ਆਜ਼ਾਦ ਹਿੰਦ ਫ਼ੌਜ
ਆਜ਼ਾਦ ਹਿੰਦ ਫ਼ੌਜ (ਆਈ ਐੱਨ ਏ ; ਹਿੰਦੀ: आज़ाद हिन्द फ़ौज; Urdu: آزاد ہند فوج) ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਾਉਣ ਦੇ ਉਦੇਸ਼ ਨਾਲ 1940 ਦੇ ਦਹਾਕੇ ਵਿੱਚ ਭਾਰਤ ਤੋਂ ਬਾਹਰ ਸ਼ੁਰੂ ਹੋਈ ਰਾਜਨੀਤਿਕ ਲਹਿਰ ਦਾ ਇੱਕ ਹਿੱਸਾ ਸੀ।[1] ਇਸਨੂੰ ਸਿੰਗਾਪੁਰ ਵਿੱਚ ਦੂਜੇ ਵਿਸ਼ਵ ਯੁੱਧ ਦੇ ਬਾਅਦ ਦੇ ਸਮੇਂ ਦੌਰਾਨ ਜਲਾਵਤਨੀ ਵਿੱਚ ਭਾਰਤੀ ਰਾਸ਼ਟਰਵਾਦੀਆਂ ਦੁਆਰਾ ਜਾਪਾਨ ਦੀ ਵਿੱਤੀ, ਫੌਜੀ ਅਤੇ ਰਾਜਨੀਤਿਕ ਸਹਾਇਤਾ ਨਾਲ ਸਥਾਪਿਤ ਕੀਤਾ ਗਿਆ ਸੀ ਇਸਦੀ ਸਥਾਪਨਾ 21 ਅਕਤੂਬਰ 1943 ਨੂੰ ਕੀਤੀ ਗਈ ਸੀ ਅਤੇ ਇਹ ਸੁਭਾਸ਼ ਚੰਦਰ ਬੋਸ ਦੇ ਸੰਕਲਪਾਂ ਤੋਂ ਪ੍ਰੇਰਿਤ ਸੀ।[2] 1943 ਵਿੱਚ ਹੀ ਇੰਡੋ ਬਰਮਾ ਫਰੰਟ[3] ਤੇ ਪ੍ਰੋਵੀਜ਼ਨਲ ਸਰਕਾਰ ਵੱਲੋਂ ਜੰਗ ਦੇ ਐਲਾਨ ਤੋਂ ਬਾਅਦ ਇੰਡੀਅਨ ਨੈਸ਼ਨਲ ਆਰਮੀ (ਆਜ਼ਾਦ ਹਿੰਦ ਫੌਜ) ਨੇ ਇੰਪੀਰੀਅਲ ਜਾਪਾਨੀ ਫੌਜ ਦੀ ਅਗਵਾਈ ਵਿੱਚ ਬ੍ਰਿਟਿਸ਼ ਫੌਜ ਅਤੇ ਸਹਿਯੋਗੀ ਫੌਜਾਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਜੰਗ ਦੇ ਮੈਦਾਨ ਵਿੱਚ INA ਦੀ ਪਹਿਲੀ ਵੱਡੀ ਸ਼ਮੂਲੀਅਤ ਇੰਫਾਲ ਦੀ ਲੜਾਈ ਵਿੱਚ ਹੋਈ ਸੀ। ਸਥਾਪਨਾਆਜ਼ਾਦ ਹਿੰਦ ਦੀ ਸਿੱਧੀ ਸ਼ੁਰੂਆਤ ਨੂੰ ਪੂਰੇ ਦੱਖਣ-ਪੂਰਬੀ ਏਸ਼ੀਆ ਤੋਂ ਭਾਰਤੀ ਪ੍ਰਵਾਸੀਆਂ ਦੀਆਂ ਦੋ ਕਾਨਫਰੰਸਾਂ ਨਾਲ ਜੋੜਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚੋਂ ਪਹਿਲੀ ਮਾਰਚ 1942 ਵਿੱਚ ਟੋਕੀਓ ਵਿੱਚ ਹੋਈ ਸੀ।[4] ਇਹ ਕਾਨਫਰੰਸ ਜਾਪਾਨ ਵਿੱਚ ਰਹਿ ਰਹੇ ਇੱਕ ਭਾਰਤੀ ਪ੍ਰਵਾਸੀ ਅਤੇ ਆਜ਼ਾਦੀ ਘੁਲਾਟੀਏ ਰਾਸ ਬਿਹਾਰੀ ਬੋਸ ਦੁਆਰਾ ਬੁਲਾਈ ਗਈ ਇਸ ਕਾਨਫਰੰਸ ਵਿੱਚ ਇੰਡੀਅਨ ਇੰਡੀਪੈਂਡੈਂਸ ਲੀਗ ਦੀ ਸਥਾਪਨਾ ਕੀਤੀ ਗਈ ਸੀ। ਰਾਸ ਬਿਹਾਰੀ ਬੋਸ ਨੇ ਇੱਕ ਕਿਸਮ ਦੀ ਸੁਤੰਤਰਤਾ ਸੈਨਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਜੋ ਬ੍ਰਿਟਿਸ਼ ਹਕੂਮਤ ਨੂੰ ਭਾਰਤ ਤੋਂ ਭਜਾਉਣ ਵਿੱਚ ਸਹਾਇਤਾ ਕਰੇਗੀ - ਇਸੇ ਫੋਰਸ ਦਾ ਨਾਂ ਇੰਡੀਅਨ ਨੈਸ਼ਨਲ ਆਰਮੀ ਰੱਖਿਆ ਗਿਆ। ਉਸੇ ਸਾਲ ਬਾਅਦ ਵਿੱਚ ਬੈਂਕਾਕ ਵਿੱਚ ਹੋਈ ਦੂਜੀ ਕਾਨਫਰੰਸ ਨੇ ਸੁਭਾਸ਼ ਚੰਦਰ ਬੋਸ ਨੂੰ ਲੀਗ ਦੀ ਅਗਵਾਈ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ। ਸੁਭਾਸ਼ ਚੰਦਰ ਬੋਸ ਨੇ ਹੀ ਅੱਗੇ ਚੱਲ ਕੇ ਇਸ ਫੌਜ ਦੀ ਕਮਾਨ ਸੰਭਾਲੀ। ਆਜ਼ਾਦ ਹਿੰਦ ਦੇ ਨੌਂ ਦੇਸ਼ਾਂ ਨਾਲ ਰਾਜਨੀਤਿਕ ਸਬੰਧ ਸਨ: ਨਾਜ਼ੀ ਜਰਮਨੀ, ਜਾਪਾਨ ਸਾਮਰਾਜ, ਇਟਲੀ ਦਾ ਸਮਾਜਿਕ ਗਣਰਾਜ, ਕ੍ਰੋਏਸ਼ੀਆ, ਵੈਂਗ ਜਿੰਗਵੇਈ ਸਰਕਾਰ, ਥਾਈਲੈਂਡ, ਬਰਮਾ ਰਾਜ, ਮੰਚੁਕੂਓ ਅਤੇ ਦੂਜਾ ਫਿਲੀਪੀਨ ਗਣਰਾਜ।[5] ਸਰਕਾਰੀ ਪ੍ਰਸ਼ਾਸਨ ਅਤੇ ਦੂਜਾ ਵਿਸ਼ਵ ਯੁੱਧਜਿਸ ਰਾਤ ਬੋਸ ਨੇ ਆਜ਼ਾਦ ਹਿੰਦ ਫੌਜ ਦੀ ਹੋਂਦ ਦਾ ਐਲਾਨ ਕੀਤਾ, ਉਸੇ ਰਾਤ ਹੀ ਉਹਨਾਂ ਨੇ ਸਰਕਾਰ ਨੇ ਅਮਰੀਕਾ ਅਤੇ ਬਰਤਾਨੀਆ ਵਿਰੁੱਧ ਜੰਗ ਦਾ ਐਲਾਨ ਕਰਨ ਲਈ ਕਾਰਵਾਈ ਕੀਤੀ। ਆਜ਼ਾਦ ਹਿੰਦ ਫੌਜ ਵਿੱਚ ਇੱਕ ਕੈਬਨਿਟ ਮੰਤਰਾਲਾ ਸ਼ਾਮਲ ਸੀ ਜੋ ਸੁਭਾਸ਼ ਬੋਸ(ਨੇਤਾ ਜੀ) ਦੇ ਸਲਾਹਕਾਰ ਬੋਰਡ ਵਜੋਂ ਕੰਮ ਕਰਦਾ ਸੀ। ਆਜ਼ਾਦ ਹਿੰਦ ਫੌਜ ਦੀਆਂ ਤਿੰਨ ਸੈਨਿਕ ਟੁਕੜੀਆਂ ਸਨ ਸੁਭਾਸ਼, ਗਾਂਧੀ ਅਤੇ ਨਹਿਰੂ। ਚੌਥੀ ਰੈਜੀਮੈਂਟ ਰਾਣੀ ਝਾਂਸੀ ਬ੍ਰਿਗੇਡ ਸੀ ਜੋ ਸਿਰਫ ਔਰਤਾਂ ਲਈ ਸੀ। ਆਜ਼ਾਦ ਹਿੰਦ ਦੇ ਫੌਜੀ ਬਲਾਂ ਨੇ INA ਦੇ ਰੂਪ ਵਿੱਚ ਬ੍ਰਿਟਿਸ਼ ਸੈਨਾ ਵਿਰੁੱਧ ਕੁਝ ਸਫਲਤਾਵਾਂ ਵੇਖੀਆਂ ਅਤੇ ਪੂਰਬੀ ਭਾਰਤ ਵਿੱਚ ਇੰਫਾਲ ਸ਼ਹਿਰ ਨੂੰ ਘੇਰਾ ਪਾਉਣ ਲਈ ਜਾਪਾਨੀ ਫੌਜ ਦੇ ਨਾਲ ਚਲੇ ਗਏ। ਦਿੱਲੀ ਵੱਲ ਕੂਚ ਕਰਨ ਦੀਆਂ ਯੋਜਨਾਵਾਂ, ਸਮਰਥਨ ਪ੍ਰਾਪਤ ਕਰਨਾ ਅਤੇ ਰਸਤੇ ਵਿੱਚ ਨਵੀਂ ਭਰਤੀ, ਮਾਨਸੂਨ ਦੇ ਮੌਸਮ ਦੀ ਸ਼ੁਰੂਆਤ ਅਤੇ ਇੰਫਾਲ 'ਤੇ ਕਬਜ਼ਾ ਕਰਨ ਵਿੱਚ ਅਸਫਲਤਾ ਦੇ ਨਾਲ ਰੁਕ ਗਈ। ਬ੍ਰਿਟਿਸ਼ ਬੰਬਾਰੀ ਨੇ ਮਨੋਬਲ ਨੂੰ ਗੰਭੀਰਤਾ ਨਾਲ ਘਟਾ ਦਿੱਤਾ, ਅਤੇ INA ਬਲਾਂ ਦੇ ਨਾਲ ਜਾਪਾਨੀਆਂ ਨੇ ਭਾਰਤ ਤੋਂ ਵਾਪਸ ਜਾਣਾ ਸ਼ੁਰੂ ਕਰ ਦਿੱਤਾ।[6] ਇਸ ਤੋਂ ਇਲਾਵਾ, INA ਨੂੰ ਇੱਕ ਹੋਰ ਜ਼ਬਰਦਸਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਜਦੋਂ 1944-1945 ਦੀਆਂ ਸਰਦੀਆਂ ਵਿੱਚ ਜਾਪਾਨੀਆਂ ਦੀ ਸਹਾਇਤਾ ਤੋਂ ਬਿਨਾਂ ਰੰਗੂਨ ਦੀ ਰੱਖਿਆ ਕਰਨ ਲਈ ਫੌਜਾਂ ਨੂੰ ਛੱਡ ਦਿੱਤਾ ਗਿਆ। ਓਥੇ 6000 ਦੇ ਕਰੀਬ ਸੈਨਿਕਾਂ ਨਾਲ ਮੇਜਰ ਜਰਨਲ ਆਰਕਟ ਡੋਰਿਆਸਵਾਮੀ ਲੋਗਾਨਾਥਨ ਨੂੰ ਫੀਲਡ ਕਮਾਂਡਰ ਵਜੋਂ ਕੰਮ ਕਰਨ ਲਈ ਅੰਡੇਮਾਨ ਟਾਪੂ ਤੋਂ ਤਬਦੀਲ ਕੀਤਾ ਗਿਆ ਸੀ। ਉਹ ਅਮਨ-ਕਾਨੂੰਨ ਨੂੰ ਕਾਇਮ ਰੱਖਣ ਵਿੱਚ ਇਸ ਹੱਦ ਤੱਕ ਸਫਲ ਰਿਹਾ ਕਿ 24 ਅਪ੍ਰੈਲ ਤੋਂ 4 ਮਈ 1945 ਤੱਕ ਦੇ ਸਮੇਂ ਦੌਰਾਨ ਡਕੈਤੀ ਜਾਂ ਲੁੱਟ-ਖੋਹ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਜਪਾਨੀਆਂ ਦੀ ਸਹਾਇਤਾ ਤੋਂ ਬਿਨਾਂ ਰੰਗੂਨ ਦੀ ਰੱਖਿਆ ਲਈ ਛੱਡੀਆਂ ਫੌਜਾਂ ਨੂੰ ਬ੍ਰਿਟਿਸ਼ ਫੌਜ ਵੱਲੋਂ ਹਾਰ ਦਾ ਸਾਹਮਣਾ ਕਰਨਾ ਪਿਆ। ਬੋਸ ਨੂੰ ਭਾਰਤੀ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਣ ਲਈ ਬਰਮਾ ਛੱਡਣ ਦਾ ਸੁਝਾਅ ਦਿੱਤਾ ਗਿਆ ਸੀ ਅਤੇ ਰੰਗੂਨ ਦੇ ਪਤਨ ਤੋਂ ਪਹਿਲਾਂ ਸਿੰਗਾਪੁਰ ਵਾਪਸ ਆ ਗਿਆ ਸੀ। ਅੰਡੇਮਾਨ ਅਤੇ ਨਿਕੋਬਾਰ ਟਾਪੂਆਂ 'ਤੇ ਸਥਾਪਤ ਆਜ਼ਾਦ ਹਿੰਦ ਸਰਕਾਰ ਉਦੋਂ ਢਹਿ ਗਈ ਜਦੋਂ ਜਾਪਾਨੀ ਅਤੇ ਭਾਰਤੀ ਫ਼ੌਜਾਂ ਬਰਤਾਨਵੀ ਫ਼ੌਜਾਂ ਦੁਆਰਾ ਹਰਾ ਦਿੱਤੀਆਂ ਗਈਆਂ ਸਨ। ਕਥਿਤ ਤੌਰ 'ਤੇ ਬੋਸ ਖੁਦ ਸੋਵੀਅਤ ਯੂਨੀਅਨ ਨੂੰ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਤਾਈਵਾਨ ਤੋਂ ਰਵਾਨਾ ਹੋਏ ਇੱਕ ਜਹਾਜ਼ ਹਾਦਸੇ ਵਿੱਚ ਮਾਰੇ ਗਏ। ਪਰੰਤੂ ਉਹਨਾਂ ਦੀ ਮੌਤ ਹਾਲੇ ਤੱਕ ਇੱਕ ਭੇਦ ਬਣੀ ਹੋਈ ਹੈ। ਬੋਸ ਦੇ ਲਾਪਤਾ ਹੋਣ ਨਾਲ ਹੀ 1945 ਵਿੱਚ ਭਾਰਤ ਦੀ ਇਸ ਆਰਜ਼ੀ ਸਰਕਾਰ ਦੀ ਹੋਂਦ ਖਤਮ ਹੋ ਗਈ। ਗੈਲਰੀ
|
Portal di Ensiklopedia Dunia