ਆਤਮ ਹਮਰਾਹੀਆਤਮ ਹਮਰਾਹੀ (9 ਫਰਵਰੀ 1936 - 28 ਜੁਲਾਈ 2005) ਦਾ ਜਨਮ ਪੱਤੀ ਦੁੰਨੇ ਕੀ, ਮੋਗਾ ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਪਿਤਾ ਉਜਾਗਰ ਸਿੰਘ ਦੇ ਘਰ ਹੋਇਆ। ਆਪਣੀ ਜ਼ਿੰਦਗੀ ਵਿੱਚ ਉਹ ਲੰਮਾ ਸਮਾਂ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ। 28 ਜੁਲਾਈ 2005 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ।[1] ਰਚਨਾਵਾਂ
ਵਿਸ਼ੇਡਾ. ਆਤਮ ਹਮਰਾਹੀ ਨੇ ਗਦਮਈ ਕਾਵਿ ਸ਼ੈਲੀ ਵਿੱਚ ਬਾਵਨੀਆਂ ਲਿਖਣ ਦੀ ਨਵੀਂ ਰੀਤ ਤੋਰੀ ਹੈ, ਜੋ ਮੱਧਕਾਲ ਦੇ ਸਤੋਤਰ ਕਾਵਿ ਰੂਪ ਦਾ ਆਧੁਨਿਕ ਰੁਪਾਂਤਰਣ ਹੈ। ਉਹ ਆਪਣੇ ਵਿਲੱਖਣ ਢੰਗ ਨਾਲ ਕਈ ਵਿਸ਼ੇਸ਼ ਵਿਅਕਤੀਆਂ ਦੀ ਉਪਮਾ ਕਰਦਾ ਹੈ ਅਤੇ ਉਹਨਾਂ ਸੰਬੰਧੀ ਵਿਸ਼ੇਸ਼ ਰੁਪਕਾਂ ਤੇ ਢੁਕਵੀਆਂ ਉਪਮਾਵਾਂ ਨੂੰ ਚੁਣਦਾ ਹੈ ਪਰ ਵਰਤਮਾਨ ਯੁਗ ਵਿੱਚ ਹੋਰ ਕੋਈ ਵਿਅਕਤੀ ਸਤੋਤਰ ਕਾਵਿ ਦੀ ਉਪਮਾ ਦਾ ਭਾਗੀ ਨਹੀਂ ਹੋ ਸਕਦਾ। ਇਸ ਲਈ ਉਸਦੀ ਕਵਿਤਾ ਵਿੱਚ ਉੱਤਮ ਤੇ ਨਿਮਨ ਕੋਟੀ ਦੇ ਵਿਅਕਤੀਆਂ ਦਾ ਅੰਤਰ ਪ੍ਰਤੱਖ ਦਿਖਾਈ ਦਿੰਦਾ ਹੈ। ਅਜਿਹੀ ਹਾਲਤ ਵਿੱਚ ਤਾਂ ਇਹ ਤੌਖਲਾ ਉਤਪੰਨ ਗੋਣਾ ਬੜਾ ਸੁਭਾਵਿਕ ਹੈ ਕਿ ਉਸਦਾ ਬਾਵਨੀ ਕਾਵਿ ਕਿਤੇ ਬਾਮਣ ਕਾਵਿ ਦਾ ਰੂਪ ਨਾ ਧਾਰਨ ਕਰ ਲਏ।[3] ਪੁਰਸਕਾਰ ਤੇ ਸਨਮਾਨ
ਹਵਾਲੇ |
Portal di Ensiklopedia Dunia