ਅੰਮ੍ਰਿਤਾ ਸ਼ੇਰਗਿਲ
ਅੰਮ੍ਰਿਤਾ ਸ਼ੇਰਗਿਲ (30 ਜਨਵਰੀ 1913[1]- 5 ਦਸੰਬਰ 1941) ਭਾਰਤ ਦੇ ਪ੍ਰਸਿੱਧ ਚਿੱਤਰਕਾਰਾਂ ਵਿੱਚੋਂ ਇੱਕ ਸੀ ਅਤੇ ਉਸਨੂੰ ਭਾਰਤ ਦੀ ਫਰੀਦਾ ਕਾਹਲੋ ਵੀ ਕਿਹਾ ਜਾਂਦਾ ਹੈ।[2] ਉਸ ਦਾ ਜਨਮ ਬੁਡਾਪੈਸਟ (ਹੰਗਰੀ) ਵਿੱਚ ਹੋਇਆ ਸੀ। ਬਚਪਨ![]() ਕਲਾ, ਸੰਗੀਤ ਅਤੇ ਅਭਿਨੇ ਬਚਪਨ ਤੋਂ ਹੀ ਉਨ੍ਹਾਂ ਦੇ ਸਾਥੀ ਬਣ ਗਏ। 20ਵੀਂ ਸਦੀ ਦੀ ਇਸ ਪ੍ਰਤਿਭਾਸ਼ੀਲ ਕਲਾਕਾਰ ਨੂੰ ਭਾਰਤੀ ਪੁਰਾਸਾਰੀ ਸਰਵੇਖਣ ਨੇ 1976 ਅਤੇ 1979 ਵਿੱਚ ਭਾਰਤ ਦੇ ਨੌਂ ਸਭ ਤੋਂ ਉੱਤਮ ਕਲਾਕਾਰਾਂ ਵਿੱਚ ਸ਼ਾਮਿਲ ਕੀਤਾ ਹੈ। ਸੰਸਕ੍ਰਿਤ - ਫਾਰਸੀ ਦੇ ਵਿਦਵਾਨ ਅਤੇ ਨੌਕਰਸ਼ਾਹ ਪਿਤਾ ਉਮਰਾਉ ਸਿੰਘ ਸ਼ੇਰਗਿਲ ਅਤੇ ਹੰਗਰੀ ਮੂਲ ਦੀ ਯਹੂਦੀ ਓਪੇਰਾ ਗਾਇਕਾ ਮਾਂ ਮੇਰੀ ਐਂਟੋਨੀ ਗੋਟਸਮਨ ਦੀ ਇਹ ਧੀ 8 ਸਾਲ ਦੀ ਉਮਰ ਵਿੱਚ ਪਿਆਨੋ ਅਤੇ ਵਾਇਲਿਨ ਵਜਾਉਣ ਦੇ ਨਾਲ-ਨਾਲ ਕੈਨਵਸ ਉੱਤੇ ਵੀ ਹੱਥ ਆਜਮਾਉਣ ਲੱਗੀ ਸੀ। ਸਿੱਖਿਆਉਸ ਦੇ ਪਰਿਵਾਰ ਨੂੰ ਹੰਗਰੀ ਵਿੱਚ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਲਈ 1921 ਵਿੱਚ ਅੰਮ੍ਰਿਤਾ ਦਾ ਪਰਿਵਾਰ ਸਮਰ ਹਿੱਲ ਸ਼ਿਮਲਾ ਵਿੱਚ ਆ ਵਸਿਆ। ਬਾਅਦ ਵਿੱਚ ਅੰਮ੍ਰਿਤਾ ਦੀ ਮਾਂ ਉਸ ਨੂੰ ਲੈ ਕੇ ਇਟਲੀ ਚੱਲੀ ਗਈ ਅਤੇ ਫਲੋਰੇਂਸ ਦੇ ਸਾਂਤਾ ਅਨੁੰਜਿਆਤਾ ਆਰਟ ਸਕੂਲ ਵਿੱਚ ਉਸ ਦਾ ਦਾਖਲਾ ਕਰਾ ਦਿੱਤਾ ਗਿਆ । ਪਹਿਲਾਂ ਉਸ ਨੇ ਗਰੈਂਡ ਚਾਊਮੀਅਰ ਵਿੱਚ ਪੀਅਰੇ ਵੇਲੰਟ ਦੇ ਅਤੇ ਇਕੋਲ ਡੇਸ ਬੀਉਕਸ-ਆਰਟਸ ਵਿੱਚ ਲਿਊਸਿਅਨ ਸਾਇਮਨ ਦੇ ਮਾਰਗਦਰਸ਼ਨ ਵਿੱਚ ਅਭਿਆਸ ਕੀਤਾ। ਭਾਗਸ਼ਾਲੀ ਕਲਾਕਾਰ1934 ਦੇ ਅੰਤ ਵਿੱਚ ਉਹ ਭਾਰਤ ਪਰਤੀ। ਬਾਈ ਸਾਲ ਤੋਂ ਵੀ ਘੱਟ ਉਮਰ ਵਿੱਚ ਉਹ ਤਕਨੀਕੀ ਤੌਰ ਉੱਤੇ ਚਿੱਤਰਕਾਰ ਬਣ ਚੁੱਕੀ ਸੀ ਅਤੇ ਗ਼ੈਰ-ਮਾਮੂਲੀ ਭਾਗਸ਼ਾਲੀ ਕਲਾਕਾਰ ਲਈ ਜ਼ਰੂਰੀ ਸਾਰੇ ਗੁਣ ਉਸ ਵਿੱਚ ਆ ਚੁੱਕੇ ਸਨ। ਪੂਰੀ ਤਰ੍ਹਾਂ ਭਾਰਤੀ ਨਾ ਹੋਣ ਦੇ ਬਾਵਜੂਦ ਉਹ ਭਾਰਤੀ ਸੰਸਕ੍ਰਿਤੀ ਨੂੰ ਜਾਣਨ ਲਈ ਬਹੁਤ ਵਿਆਕੁਲ ਸੀ। ਉਸ ਦੀਆਂ ਅਰੰਭਕ ਕਲਾਕ੍ਰਿਤੀਆਂ ਵਿੱਚ ਪੈਰਿਸ ਦੇ ਕੁੱਝ ਕਲਾਕਾਰਾਂ ਦਾ ਪੱਛਮੀ ਪ੍ਰਭਾਵ ਸਾਫ਼ ਝਲਕਦਾ ਹੈ। ਜਲਦੀ ਹੀ ਉਹ ਭਾਰਤ ਪਰਤੀ ਅਤੇ ਆਪਣੀ ਮੌਤ ਤੱਕ ਭਾਰਤੀ ਕਲਾ ਪਰੰਪਰਾ ਦੀ ਮੁੜ ਖੋਜ ਵਿੱਚ ਜੁਟੀ ਰਹੀ। ਉਸ ਨੂੰ ਮੁਗਲ ਅਤੇ ਪਹਾੜੀ ਕਲਾ ਸਹਿਤ ਅਜੰਤਾ ਦੀ ਵਿਸ਼ਵ ਪ੍ਰਸਿੱਧ ਕਲਾ ਨੇ ਵੀ ਪ੍ਰੇਰਿਤ-ਪ੍ਰਭਾਵਿਤ ਕੀਤਾ। ਭਲੇ ਹੀ ਉਸਦੀ ਸਿੱਖਿਆ ਪੈਰਿਸ ਵਿੱਚ ਹੋਈ ਪਰ ਓੜਕ ਉਨ੍ਹਾਂ ਦੀ ਤੂਲਿਕਾ ਭਾਰਤੀ ਰੰਗ ਵਿੱਚ ਹੀ ਰੰਗੀ ਗਈ। ਉਸ ਵਿੱਚ ਲੁਕੀ ਭਾਰਤੀਅਤਾ ਦਾ ਜੀਵੰਤ ਰੰਗ ਹਨ ਉਸ ਦੇ ਚਿੱਤਰ। 1937 ਵਿੱਚ ਲਾਹੌਰ ਵਿੱਚ ਉਸਨੇ ਆਪਣੀ ਪਹਿਲੀ ਵੱਡੀ ਸੋਲੋ ਨੁਮਾਇਸ਼ ਲਾਈ ਜਿਸ ਵਿੱਚ ਉਸਦੇ 30 ਚਿੱਤਰ ਪ੍ਰਦਰਸ਼ਿਤ ਕੀਤੇ ਗਏ ਸਨ। ਉਸ ਦੇ ਖ਼ਤਾਂ, ਡਾਇਰੀ ਨੂੰ ਉਸ ਦੀਆਂ ਰਚੀਆਂ ਪੇਂਟਿੰਗਾਂ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਉਸ ਦਾ ਲਿਖਿਆ ਉਸ ਦੀਆਂ ਪੇਂਟਿੰਗਾਂ ਦੇ ਲੁਕਵੇਂ ਤੱਤਾਂ ਨੂੰ ਜਗਮਗ ਕਰਨੇ ਲਾ ਦਿੰਦਾ ਹੈ। ਕਈ ਵਾਰ, ਇਸ ਪੱਖੋਂ, ਉਹ ਵਾੱਲ ਗੌਗ ਦੇ ਨੇੜੇ-ਤੇੜੇ ਵਿਚਰਦੀ ਲਗਦੀ ਹੈ। ਵਿਆਹਅਮ੍ਰਿਤਾ ਸ਼ੇਰਗਿੱਲ ਆਦਮੀ ਅਤੇ ਔਰਤਾਂ ਦੋਵਾਂ ਨਾਲ ਆਪਣੇ ਸੰਬੰਧਾ ਲਈ ਵੀ ਜਾਣੀ ਜਾਂਦੀ ਸੀ, ਜਿਨ੍ਹਾਂ ਬਾਰੇ ਬਾਅਦ ਵਿੱਚ ਉਹ ਆਪਣੇ ਬਹੁਤ ਸਾਰੇ ਚਿੱਤਰ ਬਿਆਨ ਕਰਦੀ ਹੈ। ਉਸ ਦੀ ਰਚਨਾ “ਟੂ ਵੂਮੈਨ” ਨੂੰ ਉਸ ਨੇ ਆਪਣੇ ਆਪ ਨੂੰ ਅਤੇ ਆਪਣੀ ਪ੍ਰੇਮੀ ਮੈਰੀ ਲੂਯਿਸ ਦੀ ਪੇਂਟਿੰਗ ਮੰਨਿਆ ਜਾਂਦਾ ਹੈ। 1938 ਵਿੱਚ ਅੰਮ੍ਰਿਤਾ ਨੇ ਆਪਣੇ ਹੰਗੇਰੀ ਚਚੇਰੇ ਭਰਾ ਨਾਲ ਵਿਆਹ ਕੀਤਾ, ਫਿਰ ਉਹ ਆਪਣੇ ਪੁਸ਼ਤੈਨੀ ਘਰ ਗੋਰਖਪੁਰ ਵਿੱਚ ਆ ਵਸੀ। ਦਿਹਾਂਤ1941 ਵਿੱਚ ਅੰਮ੍ਰਿਤਾ ਆਪਣੇ ਪਤੀ ਦੇ ਨਾਲ ਲਾਹੌਰ ਚੱਲੀ ਗਈ, ਆਪਣੇ ਪਹਿਲੇ ਵੱਡੇ ਸੋਲੋ ਸ਼ੋਅ ਦੇ ਉਦਘਾਟਨ ਤੋਂ ਕੁਝ ਦਿਨ ਪਹਿਲਾਂ, ਉਹ ਗੰਭੀਰ ਰੂਪ ਵਿੱਚ ਬੀਮਾਰ ਹੋ ਗਈ ਅਤੇ ਕੋਮਾ ਵਿੱਚ ਚਲੀ ਗਈ। ਕੁਝ ਸਮੇਂ ਬਾਅਦ 5 ਦਸੰਬਰ 1941 ਨੂੰ ਸਿਰਫ 28 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਆਪਣੇ ਆਖਰੀ ਸਮੇਂ ਵਿੱਚ ਉਹ ਆਪਣਾ ਆਖਰੀ ਕੰਮ ਅਧੂਰਾ ਛੱਡ ਗਈ। ਉਸਦੀ ਮੌਤ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਪਤਾ ਕਦੇ ਨਹੀਂ ਲੱਗ ਸਕਿਆ। ਅਮ੍ਰਿਤਾ ਸ਼ੇਰਗਿੱਲ ਦਾ ਅੰਤਿਮ ਸੰਸਕਾਰ 7 ਦਸੰਬਰ 1941 ਨੂੰ ਲਾਹੌਰ ਵਿਖੇ ਕੀਤਾ ਗਿਆ ਸੀ। ਫੋਟੋ ਗੈਲਰੀ![]() ਵਿਕੀਮੀਡੀਆ ਕਾਮਨਜ਼ ਉੱਤੇ Amrita Sher-Gil ਨਾਲ ਸਬੰਧਤ ਮੀਡੀਆ ਹੈ।
ਹਵਾਲੇ
|
Portal di Ensiklopedia Dunia