ਅਹਿਲਿਆ ਬਾਈ ਹੋਲਕਰ
ਮਹਾਰਾਣੀ ਅਹਿਲਿਆ ਬਾਈ ਹੋਲਕਰ (31 ਮਈ 1725 – 13 ਅਗਸਤ 1795) ਅਹਿਲਿਆਬਾਈ ਹੋਲਕਰ (1725-1795 ਈ.) ਭਾਰਤੀ ਇਤਿਹਾਸ ਵਿੱਚ ਸਭ ਤੋਂ ਸਤਿਕਾਰਤ ਸ਼ਖਸੀਅਤਾਂ ਵਿੱਚੋਂ ਇੱਕ ਹੈ। ਅਹਿਲਿਆ ਬਾਈ ਮਾਲਵਾ ਰਾਜ, ਭਾਰਤ ਦੀ ਹੋਲਕਰ ਰਾਣੀ ਸੀ। ਰਾਜਮਾਤਾ ਆਹਿਲਿਆ ਬਾਈ ਦਾ ਜਨਮ ਚੌਂਡੀ ਪਿੰਡ, ਅਹਿਮਦਨਗਰ, ਮਹਾਰਾਸ਼ਟਰ ਵਿੱਚ ਹੋਇਆ। ਉਸਨੇ ਨਰਮਦਾ ਦਰਿਆ 'ਤੇ ਇੰਦੌਰ ਦੇ ਦੱਖਣ ਵਿੱਚ ਸਥਿਤ ਰਾਜਧਾਨੀ ਮਹੇਸ਼ਵਰ (ਮੱਧ ਪ੍ਰਦੇਸ਼) ਨੂੰ ਹੋਲਕਰ ਰਾਜਵੰਸ਼ ਦੀ ਗੱਦੀ ਵਜੋਂ ਸਥਾਪਿਤ ਕੀਤਾ। ਅਹਿਲਿਆ ਬਾਈ ਦਾ ਪਤੀ ਖਾਂਡੇਰਾਓ 1754 ਵਿੱਚ ਕੂਮਭੇਰ ਦੀ ਲੜਾਈ ਵਿੱਚ ਮਾਰਿਆ ਗਿਆ ਸੀ। ਬਾਰ੍ਹਾਂ ਸਾਲ ਬਾਅਦ, ਉਸਦੇ ਸਹੁਰੇ, ਮਲਹਾਰ ਰਾਓ ਹੋਲਕਰ ਦੀ ਮੌਤ ਹੋ ਗਈ। ਇੱਕ ਸਾਲ ਬਾਅਦ ਉਸ ਨੂੰ ਮਾਲਵਾ ਰਾਜ ਦੀ ਰਾਣੀ ਦਾ ਤਾਜ ਪਹਿਣਾਇਆ ਗਿਆ। ਉਸਨੇ ਆਪਣੇ ਰਾਜ ਨੂੰ ਲੁਟੇਰੇ ਹਮਲਾਵਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਵਿਅਕਤੀਗਤ ਤੌਰ 'ਤੇ ਲੜਾਈ ਵਿੱਚ ਫੌਜਾਂ ਦੀ ਅਗਵਾਈ ਕੀਤੀ। ਉਸਨੇ ਤੁਕੋਜੀ ਰਾਓ ਹੋਲਕਰ ਨੂੰ ਸੈਨਾ ਮੁੱਖੀ ਦੇ ਤੌਰ 'ਤੇ ਨਿਯੁਕਤ ਕੀਤਾ। ਰਾਣੀ ਅਹਿਲਿਆ ਬਾਈ ਹਿੰਦੂ ਮੰਦਿਰਾਂ ਦੀ ਇੱਕ ਮਹਾਨ ਸੰਸਥਾਪਕ ਅਤੇ ਨਿਰਮਾਤਾ ਸੀ। ਉਸਨੇ ਪੂਰੇ ਭਾਰਤ ਵਿੱਚ ਸੈਂਕੜੇ ਮੰਦਰ ਅਤੇ ਧਰਮਸ਼ਾਲਾਵਾਂ ਬਣਵਾਈਆਂ। ਕਾਸ਼ੀ ਵਿਸ਼ਵਨਾਥ ਮੰਦਿਰ ਅਤੇ ਸੋਮਨਾਥ ਦੇ ਮੰਦਿਰ ਦਾ ਪੁਨਰ ਨਿਰਮਾਣ ਦੇਵੀ ਅਹਿਲਿਆ ਨੇ ਹੀ ਕਰਵਾਇਆ ਸੀ ਸ਼ੁਰੂਆਤੀ ਜੀਵਨਅਹਿਲਿਆਬਾਈ ਦਾ ਜਨਮ 31 ਮਈ 1725 ਨੂੰ, ਮਹਾਂਰਾਸ਼ਟਰ ਦੇ ਅਜੋਕੇ ਅਹਿਮਦਨਗਰ ਜ਼ਿਲ੍ਹੇ ਦੇ ਚੌਂਡੀ ਪਿੰਡ ਵਿੱਚ ਧਨਗਰ (ਚਰਵਾਹੇ) ਭਾਈਚਾਰੇ ਦੇ ਇੱਕ ਪ੍ਰਮੁੱਖ ਮੈਂਬਰ ਮਨਕੋਜੀ ਸ਼ਿੰਦੇ ਦੇ ਘਰ ਹੋਇਆ ਸੀ। ਉਸਦੇ ਪਿਤਾ, ਮਨੋਕਜੀ ਰਾਓ ਸ਼ਿੰਦੇ, ਪਿੰਡ ਦੇ ਪਾਟਿਲ ਸਨ। ਉਸ ਸਮੇਂ ਔਰਤਾਂ ਸਕੂਲ ਨਹੀਂ ਜਾਂਦੀਆਂ ਸਨ, ਪਰ ਅਹਿਲਿਆਬਾਈ ਦੇ ਪਿਤਾ ਨੇ ਉਸਨੂੰ ਪੜ੍ਹਨਾ ਅਤੇ ਲਿਖਣਾ ਸਿਖਾਇਆ।,ਬਾਈ ਨੇ ਛੇਤੀ ਪੜ੍ਹਨਾ ਅਤੇ ਲਿਖਣਾ ਸਿੱਖ ਲਿਆ, ਬਚਪਨ ਤੋਂ ਹੀ ਅਤੇ ਉਹ ਸ਼ਿਵ ਦੀ ਇੱਕ ਮਹਾਨ ਭਗਤ ਸੀ।ਕੋਈ ਵੀ ਉਲਝਨ ਹੁੰਦੀ ਤਾਂ ਸ਼ਿਵਲਿੰਗ ਨਾਲ ਜਾਕੇ ਗਲਾਂ ਕਰਦੀ, ਜਦੋਂ ਉਹ 8 ਸਾਲਾਂ ਦੀ ਸੀ, ਮਾਲਵੇ ਦੇ ਸੂਬੇਦਾਰ, ਮਲਹਾਰਰਾਓ ਹੋਲਕਰ ਨੇ ਉਸਨੂੰ ਇੱਕ ਮੰਦਰ ਵਿੱਚ ਗਰੀਬਾਂ ਨੂੰ ਭੋਜਨ ਵੰਡਦੇ ਹੋਏ ਦੇਖਿਆ। ਉਸਦੀ ਧਾਰਮਿਕਤਾ ਅਤੇ ਬੁੱਧੀ ਤੋਂ ਪ੍ਰਭਾਵਿਤ ਹੋ ਕੇ, ਮਲਹਾਰਰਾਓ ਨੇ ਉਸਦਾ ਵਿਆਹ ਆਪਣੇ ਪੁੱਤਰ ਖੰਡੇਰਾਓ ਨਾਲ ਕਰਵਾ ਦਿੱਤਾ। ਖੰਡੇਰਾਓ ਬਚਪਨ ਤੋਂ ਹੀ ਜਿੱਦੀ ਸੁਭਾਓ ਦਾ ਸੀ ,ਏਸ ਲਈ ਮਲਹਾਰਰਾਓ ਨੇ ਅਹਿਲਿਆਬਾਈ ਨੂੰ ਹੋਲਕਰ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣ ਲਈ ਹਰ ਤਰਾਂ ਦੀ ਸਿਖਿਆ ਦੇ ਨਾਲ ਵੱਡੀ ਕੀਤਾ .ਹਾਲਾਂਕਿ, ਦੁਖਾਂਤ ਉਦੋਂ ਵਾਪਰਿਆ ਜਦੋਂ ਉਸਦਾ ਪਤੀ ਖੰਡੇਰਾਓ ਲੜਾਈ ਵਿੱਚ ਮਾਰਿਆ ਗਿਆ ਸੀ। ਆਪਣੇ ਪੁੱਤਰ ਤੋਂ ਵਾਂਝੇ, ਮਲਹਾਰਰਾਓ ਨੇ ਆਪਣੀ ਗੈਰ-ਮੌਜੂਦਗੀ ਵਿੱਚ ਪ੍ਰਾਂਤ ਦੇ ਪ੍ਰਬੰਧ ਅਤੇ ਰੱਖਿਆ ਲਈ ਅਹਿਲਿਆਬਾਈ 'ਤੇ ਨਿਰਭਰ ਕਰਨਾ ਸ਼ੁਰੂ ਕਰ ਦਿੱਤਾ। ਰਾਜ![]() ![]() ![]() ਮਰਾਠਿਆਂ ਨੇ 1754 ਵਿਚ ਕੁਮਹੇਰ ਦੇ ਜਾਟ ਕਿਲ੍ਹੇ ਨੂੰ ਘੇਰਾ ਪਾ ਲਿਆ। ਉਹ ਇਸ 'ਤੇ ਕਬਜ਼ਾ ਕਰਨ ਦੀ ਕਗਾਰ 'ਤੇ ਸਨ,[4] ਉਦੋਂ ਹੀ ਅਹਿਲਿਆ ਬਾਈ ਦਾ ਪਤੀ ਖੰਡੇਰਾਓ 24 ਮਾਰਚ 1754 ਨੂੰ ਜਾਟ ਤੋਪਖਾਨੇ ਦੁਆਰਾ ਚਲਾਈ ਗਈ ਤੋਪ ਦੇ ਗੋਲੇ ਨਾਲ ਧੋਖੇ ਨਾਲ ਮਾਰਿਆ ਗਿਆ ਸੀ ਜਦੋਂ ਉਹ ਖੁਰਲੀ ਦੀ ਇੱਕ ਖੁੱਲੀ ਪਾਲਕੀ ਵਿੱਚ ਆਪਣੀਆਂ ਫੌਜਾਂ ਦਾ ਨਿਰੀਖਣ ਕਰ ਰਿਹਾ ਸੀ।1754 ਵਿੱਚ ਪਤੀ ਦੀ ਮੌਤ ਤੋਂ ਬਾਅਦ, ਉਸਦੇ ਪਿਤਾ ਮਾਲਹਰ ਰਾਓ ਨੇ ਅਹਿਲਿਆ ਬਾਈ ਨੂੰ ਪਤੀ ਦੇ ਨਾਲ ਸਤੀ ਹੋਣ ਤੋਂ ਰੋਕਿਆ ਸੀ।[1] 1766 ਵਿੱਚ ਮਲਹਾਰਰਾਓ ਦੀ ਮੌਤ ਤੋਂ ਬਾਅਦ, ਅਹਿਲਿਆਬਾਈ ਦਾ ਕਿਸ਼ੋਰ ਪੁੱਤਰ ਮਾਲੇਰਾਓ ਸੂਬੇਦਾਰ ਬਣ ਗਿਆ ਮਾਲੇਰਾਓ ਨੇ ਪ੍ਰਭਾਵਸ਼ਾਲੀ ਢੰਗ ਨਾਲ ਦੋ ਸਾਲ ਰਾਜ ਕੀਤਾ, ਪਰ ਫੇਰ ਬਿਮਾਰੀ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਸਮਿਆਂ ਵਿੱਚ ਇਹ ਰਿਵਾਜ ਸੀ ਕਿ ਸਿਰਫ਼ ਮਰਦ ਵਾਰਸ ਹੀ ਪਰਿਵਾਰਕ ਅਹੁਦੇ ਲਈ ਯੋਗ ਸਮਝੇ ਜਾਂਦੇ ਸਨ, ਫੇਰ ਵੀ ਅਹਿਲਿਆਬਾਈ ਨੇ ਪੇਸ਼ਵਾ ਨੂੰ ਬੇਨਤੀ ਕੀਤੀ ਕਿ ਉਸਨੂੰ ਸੂਬੇਦਾਰ ਨਿਯੁਕਤ ਕੀਤਾ ਜਾਵੇ। ਬਹੁਤ ਸਾਰੇ ਲੋਕਾਂ ਦੇ ਵਿਰੋਧ ਦੇ ਬਾਵਜੂਦ, ਨੌਜਵਾਨ ਪੇਸ਼ਵਾ ਮਾਧਵਰਾਓ ਪਹਿਲੇ ਨੇ ਉਸਦੀ ਕਾਬਲੀਅਤ ਨੂੰ ਪਛਾਣਦੇ ਹੋਏ, ਉਸਨੂੰ ਆਪਣੇ ਆਪ ਵਿੱਚ ਮਾਲਵੇ ਦਾ ਸੂਬੇਦਾਰ ਘੋਸ਼ਿਤ ਕੀਤਾ, ਨਾ ਕਿ ਇੱਕ ਮਰਦ ਪਰਿਵਾਰਕ ਮੈਂਬਰ ਦੀ ਤਰਫੋਂ। ਇਹ ਫੈਸਲਾ ਮਾਲਵੇ ਦੀ ਕਿਸਮਤ ਬਦਲਣ ਵਾਲਾ ਸੀ। ਅਹਿਲਿਆਬਾਈ ਨੇ ਬਹੁਤ ਸਾਰੇ ਕਿਲ੍ਹੇ ਅਤੇ ਸੜਕਾਂ ਦਾ ਨਿਰਮਾਣ ਕਰਕੇ ਵਪਾਰ ਨੂੰ ਉਤਸ਼ਾਹਿਤ ਕੀਤਾ ਅਤੇ ਮਹੇਸ਼ਵਰ ਨੂੰ ਆਪਣੀ ਰਾਜਧਾਨੀ ਬਣਾਇਆ, ਮਸ਼ਹੂਰ ਮਹੇਸ਼ਵਰੀ ਸਾੜੀਆਂ ਦੇ ਇੱਕ ਨਵੇਂ ਟੈਕਸਟਾਈਲ ਉਦਯੋਗ ਦੀ ਸਥਾਪਨਾ ਕੀਤੀ। ਉਸਨੇ ਇੰਦੌਰ ਨੂੰ ਇੱਕ ਪ੍ਰਮੁੱਖ ਸੱਭਿਆਚਾਰਕ ਅਤੇ ਆਰਥਿਕ ਕੇਂਦਰ ਵਜੋਂ ਵਿਕਸਤ ਕੀਤਾ ਜਿੱਥੇ ਉਸਦੀ ਸਰਪ੍ਰਸਤੀ ਵਿੱਚ ਕਲਾਕਾਰ ਅਤੇ ਵਪਾਰੀ ਵਧੇ। ਉਹ ਹਰ ਰੋਜ਼ ਪ੍ਰਜਾ ਨੂੰ ਇਕੱਠਾ ਕਰਦੀ ਸੀ, ਓਹਨਾ ਦੀਆਂ ਸਮੱਸਿਆਵਾਂ ਸੁਣਦੀ ਅਤੇ ਹੱਲ ਕਰਦੀ ਸੀ। ਇਹ ਮਹਿਸੂਸ ਕਰਦੇ ਹੋਏ ਕਿ ਉਸ ਦੇ ਇਲਾਕੇ 'ਤੇ ਛਾਪੇਮਾਰੀ ਕਰਨ ਵਾਲੇ ਕਬਾਇਲੀਆਂ ਕੋਲ ਆਮਦਨ ਦੀ ਘਾਟ ਸੀ; ਉਸਨੇ ਉਹਨਾਂ ਨੂੰ ਵੱਸਣ ਲਈ ਕੁਝ ਖਾਲੀ ਪਹਾੜੀ ਜ਼ਮੀਨ ਅਲਾਟ ਕੀਤੀ, ਉਹਨਾਂ ਨੂੰ ਯਾਤਰੀਆਂ ਤੋਂ ਇੱਕ ਛੋਟਾ ਜਿਹਾ ਟੈਕਸ ਇਕੱਠਾ ਕਰਨ ਦੀ ਇਜਾਜ਼ਤ ਦਿੱਤੀ, ਅਤੇ ਉਹਨਾਂ ਦੇ ਛਾਪੇ ਬੰਦ ਹੋ ਗਏ! ਉਸਨੇ ਕਾਸ਼ੀ, ਸੋਮਨਾਥ, ਅਯੁੱਧਿਆ, ਮਥੁਰਾ, ਹਰਿਦੁਆਰ, ਰਾਮੇਸ਼ਵਰ, ਦਵਾਰਕਾ ਅਤੇ ਜਗਨਨਾਥਪੁਰੀ ਵਰਗੇ ਕੁਝ ਪਵਿੱਤਰ ਹਿੰਦੂ ਸਥਾਨਾਂ 'ਤੇ ਮੰਦਰਾਂ ਦੇ ਨਿਰਮਾਣ, ਭਾਰਤ ਭਰ ਵਿੱਚ ਸੈਂਕੜੇ ਮੰਦਰਾਂ ਦੇ ਨਿਰਮਾਣ ਅਤੇ ਰੱਖ-ਰਖਾਅ ਵਿੱਚ ਵੀ ਯੋਗਦਾਨ ਪਾਇਆ। ਮਸ਼ਹੂਰ ਤੌਰ 'ਤੇ, ਉਸਨੇ ਪਵਿੱਤਰ ਕਾਸ਼ੀ ਵਿਸ਼ਵਨਾਥ ਸ਼ਿਵ ਮੰਦਰ (ਨਾਲ ਲੱਗਦੀ ਜਗ੍ਹਾ 'ਤੇ) ਦਾ ਦੁਬਾਰਾ ਨਿਰਮਾਣ ਕੀਤਾ, ਜਿਸ ਨੂੰ 100 ਸਾਲ ਪਹਿਲਾਂ ਔਰੰਗਜ਼ੇਬ ਦੁਆਰਾ ਤਬਾਹ ਕਰ ਦਿੱਤਾ ਗਿਆ ਸੀ ਅਤੇ ਮਸਜਿਦ ਵਿੱਚ ਬਦਲ ਦਿੱਤਾ ਗਿਆ ਸੀ। ਕਿਤਾਬਾਂ
ਇਹ ਵੀ ਦੇਖੋ
ਹਵਾਲੇਬਾਹਰੀ ਕੜੀਆਂ |
Portal di Ensiklopedia Dunia