ਆਨੰਦਪੁਰ ਸਾਹਿਬ ਦੀ ਲੜਾਈ (1682)ਆਨੰਦਪੁਰ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਾਲ਼ੀਆਂ ਸਿੱਖ ਫੌਜਾਂ ਅਤੇ ਭੀਮ ਚੰਦ ( ਕਹਿਲੂਰ) ਦੀ ਅਗਵਾਈ ਵਾਲ਼ੀਆਂ ਕਹਿਲੂਰ ਫੌਜਾਂ ਵਿੱਚਕਾਰ ਲੜੀ ਗਈ ਸੀ। ਇਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀ ਗਈ ਪਹਿਲੀ ਲੜਾਈ ਵੀ ਸੀ। ਪਿਛੋਕੜ ਅਤੇ ਲੜਾਈਕਹਿਲੂਰ ਦੇ ਰਾਜੇ ਭੀਮ ਚੰਦ ਨੂੰ ਆਪਣੀ ਰਾਜਧਾਨੀ ਦੇ ਨੇੜੇ ਵੱਡੇ ਸਿੱਖ ਇਕੱਠ ਅਤੇ ਜੰਗ ਵਰਗੀਆਂ ਗਤੀਵਿਧੀਆਂ ਪਸੰਦ ਨਹੀਂ ਸਨ। [1] ਉਸ ਨੂੰ ਇਹ ਵੀ ਨਾਪਸੰਦ ਸੀ ਕਿ ਕਿਵੇਂ ਗੁਰੂ ਗੋਬਿੰਦ ਨੇ ਬਹੁਤ ਸਾਰੇ ਅਜਿਹੇ ਕੰਮ ਕੀਤੇ ਸਨ ਜੋ ਪ੍ਰਭੂਸੱਤਾ ਦੇ ਪ੍ਰਤੀਕ ਸਨ। [2] ਰਾਜੇ ਨੇ ਇਸ ਵਿਵਹਾਰ ਦਾ ਵਿਰੋਧ ਕੀਤਾ। ਗੁਰੂ ਜੀ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ। [3] [2] ਇਸ ਕਾਰਨ 1682 ਵਿਚ ਆਨੰਦਪੁਰ ਦੀ ਲੜਾਈ ਹੋਈ। ਭੀਮ ਚੰਦ ਨੇ ਕਰਜ਼ੇ ਵਜੋਂ ਅਤੇ ਕਰਜ਼ਾ ਨਾ ਮੋੜਨ ਦੇ ਸਪੱਸ਼ਟ ਇਰਾਦੇ ਨਾਲ ਹਾਥੀ ਅਤੇ ਤੰਬੂ ਮੰਗੇ। [4] ਗੁਰੂ ਜੀ ਨੇ ਉਸਦਾ ਇਰਾਦਾ ਜਾਣਦੇ ਹੋਏ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਭੀਮ ਚੰਦ ਨੇ ਆਨੰਦਪੁਰ ਉੱਤੇ ਹਮਲਾ ਕਰ ਦਿੱਤਾ। ਉਸ ਸਮੇਂ ਗੁਰੂ ਗੋਬਿੰਦ ਰਾਏ ਦੀ ਉਮਰ ਸਿਰਫ਼ 16 ਸਾਲ ਸੀ। [5] ਭੀਮ ਚੰਦ ਅਤੇ ਉਸਦੇ ਬੰਦਿਆਂ ਨੂੰ ਸਿੱਖਾਂ ਨੇ ਹਰਾਇਆ। [3] [6] ਬਾਅਦ ਵਿੱਚਗੁਰੂ ਜੀ ਅਤੇ ਕਹਿਲੂਰ ਦੇ ਭੀਮ ਚੰਦ ਵਿਚਕਾਰ ਸੰਬੰਧ ਤਣਾਅਪੂਰਨ ਰਹੇ। ਲੜਾਈ ਤੋਂ ਬਾਅਦ ਅਕਸਰ ਝੜਪਾਂ ਹੋ ਜਾਂਦੀਆਂ। [3] [7] ਇਸ ਲਈ, ਭੀਮ ਚੰਦ ਨੇ ਕਾਂਗੜਾ ਅਤੇ ਗੁਲੇਰ ਦੇ ਰਾਜੇ ਨਾਲ ਮਿਲ ਕੇ ਗੁਰੂ ਦੇ ਵਿਰੁੱਧ ਇੱਕ ਹੋਰ ਜੰਗੀ ਮੁਹਿੰਮ ਚਲਾਉਣ ਦੀ ਯੋਜਨਾ ਬਣਾਈ। ਉਨ੍ਹਾਂ ਨੇ 1685 ਦੇ ਸ਼ੁਰੂ ਵਿੱਚ ਆਨੰਦਪੁਰ ਉੱਤੇ ਹਮਲਾ ਕੀਤਾ ਪਰ ਉਨ੍ਹਾਂ ਨੂੰ ਪਿੱਛਾੜ ਦਿੱਤਾ ਗਿਆ। [8] ਇਹ ਵੀ ਵੇਖੋ
ਹਵਾਲੇ
|
Portal di Ensiklopedia Dunia