਕੱਪੜੇ ਲਿਆਏ। ਕਪੜੇ ਅਹਿਮਦ ਫਰਾਜ ਨੂੰ ਪਸੰਦ ਨਹੀਂ ਆਏ। ਉਸ ਨੇ ਖ਼ੂਬ ਰੌਲਾ ਮਚਾਇਆ ਕਿ ‘ਮੈਂ ਕੰਬਲ ਦੇ ਬਣੇ ਕੱਪੜੇ ਨਹੀਂ ਪਹਿਨਾਂਗਾ’।[3] ਉਸ ਦੇ ਭਰਾ ਲਈ ਲਿਆਂਦੇ ਗਏ ਕਪੜੇ ਉਸਨੂੰ ਕੁਝ ਬਿਹਤਰ ਲੱਗੇ। ਇਸ ਬਾਰੇ ਉਸਨੇ ਇੱਕ ਸ਼ੇਅਰ ਬਣਾ ਦਿੱਤਾ:
ਗੱਲ ਇੱਥੇ ਤੱਕ ਵਧੀ ਕਿ ਫ਼ਰਾਜ਼ ਘਰ ਛੱਡਕੇ ਚਲਾ ਗਿਆ। ਤੇ ਫਿਰ ਤਮਾਮ ਉਮਰ ਉਹ ਫ਼ਰਾਰ ਹੀ ਰਿਹਾ। ਕਦੇ ਲੰਦਨ, ਕਦੇ ਨਿਊਯਾਰਕ, ਕਦੇ ਰਿਆਦ ਅਤੇ ਕਦੇ ਮੁੰਬਈ ਅਤੇ ਹੈਦਰਾਬਾਦ। ਅਹਿਮਦ ਫਰਾਜ਼ ਨੇ ਉਰਦੂ ਅਤੇ ਫ਼ਾਰਸੀ ਵਿੱਚ ਐਮ ਏ ਕੀਤੀ। ਐਡਵਰਡ ਕਾਲਜ (ਪੇਸ਼ਾਵਰ) ਵਿੱਚ ਪੜ੍ਹਾਈ ਦੇ ਦੌਰਾਨ ਹੀ ਉਸਨੇ ਰੇਡੀਓ ਪਾਕਿਸਤਾਨ ਲਈ ਫੀਚਰ ਲਿਖਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਉਹਨਾਂ ਦਾ ਪਹਿਲਾ ਕਾਵਿ ਸੰਗ੍ਰਿਹ ‘ਤਨਹਾ ਤਨਹਾ’ ਪ੍ਰਕਾਸ਼ਿਤ ਹੋਇਆ ਤਾਂ ਉਹ ਬੀ. ਏ. ਵਿੱਚ ਪੜ੍ਹਦੇ ਸਨ। ਇਸ ਸਮੇਂ ਫੈਜ਼ ਅਹਿਮਦ ਫੈਜ਼ ਅਤੇ ਅਲੀ ਸਰਦਾਰ ਜਾਫਰੀ ਸਭ ਤੋਂ ਅੱਛੇ ਪ੍ਰਗਤੀਸ਼ੀਲ ਸ਼ਾਇਰ ਸਨ। ਉਹ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੂੰ ਆਪਣੇ ਰੋਲ ਮਾਡਲ ਬਣਾ ਲਿਆ।[5] ਪੜ੍ਹਾਈ ਪੂਰੀ ਕਰਨ ਦੇ ਬਾਅਦ ਰੇਡੀਓ ਤੋਂ ਵੱਖ ਹੋ ਗਏ ਅਤੇ ਯੂਨੀਵਰਸਿਟੀ ਵਿੱਚ ਲੈਕਚਰਸ਼ਿਪ ਲੈ ਲਈ। ਇਸ ਨੌਕਰੀ ਦੇ ਦੌਰਾਨ ਉਸ ਦਾ ਅਗਲਾ ਸੰਗ੍ਰਿਹ ਦਰਦ ਆਸ਼ੋਬ ਛਪਿਆ। ਯੂਨੀਵਰਸਿਟੀ ਦੀ ਨੌਕਰੀ ਦੇ ਬਾਅਦ ਉਹ ਪਾਕਿਸਤਾਨ ਨੈਸ਼ਨਲ ਸੈਂਟਰ (ਪੇਸ਼ਾਵਰ) ਦਾ ਨਿਰਦੇਸ਼ਕ ਨਿਯੁਕਤ ਹੋਏ। 2006 ਤੱਕ ਉਹ ਨੈਸ਼ਨਲ ਬੁੱਕ ਫਾਉਂਡੇਸ਼ਨ ਪ੍ਰਮੁੱਖ ਰਿਹਾ। ਉਸ ਦਾ ਕਹਿਣਾ ਸੀ ਕਿ ਟੀ ਵੀ ਇੰਟਰਵਿਊ ਦੇ ਇਲਜ਼ਾਮ ਵਿੱਚ ਉਸ ਨੂੰ ਇਸ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। 25 ਅਗਸਤ 2008 ਨੂੰ ਇਸਲਾਮਾਬਾਦ ਵਿੱਚ ਉਹਨਾਂ ਦੀ ਮੌਤ ਹੋ ਗਈ।[6][7] ਉਹਨਾਂ ਦਾ ਬੇਟਾ ਸ਼ਿਬਲੀ ਫ਼ਰਾਜ਼ ਪਾਕਿਸਤਾਨ ਮਰਕਜ਼ ਵਿੱਚ ਵਜ਼ੀਰ ਹੈ। ਕਾਵਿ ਸੰਗ੍ਰਿਹ
ਲੋਕਪ੍ਰਿਯ ਸ਼ੇਅਰ *** ਹਵਾਲੇ
|
Portal di Ensiklopedia Dunia