ਆਗ ਕਾ ਦਰਿਆ[[ਤਸਵੀ|thumb|ਆਗ ਕਾ ਦਰਿਆ ਦੀ ਲੇਖਿਕਾ ਕੁੱਰਤੁਲਏਨ ਹੈਦਰ]] ਆਗ ਕਾ ਦਰਿਆ ਉੱਘੀ ਉਰਦੂ ਨਾਵਲਕਾਰ ਅਤੇ ਲੇਖਿਕਾ ਕੁੱਰਤੁਲਏਨ ਹੈਦਰ ਦਾ ਹਿੰਦ-ਉਪ ਮਹਾਦੀਪ ਦੀ ਤਕਸੀਮ ਦੇ ਸੰਦਰਭ ਵਿੱਚ ਲਿਖਿਆ ਨਾਵਲ ਹੈ। ਇਸ ਨੂੰ "ਹਿੰਦ-ਉਪ ਮਹਾਦੀਪ ਦੇ ਸਭ ਤੋਂ ਵਧੀਆ ਨਾਵਲਾਂ ਵਿੱਚੋਂ ਇੱਕ" ਮੰਨਿਆ ਜਾਂਦਾ ਹੈ।[1] ਇਹ ਚੰਦਰਗੁਪਤ ਮੋਰੀਆ ਦੇ ਸਮੇਂ ਤੋਂ ਲੈ ਕੇ 1947 ਦੀ ਤਕਸੀਮ ਤੱਕ ਲੱਗਪਗ ਦੋ ਹਜ਼ਾਰ ਸਾਲ ਦੇ ਸਮੇਂ ਨੂੰ ਗਲਪ ਵਿੱਚ ਫੈਲਾਉਂਦਾ ਹੈ। ਇਹ 1959 ਵਿੱਚ ਉਰਦੂ ਵਿੱਚ ਛਪਿਆ ਸੀ ਅਤੇ ਖੁਦ ਲੇਖਿਕਾ ਨੇ 1998 ਵਿੱਚ ਅੰਗਰੇਜ਼ੀ ਵਿੱਚ ਉਲਥਾਇਆ ਸੀ।[2] ਭਾਰਤ ਦੀ ਵੰਡ ਬਾਰੇ ਤੁਰੰਤ ਪ੍ਰਤੀਕਿਰਆ ਵਜੋਂ ਹਿੰਸਾ, ਖੂਨਖਰਾਬੇ ਅਤੇ ਅਸੱਭਿਅਤਾ ਦੀਆਂ ਕਹਾਣੀਆਂ ਨੂੰ ਅਣਗਿਣਤ ਲੋਕਾਂ ਦੀ ਨਿਜੀ ਅਤੇ ਇੱਕ ਸੱਭਿਆਚਾਰਕ- ਇਤਿਹਾਸਕ ਤਰਾਸਦੀ ਵਜੋਂ ਪੇਸ਼ ਕਰਕੇ ਲੇਖਕ ਨੇ ਆਹਤ ਮਾਨਸਿਕਤਾ ਅਤੇ ਜਖ਼ਮੀ ਮਨੋਵਿਗਿਆਨਕ ਜੁਦਾਈ ਦੇ ਮਰਮ ਨੂੰ ਪੇਸ਼ ਕੀਤਾ।[3] ਇਸ ਨਾਵਲ ਦੇ ਬਾਰੇ ਵਿੱਚ ਨਿਦਾ ਫਾਜਲੀ ਨੇ ਇੱਥੇ ਤੱਕ ਕਿਹਾ ਹੈ - ਮੋਹੰਮਦ ਅਲੀ ਜਿਨਾਹ ਨੇ ਹਿੰਦੁਸਤਾਨ ਦੇ ਸਾਢੇ ਚਾਰ ਹਜ਼ਾਰ ਸਾਲਾਂ ਦੇ ਇਤਿਹਾਸ ਨਾਲੋਂ ਮੁਸਲਮਾਨਾਂ ਦੇ 1200 ਸਾਲਾਂ ਦੀ ਇਤਿਹਾਸ ਨੂੰ ਵੱਖ ਕਰਕੇ ਪਾਕਿਸਤਾਨ ਬਣਾਇਆ ਸੀ। ਕੁੱਰਤੁਲਏਨ ਹੈਦਰ ਨੇ ਨਾਵਲ ਆਗ ਕਾ ਦਰਿਆ ਲਿਖ ਕੇ ਉਹਨਾਂ ਵੱਖ ਕੀਤੇ ਗਏ 1200 ਸਾਲਾਂ ਨੂੰ ਹਿੰਦੁਸਤਾਨ ਵਿੱਚ ਜੋੜ ਕੇ ਹਿੰਦੁਸਤਾਨ ਨੂੰ ਫਿਰ ਤੋਂ ਇੱਕ ਕਰ ਦਿੱਤਾ। ਅਮੀਰ ਹੁਸੈਨ ਨੇ ਇੱਕ ਰੀਵਿਊ ਵਿੱਚ ਇਸਦੀ ਤੁਲਨਾ ਸਪੇਨੀ ਸਾਹਿਤ ਦੇ ਸ਼ਾਹਕਾਰ ਇਕਲਾਪੇ ਦੇ ਸੌ ਸਾਲ ਨਾਲ ਕੀਤੀ ਹੈ।[4] ਪਲਾਟਆਗ ਕਾ ਦਰਿਆ ਉਰਦੂ ਵਿੱਚ ਇਹ ਇੱਕ ਅਨੋਖੀ ਸੰਰਚਨਾ ਦਾ ਨਾਵਲ ਹੈ ਜਿਸਦੀ ਕਹਾਣੀ ਢਾਈ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੁੰਦੀ ਹੈ ਅਤੇ ਵੀਹਵੀਂ ਸਦੀ ਦੇ ਮੱਧ ਵਿੱਚ ਆਕੇ ਰੁਕਦੀ ਹੈ।... ਲੇਕਿਨ ਇਸ ਖਿਆਲ ਦੇ ਨਾਲ ਕਿ ਵਗਦੇ ਦਰਿਆ ਦੀਆਂ ਲਹਿਰਾਂ ਦੇ ਸਮਾਨ ਇਹ ਕਥਾ ਅੱਗੇ ਚੱਲਦੀ ਰਹੇਗੀ। ...ਸ਼ਾਇਦ ਅਬਦ ਤੱਕ ... ਅਤੇ ਕਾਇਨਾਤ ਦੇ ਮੁਕੰਮਲ ਖਾਤਮੇ ਦੇ ਬਾਅਦ ਜੇਕਰ ਧਰਤੀ ਅਤੇ ਅਕਾਸ਼ ਦੁਬਾਰਾ ਜਨਮ ਲੈਂਦੇ ਹਨ ਤਾਂ ਇਹ ਕਥਾ ਵੀ ਫਿਰ ਤੋਂ ਸ਼ੁਰੂ ਹੋ ਜਾਏਗੀ ...। ਗੌਤਮ ਨੀਲੰਬਰ ਦੀ ਇਹ ਦਾਸਤਾਨ ਚਾਰ ਦੌਰਾਂ ਵਿੱਚ ਤਕਸੀਮ ਕੀਤੀ ਜਾ ਸਕਦੀ ਹੈ:
ਪਹਿਲੇ ਤਿੰਨ ਦੌਰਾਂ ਦਾ ਤਾੱਲੁਕ ਮੁਸਨਫ਼ਾ ਦੇ ਤਹਜੀਬੀ ਨਜ਼ਰੀਏ ਅਤੇ ਇਤਹਾਸਕ ਬੁਨਿਆਦਾਂ ਨਾਲ ਹੈ। ਇਸ ਵਿਚਾਰਧਾਰਕ ਹਿੱਸੇ ਦੀ ਅਹਿਮੀਅਤ ਆਪਣੀ ਜਗ੍ਹਾ ਲੇਕਿਨ ਕਿਤਾਬ ਦਾ ਆਖ਼ਿਰੀ ਅਤੇ ਚੌਥਾ ਦੌਰ ਬਜ਼ਾਤੇ ਖ਼ੁਦ ਇੱਕ ਮੁਕੰਮਲ ਨਾਵਲ ਹੈ ਜੋ ਵੀਹਵੀਂ ਸਦੀ ਦੇ ਪਹਿਲੇ ਅੱਧ ਵਿੱਚ ਉਭਰਨ ਵਾਲੀਆਂ ਰਾਜਨੀਤਕ ਅਤੇ ਸਮਾਜੀ ਤਹਰੀਕਾਂ ਦੀ ਰੋਸ਼ਨੀ ਵਿੱਚ ਪਾਤਰਾਂ ਦੀ ਜਿੰਦਗੀ ਦਾ ਜਾਇਜ਼ਾ ਲੈਂਦਾ ਹੋਇਆ ਸਾਨੂੰ ਭਾਰਤ ਦੀ ਵੰਡ (1947) ਦੇ ਮਰਹਲੇ ਤੱਕ ਲੈ ਆਉਂਦਾ ਹੈ। ਇਸ ਨਾਵਲ ਵਿੱਚ ਜਨਮ ਜਨਮ ਦੇ ਚੱਕਰ ਪਾਤਰਾਂ ਦਾ ਮੁਕੱਦਰ ਹਨ। ਹਵਾਲੇ
|
Portal di Ensiklopedia Dunia