ਅੰਟੂ ਦਿਸ ਲਾਸਟ"ਅੰਟੂ ਦਿਸ ਲਾਸਟ" (ਅੰਗਰੇਜ਼ੀ: Unto This Last) ਅੰਗਰੇਜ਼ ਲੇਖਕ ਜੌਨ ਰਸਕਿਨ ਦੀ ਇੱਕ ਕਿਤਾਬ ਹੈ।[1] ਇਹ ਇੱਕ ਅਰਥਨੀਤੀ ਸੰਬੰਧੀ ਲੇਖ ਲੜੀ ਦੇ ਰੂਪ ਵਿੱਚ ਦਸੰਬਰ 1860 ਨੂੰ ਇੱਕ ਮਾਸਿਕ ਪਤ੍ਰਿਕਾ ਕੋਰਨਹਿੱਲ ਮੈਗਜ਼ੀਨ (Cornhill Magazine) ਵਿੱਚ ਪ੍ਰਕਾਸ਼ਿਤ ਹੋਈ ਸੀ। ਰਸਕਿਨ ਨੇ ਇਨ੍ਹਾਂ ਲੇਖਾਂ ਨੂੰ ਸੰਨ 1862 ਵਿੱਚ ਇੱਕ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ। ਇਹ ਕਿਤਾਬ 18ਵੀਂ ਅਤੇ 19ਵੀਂ ਸਦੀ ਦੇ ਪੂੰਜੀਵਾਦੀ ਚਿੰਤਕਾਂ ਦੀ ਤਿੱਖੀ ਆਲੋਚਨਾ ਕਰਦੀ ਹੈ। ਇਸ ਕਰ ਕੇ ਰਸਕਿਨ ਨੂੰ ਸਮਾਜਕ ਅਰਥਨੀਤੀ ਦਾ ਜਨਕ ਕਿਹਾ ਜਾ ਸਕਦਾ ਹੈ। ਇਹ ਕਿਤਾਬ ਗਾਂਧੀ ਜੀ ਨੂੰ ਸੰਨ 1904 ਵਿੱਚ ਹੇਨਰੀ ਪੋਲਾਕ ਕੋਲੋਂ ਪ੍ਰਾਪਤ ਹੋਈ। ਉਹਨਾਂ ਉੱਤੇ ਇਸ ਦਾ ਬਹੁਤ ਪ੍ਰਭਾਵ ਪਿਆ ਸੀ। ਉਹਨਾਂ ਨੇ ਗੁਜਰਾਤੀ ਵਿੱਚ ਸਰਵੋਦਏ ਨਾਮ ਨਾਲ ਸੰਨ 1908 ਵਿੱਚ ਇਸ ਦਾ ਅਨੁਵਾਦ ਕੀਤਾ। ਗਾਂਧੀ-ਜੀ ਦੇ ਸਾਰੇ ਸਮਾਜਕ ਅਤੇ ਆਰਥਕ ਵਿਚਾਰ “ਅੰਟੂ ਦਿਸ ਲਾਸਟ” ਤੋਂ ਪ੍ਰਭਾਵਿਤ ਸਨ। ਕਿਤਾਬ ਦਾ ਸਾਰੰਸ਼ ਇਸ ਕਿਤਾਬ ਵਿੱਚ ਮੁੱਖ: ਤਿੰਨ ਗੱਲਾਂ ਦੱਸੀ ਗਈਆਂ ਹਨ -
ਕਿਤਾਬ ਦਾ ਆਧਾਰਇਸ ਕਿਤਾਬ ਦੇ ਨਾਮ ਦਾ ਆਧਾਰ ਬਾਈਬਲ ਦੀ ਇੱਕ ਕਹਾਣੀ ਹੈ। ਅੰਗੂਰ ਦੇ ਇੱਕ ਬਾਗ ਦੇ ਮਾਲਿਕ ਨੇ ਆਪਣੇ ਬਾਗ ਵਿੱਚ ਕੰਮ ਕਰਨ ਲਈ ਕੁੱਝ ਮਜਦੂਰ ਰੱਖੇ। ਮਜਦੂਰੀ ਤੈਅ ਹੋਈ ਇੱਕ ਪੈਨੀ ਰੋਜ। ਦੁਪਹਿਰ ਨੂੰ ਅਤੇ ਤੀਸਰੇ ਪਹਿਰ ਸ਼ਾਮ ਨੂੰ ਜੋ ਬੇਕਾਰ ਮਜਦੂਰ ਮਾਲਿਕ ਦੇ ਕੋਲ ਆਏ, ਉਹਨਾਂ ਨੂੰ ਵੀ ਉਸਨੇ ਕੰਮ ਉੱਤੇ ਲਗਾ ਦਿੱਤਾ। ਕੰਮ ਖ਼ਤਮ ਹੋਣ ਉੱਤੇ ਸਾਰਿਆ ਨੂੰ ਇੱਕ ਪੈਨੀ ਮਜਦੂਰੀ ਦਿੱਤੀ, ਜਿੰਨੀ ਸੁਬਹ ਵਾਲੇ ਨੂੰ, ਓਨੀ ਹੀ ਸ਼ਾਮ ਵਾਲੇ ਨੂੰ। ਇਸ ਉੱਤੇ ਕੁੱਝ ਮਜਦੂਰਾਂ ਨੇ ਸ਼ਿਕਾਇਤ ਕੀਤੀ, ਤਾਂ ਮਾਲਿਕ ਨੇ ਕਿਹਾ, ਮੈਂ ਤੁਹਾਡੇ ਪ੍ਰਤੀ ਕੋਈ ਬੇਇਨਸਾਫ਼ੀ ਤਾਂ ਕੀਤੀ ਨਹੀਂ। ਕੀ ਤੁਸੀਂ ਇੱਕ ਪੈਨੀ ਰੋਜ ਉੱਤੇ ਕੰਮ ਮਨਜ਼ੂਰ ਨਹੀਂ ਕੀਤਾ ਸੀ। ਤਦ ਆਪਣੀ ਮਜਦੂਰੀ ਲੈ ਲਓ ਅਤੇ ਘਰ ਜਾਓ। ਮੈਂ ਅੰਤ ਵਾਲੇ ਨੂੰ ਵੀ ਓਨੀ ਹੀ ਮਜਦੂਰੀ ਦੇਵਾਂਗਾ, ਜਿੰਨੀ ਪਹਿਲੇ ਵਾਲੇ ਨੂੰ।
ਹਵਾਲੇ |
Portal di Ensiklopedia Dunia