ਅੰਤਰਰਾਸ਼ਟਰੀ ਕ੍ਰਿਕਟ ਸਭਾ
ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈ.ਸੀ.ਸੀ) ਇੱਕ ਅੰਤਰਰਾਸ਼ਟਰੀ ਸਭਾ ਹੈ, ਜੋ ਕਿ ਕ੍ਰਿਕਟ ਦੀ ਦੇਖ-ਰੇਖ ਕਰਦੀ ਹੈ। ਭਾਵ ਕਿ ਅੰਤਰਰਾਸ਼ਟਰੀ ਕ੍ਰਿਕਟ ਦਾ ਸਾਰਾ ਕੰਮਕਾਜ ਆਈਸੀਸੀ ਦੇ ਪ੍ਰਭਾਵ ਹੇਠ ਆਉਂਦਾ ਹੈ। ਇਸ ਸਭਾ ਦੀ ਸਥਾਪਨਾ ਇੰਗਲੈਂਡ, ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਦੇ ਨੁਮਾਇੰਦਿਆਂ ਦੁਆਰਾ 1909 ਵਿੱਚ ਕੀਤੀ ਗਈ ਸੀ ਅਤੇ ਉਸ ਸਮੇਂ ਇਸ ਦਾ ਨਾਮ ਸ਼ਾਹੀ ਕ੍ਰਿਕਟ ਕਾਨਫ਼ਰੰਸ ਸੀ। ਫ਼ਿਰ 1965 ਵਿੱਚ ਇਸਦਾ ਨਾਮ ਅੰਤਰਰਾਸ਼ਟਰੀ ਕ੍ਰਿਕਟ ਕਾਨਫ਼ਰੰਸ ਕਰ ਦਿੱਤਾ ਗਿਆ ਅਤੇ ਫ਼ਿਰ ਬਾਅਦ ਵਿੱਚ 1989 ਤੋਂ ਇਸਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਕਿਹਾ ਜਾਂਦਾ ਹੈ। ਕ੍ਰਿਕਟ ਨਿਯਮਾਂ ਦਾ ਨਿਰਮਾਣ, ਅੰਤਰਰਾਸ਼ਟਰੀ ਮੈਚਾਂ ਵਿੱਚ ਮੈਚ ਅਧਿਕਾਰੀਆਂ ਦਾ ਪ੍ਰਬੰਧ ਕਰਨਾ ਅਤੇ ਅੰਤਰਰਾਸ਼ਟਰੀ ਕ੍ਰਿਕਟ ਨਾਲ ਸੰਬੰਧਤ ਹੋਰ ਸਾਰੇ ਕਾਰਜ ਇਸ ਸਭਾ ਦੀ ਜਿੰਮੇਵਾਰੀ ਦਾ ਹਿੱਸਾ ਹੁੰਦੇ ਹਨ। ਮੈਂਬਰ![]() ਪੂਰਨ ਮੈਂਬਰ ਐਸੋਸੀਏਟ ਮੈਂਬਰ ਮਾਨਤਾ-ਪ੍ਰਾਪਤ ਮੈਂਬਰ ਮੈਂਬਰ ਨਹੀਂ ਵਰਤਮਾਨ ਸਮੇਂ ਇਸਦੇ 105 ਮੈਂਬਰ ਹਨ: 10 ਪੂਰਨ ਮੈਂਬਰ ਜੋ ਟੈਸਟ ਕ੍ਰਿਕਟ ਖੇਡਦੇ ਹਨ, 39 ਐਸੋਸੀਏਟ ਮੈਂਬਰ[4] ਅਤੇ 56 ਮਾਨਤਾ-ਪ੍ਰਾਪਤ ਮੈਂਬਰ ਹਨ।[5] ਮੁੱਖ ਦਫ਼ਤਰਆਈਸੀਸੀ ਦਾ ਮੁੱਖ ਦਫ਼ਤਰ ਸੰਯੁਕਤ ਅਰਬ ਅਮੀਰਾਤ ਦੇ ਪ੍ਰਸਿੱਧ ਸ਼ਹਿਰ ਦੁਬਈ ਵਿੱਚ ਹੈ। ![]() ਹੋਰ ਵੇਖੋਹਵਾਲੇ
|
Portal di Ensiklopedia Dunia