ਆਇਰਲੈਂਡ
ਆਇਰਲੈਂਡ (/ˈaɪərlਲਈnd/ ( ਰਾਜਨੀਤਿਕ ਤੌਰ ਉੱਤੇ ਇਸ ਟਾਪੂ ਦੇ 6 ਵਿੱਚੋਂ 5 ਹਿੱਸੇ ਆਇਰਲੈਂਡ ਗਣਰਾਜ (ਜਿਸਦਾ ਅਧਿਕਾਰਿਕ ਨਾਂ ਆਇਰਲੈਂਡ ਹੈ) ਦਾ ਹਿੱਸਾ ਹਨ ਅਤੇ 1 ਹਿੱਸਾ ਉੱਤਰੀ ਆਇਰਲੈਂਡ ਹੈ ਜੋ ਸੰਯੁਕਤ ਬਾਦਸ਼ਾਹੀ ਦਾ ਹਿੱਸਾ ਹੈ। 2011 ਵਿੱਚ ਆਇਰਲੈਂਡ ਦੀ ਆਬਾਦੀ 66 ਲੱਖ ਸੀ ਜਿਸ ਨਾਲ ਇਹ ਯੂਰਪ ਵਿੱਚ ਗ੍ਰੇਟ ਬ੍ਰਿਟੇਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਟਾਪੂ ਹੈ। ਲਗਭਗ 48 ਲੱਖ ਲੋਕ ਆਇਰਲੈਂਡ ਗਣਰਾਜ ਵਿੱਚ ਰਹਿੰਦੇ ਹਨ ਅਤੇ ਲਗਭਗ 18 ਲੱਖ ਉੱਤਰੀ ਆਇਰਲੈਂਡ ਵਿੱਚ ਰਹਿੰਦੇ ਹਨ।[3] ਆਇਰਲੈਂਡ ਵਿੱਚ ਮਨੁੱਖੀ ਹੋਂਦ ਦੇ ਸਬੂਤ 12,500 ਸਾਲ ਪਹਿਲਾਂ ਤੋਂ ਮਿਲਦੇ ਹਨ। ਪਹਿਲੀ ਸਦੀ ਈਸਵੀ ਵਿੱਚ ਗੈਲਿਕ ਆਇਰਲੈਂਡ ਹੋਂਦ ਵਿੱਚ ਆਇਆ। 5ਵੀਂ ਸਦੀ ਤੋਂ ਇਹ ਟਾਪੂ ਉੱਤੇ ਇਸਾਈਅਤ ਆਈ। 12ਵੀਂ ਸਦੀ ਵਿੱਚ ਨੌਰਮਨ ਕੂਚ ਤੋਂ ਬਾਅਦ ਇੰਗਲੈਂਡ ਨੇ ਇਸ ਉੱਤੇ ਖ਼ੁਦਮੁਖਤਿਆਰੀ ਘੋਸ਼ਿਤ ਕੀਤੀ। ਪਰ 16ਵੀਂ-17ਵੀਂ ਤੱਕ ਟੂਡੋਰ ਜਿੱਤ ਤੱਕ ਇੰਗਲੈਂਡ ਦਾ ਪੂਰੇ ਟਾਪੂ ਉੱਤੇ ਕਬਜ਼ਾ ਨਹੀਂ ਸੀ ਜਿਸ ਤੋਂ ਬਾਅਦ ਬ੍ਰਿਟੇਨ ਤੋਂ ਆਬਾਦਕਾਰਾਂ ਨੇ ਇੱਥੇ ਬਸਤੀਆਂ ਬਣਾਈਆਂ। 1801 ਵਿੱਚ ਐਕਟਸ ਆਫ਼ ਯੂਨੀਅਨ ਦੇ ਤਹਿਤ ਆਇਰਲੈਂਡ ਨੂੰ ਸੰਯੁਕਤ ਬਾਦਸ਼ਾਹੀ ਦਾ ਹਿੱਸਾ ਬਣਾਇਆ ਗਿਆ। 20ਵੀਂ ਸਦੀ ਦੀ ਸ਼ੁਰੂਆਤ ਵਿੱਚ ਆਇਰਲੈਂਡ ਦੀ ਆਜ਼ਾਦੀ ਲਈ ਲੜਾਈ ਹੋਈ ਅਤੇ ਟਾਪੂ ਦੀ ਵੰਡ ਹੋਈ ਅਤੇ ਆਜ਼ਾਦ ਆਇਰਿਸ਼ ਸਟੇਟ ਹੋਂਦ ਵਿੱਚ ਆਈ। 1973 ਵਿੱਚ ਆਇਰਲੈਂਡ ਗਣਰਾਜ ਯੂਰਪੀ ਆਰਥਿਕ ਭਾਈਚਾਰੇ ਵਿੱਚ ਸ਼ਾਮਿਲ ਹੋਇਆ ਅਤੇ ਸੰਯੁਕਤ ਬਾਦਸ਼ਾਹੀ ਦਾ ਹਿੱਸਾ ਹੁੰਦੇ ਹੋਏ ਉੱਤਰੀ ਆਇਰਲੈਂਡ ਵੀ ਇਸ ਭਾਈਚਾਰੇ ਵਿੱਚ ਸ਼ਾਮਿਲ ਹੋਏ। ਰਾਜਨੀਤੀਰਾਜਨੀਤਿਕ ਤੌਰ ਉੱਤੇ ਇਹ ਟਾਪੂ ਇੱਕ ਸੁਤੰਤਰ ਦੇਸ਼ ਆਇਰਲੈਂਡ ਗਣਰਾਜ ਅਤੇ ਉੱਤਰੀ ਆਇਰਲੈਂਡ (ਸੰਯੁਕਤ ਬਾਦਸ਼ਾਹੀ ਦਾ ਹਿੱਸਾ) ਵਿੱਚ ਵੰਡਿਆ ਹੋਇਆ ਹੈ। ਆਇਰਲੈਂਡ ਗਣਰਾਜ ਅਤੇ ਸੰਯੁਕਤ ਬਾਦਸ਼ਾਹੀਦੋਵੇਂ ਯੂਰਪੀ ਸੰਘ ਦਾ ਹਿੱਸਾ ਹਨ ਅਤੇ ਇਸ ਤੋਂ ਪਹਿਲਾਂ ਇਹ ਦੋਵੇਂ ਹੀ ਯੂਰਪੀ ਆਰਥਿਕ ਭਾਈਚਾਰੇ ਦਾ ਹਿੱਸਾ ਸਨ ਅਤੇ ਇਸਦੇ ਮੁਤਾਬਕ ਸਰਹੱਦ ਪਾਰ ਲੋਕਾਂ, ਸਮਾਨ, ਸੇਵਾਵਾਂ ਅਤੇ ਪੂੰਜੀ ਦੀ ਬੇਰੋਕ ਆਵਾਜਾਈ ਹੈ। ਤਸਵੀਰਾਂ
ਹਵਾਲੇ
|
Portal di Ensiklopedia Dunia