ਆਚਾਰੀਆ ਉਦਭੱਟਭਾਰਤੀ ਕਾਵਿ-ਸ਼ਾਸ਼ਤਰ ਦੇ ਇਤਿਹਾਸ ਵਿੱਚ ਆਚਾਰੀਆ ਉਦਭੱਟ ਦਾ ਸਥਾਨ ਬਹੁਤ ਮਹੱਤਵਪੂਰਨ ਹੈ। ਉਸ ਦੁਆਰਾ ਰਚੀਆਂ ਦੋ ਕਿਰਤਾਂ ਦਾ ਜਿਕਰ ਮਿਲਦਾ ਹੈ ਜਿਨ੍ਹਾਂ ਦੇ ਨਾਮ ਕੁਮਾਰਸੰਭਵ ਅਤੇ ਕਾਵਿ ਅਲੰਕਾਰ ਸਾਰ ਸੰਗ੍ਰਹਿ ਹਨ। ਇਨ੍ਹਾਂ ਦੋਵਾਂ ਕਿਰਤਾਂ ਵਿਚੋਂ ਕੁਮਾਰਸੰਭਵ ਇੱਕ ਕਾਵਿ ਕਿਰਤ ਹੈ, ਪਰ ਇਸਦੀ ਕੋਈ ਲਿਖਤ ਪ੍ਰਾਪਤ ਨਹੀਂ ਹੁੰਦੀ। ਉਸ ਦੁਆਰਾ ਰਚਿਆ ਇੱਕ ਹੋਰ ਗ੍ਰੰਥ ਭਾਮਹਵਿਵਰਣ ਵੀ ਸਾਨੂੰ ਮਿਲਦਾ ਹੈ ਜੋ ਕੇ ਪ੍ਰਸਿੱਧ ਆਚਾਰੀਆ ਭਾਮਹ ਦੇ ਪ੍ਰਸਿੱਧ ਗ੍ਰੰਥ ਕਾਵਿਆਲੰਕਾਰ ਦਾ ਟੀਕਾ ਸੰਗ੍ਰਹਿ ਹੈ। ਉਦਭੱਟ ਦੇ ਇਨ੍ਹਾਂ ਦੋਹਾਂ ਅਲੰਕਾਰ ਗ੍ਰੰਥਾਂ ਨੇ ਭਾਮਹ ਤੋਂ ਵੱਧ ਪ੍ਰਸਿੱਧੀ ਪ੍ਰਾਪਤ ਕੀਤੀ। ਭਾਵੇਂ ਉਦਭੱਟ ਦੇ ਚਿੰਤਨ ਵਿੱਚ ਮੌਲਿਕਤਾ ਦੀ ਘਾਟ ਹੈ ਪਰ ਫਿਰ ਵੀ ਉਸ ਨੂੰ ਕੱਟੜ ਅਲੰਕਾਰਵਾਦੀ ਕਿਹਾ ਜਾਂਦਾ ਹੈ। ਧੁਨੀਵਾਦੀ ਆਚਾਰੀਆ ਨੇ ਵੀ ਉਸ ਨੂੰ ਆਪਣੇ ਗ੍ਰੰਥ 'ਚ ਬੜੇ ਆਦਰ ਨਾਲ ਉਧਰਿਤ ਕੀਤਾ ਹੈ।[1] ਜੀਵਨਆਚਾਰੀਆ ਉਦਭੱਟ ਦੇ ਜੀਵਨ ਅਤੇ ਸਮੇਂ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਨਹੀਂ ਪਰ 'ਕੱਲਹਣ' ਦੇ ਇਤਿਹਾਸਿਕ ਗ੍ਰੰਥ 'ਰਾਜਤਰੰਗਿਣੀ' (ਸੰਸਕ੍ਰਿਤ ਵਿੱਚ ਕਸ਼ਮੀਰੀ ਰਾਜਿਆਂ ਦਾ ਇਤਿਹਾਸ) ਵਿੱਚ ਇੱਕ ਭੱਟ-ਉਦਭਟ ਦਾ ਉੱਲੇਖ ਜ਼ਰੂਰ ਹੈ। ਉਦਭਟ ਕਸ਼ਮੀਰ ਦੇ ਰਾਜਾ ਜਯਾਪੀਡ (779 ਈ -813ਈ:) ਦਾ ਸਭਾਪਤੀ ਸੀ। ਉਸ ਨੂੰ ਭੱਟੋਦਭੋਟ, ਉਦਤਟਭੱਟ ਜਾਂ ਉਦਭਟ ਆਚਾਰਯ ਵੀ ਆਖਦੇ ਹਨ। ਆਚਾਰੀਆ ਉਦਭਟ ਦੀ ਰੋਜ਼ਾਨਾ ਦੀ ਤਨਖਾਹ ਇੱਕ ਲੱਖ ਦੀਨਾਰ ਸੀ। ਜੇ ਇਸ ਭੱਟ-ਉਦਭਟ ਨੂੰ 'ਕਾਵਿ ਆਲੰਕਾਰਸਾਰਸੰਗ੍ਹਹਿ' ਦਾ ਰਚੈਤਾ ਉਦਭਟ ਨੂੰ ਮੰਨ ਲਿਆ ਜਾਵੇ ਤਾਂ ਇਹਨਾਂ ਦਾ ਸਮਾਂ ਵੀ 800 ਈਸਾਈ ਸਦੀ ਦੇ ਨੇੜੇ-ਤੇੜੇ ਨਿਸ਼ਚਿਤ ਕੀਤਾ ਜਾ ਸਕਦਾ ਹੈ।[2] ਰਚਨਾਇਨ੍ਹਾ ਦੀ ਪ੍ਰਸਿੱਧ ਪੁਸਤਕ "ਕਾਵਿ ਆਲੰਕਾਰ ਸਾਰ ਸੰਗ੍ਹਹਿ" ਸਾਨੂੰ ਮਿਲੀਦੀ ਹੈ। ਇਸ ਵਿੱਚ (41) ਅਲੰਕਾਰ ਦਾ ਵਰਣਨ (79) ਕਾਰਿਕਾਵਾਂ ਰਾਹੀਂ ਕੀਤਾ ਗਿਆ ਹੈ। ਉਦਭੱਟ ਦੇ ਅਨੁਸਾਰ ਰਸ ਹੀ ਕਾਵਿ ਦੀ ਆਤਮਾ ਹੈ। ਇਸ ਸਿਧਾਂਤ ਨੂੰ ਸਨਮੁਖ ਰੱਖਕੇ ਧੁਨੀਕਾਰ ਨੇ ਅਲੰਕਾਰ -ਸ਼ਾਸਤ੍ਰ ਤੇ 120 ਕਾਰਿਕਾਵਾਂ ਬਣਾਈਆਂ। ਆਚਾਰੀਆ ਉਦਭੱਟ ਦਾ ਤੀਜਾ ਗ੍ਰੰਥ '"ਕਾਵਿ- ਆਲੰਕਾਰ ਸਾਰ ਸੰਗ੍ਹਹਿ" ਹੈ ਜਿਸਦਾ ਪਤਾ ਸੱਭ ਤੋਂ ਪਹਿਲਾਂ ਡਾ.ਵਿਉਲਰ ਨੂੰ ਕਸ਼ਮੀਰ ਤੋਂ ਲੱਗਿਆ। ਇਹ ਗ੍ਰੰਥ ਛੇ ਵਰਗਾਂ ਵਿੱਚ ਵੰਡਿਆ ਹੋਇਆ ਹੈ। ਪ੍ਤਿਹਾਰਿੰਦੂਰਾਜ ਦੇ ਅਨੁਸਾਰ ਇਸ ਗ੍ਰੰਥ ਵਿਚਲੇ ਸਾਰੇ ਉਦਾਹਰਣ ਇਹਨਾਂ ਨੇ ਆਪਣੀ ਕਾਵਿ ਰਚਨਾ 'ਕੁਮਾਰਸੰਭਵ '(ਅਪ੍ਰਾਪਤ ) ਤੋਂ ਹੀ ਲਏ ਹਨ। ਇਨ੍ਹਾਂ ਸਾਰੇ ਗ੍ਰੰਥ ਦਾ ਨੂੰ ਮੁੱਖ ਛੇ ਵਰਗਾਂ ਰੂਪਾਂ ਵਿੱਚ ਵੰਡਿਆ ਗਿਆ ਹੈ।
ਕਾਵਿਅਲੰਕਾਰ ਸਾਰ ਸੰਗ੍ਰਹਿ ਵਿੱਚ ਉਦਾਹਰਣ ਉਦ੍ਭਟ ਦੇ ਆਪਣੇ ਹੀ ਰਚੇ ਹੋਏ ਹਨ। ਉਦ੍ਭਟ ਦੀ ਨਿਰੂਪਣ-ਸ਼ੈਲੀ ਸਮਤੋਲਵੀ ਹੈ, ਜਿਸ ਵਿੱਚ ਨਾ ਵੱਧ ਹੈ,ਨਾ ਘੱਟ। ਮੰਮਟ ਨੇ ਇਸੇ ਸ਼ੈਲੀ ਦੀ ਨਕਲ ਕੀਤੀ ਹੈ। ਉਦਭੱਟ ਦੇ ਖਾਸ ਸਿਧਾਂਤ
ਸੰਦਰਭ
|
Portal di Ensiklopedia Dunia