ਅੰਜਨਾ ਸੁਖਾਨੀ
ਅੰਜਨਾ ਸੁਖ਼ਾਨੀ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਸ਼ੁਰੂਆਤੀ ਜ਼ਿੰਦਗੀਅੰਜਨਾ ਦਾ ਜਨਮ ਸਿੰਧੀ ਹਿੰਦੂ ਪਰਿਵਾਰ ਵਿੱਚ ਜੈਪੁਰ ਵਿਖੇ ਹੋਇਆ ਸੀ। ਉਸਨੇ ਖਾਰ, ਮੁੰਬਈ ਦੇ ਕਮਲ ਹਾਈ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਿਲ ਕੀਤੀ ਹੈ। ਅੰਜਨਾ ਨੇ ਕਾਰਡਿਫ਼ ਮੈਟਰੋਪੋਲੀਟਨ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਵਪਾਰ ਵਿੱਚ ਮੈਨੇਜਮੈਂਟ ਡਿਗਰੀ ਵੀ ਹਾਸਿਲ ਕੀਤੀ ਹੈ। ਫ਼ਿਲਮ ਅਤੇ ਮਾਡਲਿੰਗ ਕਰੀਅਰ![]() ਅੰਜਨਾ ਸੁਖ਼ਾਨੀ ਨੇ ਅਦਾਕਾਰੀ ਨੂੰ ਅੱਗੇ ਵਧਾਉਣ ਲਈ ਆਪਣੇ ਅਕਾਦਮਿਕ ਕੰਮਾਂ ਨੂੰ ਪਿੱਛੇ ਰੱਖਿਆ। ਆਪਣੇ ਕਰੀਅਰ ਦੇ ਸ਼ੁਰੂਆਤੀ ਸਾਲਾਂ ਦੌਰਾਨ, ਉਸ ਨੂੰ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੇ ਨਾਲ ਕੈਡਬਰੀ ਡੇਅਰੀ ਮਿਲਕ ਚਾਕਲੇਟਸ ਲਈ ਇੱਕ ਟੈਲੀਵਿਜ਼ਨ ਇਸ਼ਤਿਹਾਰ ਵਿੱਚ ਪਾਇਆ ਗਿਆ ਸੀ।[4] ਉਹ ਗੀਤ ਘਰ ਜਾਏਗੀ ਦੇ ਰਿਮਿਕਸ ਕੀਤੇ ਹਿੰਦੀ ਸੰਗੀਤ ਵੀਡੀਓ ਵਿੱਚ ਆਪਣੇ ਪ੍ਰਦਰਸ਼ਨ ਲਈ ਵੀ ਮਸ਼ਹੂਰ ਹੋਈ ਸੀ। ਭਾਵੇਂ ਕਿ ਉਸ ਕੋਲ ਫ਼ਿਲਮ ਉਦਯੋਗ ਨਾਲ ਸੰਬੰਧਤ ਪਿਛੋਕੜ ਨਹੀਂ ਹੈ, ਉਸ ਨੇ 2007 ਦੀਆਂ ਬਹੁ-ਸਟਾਰਰ ਬਲਾਕਬਸਟਰ ਫਿਲਮ ਸਲਾਮ-ਏ-ਇਸ਼ਕ[5], ਵਰਗੀਆਂ ਵੱਡੀਆਂ ਫ਼ਿਲਮਾਂ ਵਿੱਚ ਭੂਮਿਕਾ ਨਿਭਾਈ ਹੈ, ਜਿਸ ਤੋਂ ਬਾਅਦ ਉਸ ਨੇ ਗੋਲਮਾਲ ਰਿਟਰਨਸ ਵਿੱਚ ਅਭਿਨੈ ਕੀਤਾ, 2006 ਦੀ ਹਿੱਟ ਦੀ ਇੱਕ ਸੀਕਵਲ ਫਿਲਮ ਹੈ। ਉਸ ਦੀਆਂ ਹੋਰ ਰਿਲੀਜ਼ਾਂ ਵਿੱਚ ਜੈ ਵੀਰੂ, ਜਸ਼ਨ ਅਤੇ ਉਸ ਦੀ ਕੰਨੜ ਡੈਬਿਊ ਫ਼ਿਲਮ 'ਮਲੇਆਲੀ ਜੋਥੇਯਾਲੀ' ਦੇ ਨਾਲ ਗਣੇਸ਼ ਅਤੇ ਯੁਵਿਕਾ ਚੌਧਰੀ ਸਨ। ਉਸ ਨੂੰ ਟਾਲੀਵੁੱਡ ਅਭਿਨੇਤਾ ਰਵੀ ਤੇਜਾ ਦੀ ਫ਼ਿਲਮ ਡੌਨ ਸੀਨੂ ਵਿੱਚ ਨਾਉ ਓਪੀਰੀ (2005) ਤੋਂ ਬਾਅਦ ਤੇਲਗੂ ਵਿੱਚ ਆਪਣੀ ਦੂਜੀ ਫ਼ਿਲਮ ਦੇ ਲਈ ਕਾਸਟ ਕੀਤਾ ਗਿਆ ਹੈ। 2016 ਵਿੱਚ, ਅੰਜਨਾ ਨੇ ਮਰਾਠੀ ਸਿਨੇਮਾ ਵਿੱਚ ਸਵਪਨਿਲ ਜੋਸ਼ੀ ਦੇ ਨਾਲ ਲਾਲ ਇਸ਼ਕ[6], ਸਵਪਨਾ ਵਾਘਮਾਰੇ ਜੋਸ਼ੀ ਦੁਆਰਾ ਨਿਰਦੇਸ਼ਤ ਇੱਕ ਸੰਜੇ ਲੀਲਾ ਭੰਸਾਲੀ ਪ੍ਰੋਡਕਸ਼ਨ, ਵਿੱਚ ਆਪਣੀ ਸ਼ੁਰੂਆਤ ਕੀਤੀ।[7] ਫ਼ਿਲਮੋਗ੍ਰਾਫੀ
ਟੀਵੀ ਸ਼ੋਅਜ਼ਹਵਾਲੇ
ਬਾਹਰੀ ਕਡ਼ੀਆਂ![]() ਵਿਕੀਮੀਡੀਆ ਕਾਮਨਜ਼ ਉੱਤੇ Anjana Sukhani ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia