ਆਖ਼ਰੀ ਮੰਜ਼ਿਲ ਦਾ ਮੀਲ ਪੱਥਰ
ਆਖ਼ਰੀ ਮੰਜ਼ਿਲ ਦਾ ਮੀਲ ਪੱਥਰ ਪੁਸਤਕ ਦੱਖਣੀ ਅਫ਼ਰੀਕਾ ਦੇ ਕ੍ਰਾਂਤੀਕਾਰੀ ਅਤੇ ਰਾਸ਼ਟਰਪਤੀ ਨੈਲਸਨ ਮੰਡੇਲਾ ਦੀ ਜੀਵਨੀ ਹੈ ਜੋ ਗੁਰਤੇਜ ਸਿੰਘ ਕੱਟੂ ਦੁਆਰਾ ਲਿਖੀ ਹੋਈ ਹੈ| ਇਸ ਪੁਸਤਕ ਰਾਹੀਂ ਦੱਖਣੀ ਅਫ਼ਰੀਕਾ ਦੇ ਇਸ ਇਨਕਲਾਬੀ ਦੇ ਸਮੁੱਚੇ ਜੀਵਨ ਨੂੰ ਸੰਖੇਪ ਰੂਪ ਵਿੱਚ ਬਿਆਨ ਕੀਤਾ ਗਿਆ ਹੈ| ਨੈਲਸਨ ਮੰਡੇਲਾ 1994 ਤੋਂ 1999 ਤੱਕ ਦੱਖਣ ਅਫਰੀਕਾ ਦਾ ਪੂਰਨ ਲੋਕਰਾਜ ਦੀ ਸਥਾਪਤੀ ਦੇ ਬਾਅਦ ਪਹਿਲਾ ਰਾਸ਼ਟਰਪਤੀ ਸੀ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਦੱਖਣ ਅਫਰੀਕਾ ਵਿੱਚ ਚੱਲ ਰਹੇ ਅਪਾਰਥੀਡ-ਵਿਰੋਧੀ ਜੁਝਾਰੂ ਆਗੂ ਅਤੇ ਅਫਰੀਕੀ ਨੈਸ਼ਨਲ ਕਾਂਗਰਸ ਦੇ ਹਥਿਆਰਬੰਦ ਵਿੰਗ ਉਮਖੋਂਤੋ ਸਿਜਵੇ ਦੇ ਬਾਨੀਆਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਆਪਣੀ ਜਿੰਦਗੀ ਦੇ 27 ਸਾਲ ਜੇਲ੍ਹ ਵਿੱਚ ਰੰਗਭੇਦ ਨੀਤੀ ਦੇ ਖਿਲਾਫ ਲੜਦੇ ਹੋਏ ਬਿਤਾਏ। ਸੰਖੇਪ ਸਾਰਨੈਲਸਨ ਮੰਡੇਲਾ ਦਾ ਜਨਮ 18 ਜੁਲਾਈ 1918 ਨੂੰ ਹੋਇਆ। ਇਹ ਉਹ ਸਮਾਂ ਸੀ ਜਦੋਂ ਪਹਿਲਾ ਵਿਸ਼ਵ ਯੁੱਧ ਖਤਮ ਹੋਣ ਕੰਢੇ ਸੀ। ਨੈਲਸਨ ਆਪਣੇ ਪਰਿਵਾਰ ਚੋਂ ਪਹਿਲਾ ਅਜਿਹਾ ਸੀ ਜਿਸ ਨੇ ਵਿਦਿਆ ਹਾਸਲ ਕੀਤੀ, ਇਸ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ, ਵੰਸ਼ ਚੋਂ ਕੋਈ ਪੜ੍ਹਿਆ ਲਿਖਿਆ ਨਹੀਂ ਸੀ। ਨੈਲਸਨ ਨੇ ਉੱਚ ਵਿਦਿਆ ਹਾਸਲ ਕੀਤੀ। ਉਹ ਸਮਕਾਲੀ ਸਮੱਸਿਆਵਾਂ ਨੂੰ ਦੇਖਦੇ ਹੋਏ ਆਪਣੇ ਸਮੇਂ ਦੀ ਜਨਵਾਦੀ ਪਾਰਟੀ ਨੈਸ਼ਨਲ ਅਫ਼ਰੀਕਨ ਕਾਂਗਰਸ ਦਾ ਜਲਦੀ ਹੀ ਉੱਚ ਅਧਿਕਾਰੀ ਬਣ ਗਿਆ ਤੇ ਸਮਾਜਕ ਤਬਦੀਲੀ ਲਈ ਜੁਟ ਗਿਆ।ਪਰੰਤੂ ਜਲਦੀ ਹੀ ਉਸ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਅੰਗਰੇਜ਼ ਸਰਕਾਰ ਨੇ ਉਸ ਨੂੰ ਗਿਫ਼ਤਾਰ ਕਰ ਲਿਆ। ਸੋ ਨੈਲਸਨ ਨੂੰ 27 ਸਾਲਾਂ ਤੋਂ ਵੀ ਜ਼ਿਆਦਾ ਸਮਾਂ ਵੱਖ ਵੱਖ ਜੇਲਾਂ ਚ ਬਿਤਾਉਣਾ ਪਿਆ। ਅਖ਼ੀਰ ਨੂੰ 1994 ਨੂੰ ਉਹ ਦਿਨ ਵੀ ਆਇਆ ਜਦ ਨੈਲਸਨ ਮੰਡੇਲਾ ਨੂੰ ਲੋਕਮਤ ਰਾਹੀਂ ਦੱਖਣੀ ਅਫ਼ਰੀਕਾ ਦਾ ਰਾਸ਼ਟਰਪਤੀ ਹੋਣ ਦਾ ਮਾਣ ਪ੍ਰਾਪਤ ਹੋਇਆ। 300 ਸਾਲਾਂ ਦੀ ਗੁਲਾਮੀ ਤੋਂ ਬਾਅਦ ਹੁਣ ਪਹਿਲੀ ਵਾਰ ਦੱਖਣੀ ਅਫ਼ਰੀਕਾ ਦਾ ਨਾਗਰਿਕ ਨੈਲਸਨ ਮੰਡੇਲਾ ਦੱਖਣੀ ਅਫ਼ਰੀਕਾ ਦਾ ਪਹਿਲਾ ਰਾਸ਼ਟਰਪਤੀ ਬਣਿਆ। ਨੈਲਸਨ ਨੇ ਰਾਸ਼ਟਰਪਤੀ ਬਣਨ ਤੋਂ ਜਲਦੀ ਬਾਅਦ ਹੀ ਦੱਖਣੀ ਅਫ਼ਰੀਕਾ ਦਾ ਨਵਾਂ ਸਵਿਧਾਨ ਬਣਾਇਆ, ਜਿਸ ਵਿੱਚ ਹਰ ਵਿਅਕਤੀ ਨੂੰ ਹਰ ਪ੍ਰਕਾਰ ਦੀ ਆਜ਼ਾਦੀ ਸੀ, ਉਹ ਭਾਵੇਂ ਦੱਖਣੀ ਅਫ਼ਰੀਕਾ ਦਾ ਨਾਗਰਿਕ ਹੋਵੇ ਜਾਂ ਗੈਰ-ਨਾਗਰਿਕ ਹੋਵੇ। ਨੈਲਸਨ ਮੰਡੇਲਾ ਨੇ ਆਪਣਾ ਆਖ਼ਰੀ ਸਮਾਂ ਆਪਣੇ ਪਿੰਡ ਵਿਖੇ ਹੀ ਬਤੀਤ ਕੀਤਾ। ਅਖ਼ੀਰ 5 ਦਸੰਬਰ 2013 ਨੂੰ ਫੇਫੜਿਆਂ ਦੀ ਬਿਮਾਰੀ ਕਾਰਨ ਉਹ ਸਦਾ ਲਈ ਅਲਵਿਦਾ ਕਹਿ ਗਏ। ਅਧਿਆਏ ਵੇਰਵਾਹੇਠਾਂ ਇਸ ਪੁਸਤਕ ਦੇ ਕੁਲ ਪਾਠਾਂ ਦਾ ਨਾਮ-ਵੇਰਵਾ ਦਿੱਤਾ ਜਾ ਰਿਹਾ ਹੈ[1]:
|
Portal di Ensiklopedia Dunia