ਆਨੰਦਵਰਧਨ
ਆਨੰਦਵਰਧਨ(ਸੰਸਕ੍ਰਿਤ: आनन्दवर्धन 820-890) ਭਾਰਤ ਦੇ ਸਭ ਤੋਂ ਵੱਡੇ ਦਾਰਸ਼ਨਿਕਾਂ, ਰਿਸ਼ੀਆਂ ਅਤੇ ਸੁਹਜ-ਸਾਸ਼ਤਰੀਆਂ ਵਿੱਚੋਂ ਇੱਕ ਸੀ।[1] ਭਰਤ ਮੁਨੀ ਤੋਂ ਬਾਅਦ ਸਭ ਤੋਂ ਵੱਧ ਪ੍ਰਤਿਭਾਸ਼ਾਲੀ ਅਤੇ ਮੌਲਿਕ ਸਾਹਿਤ ਚਿੰਤਕ ਨੌਵੀਂ ਸਦੀ ਦੇ ਆਰੰਭ ਵਿੱਚ ਧ੍ਵਨੀਕਾਰ ਆਨੰਦਵਰਧਨ ਹੋਏ। ਉਹ ਕਾਵਿ ਸ਼ਾਸਤਰ ਵਿੱਚ ਧੁਨੀ ਸੰਪ੍ਰਦਾਏ ਸੂਤਰਬੱਧ ਕਰਨ ਵਾਲੇ ਆਚਾਰੀਆ ਵਜੋਂ ਪ੍ਰਸਿੱਧ ਹਨ। [2] ਇਨ੍ਹਾਂ ਨੇ ਨਿਮਨ ਗ੍ਰੰਥਾਂ ਦੀ ਰਚਨਾ ਕੀਤੀ ਹੈ -
ਵਿਅਕਤੀਗਤ ਜੀਵਨ ਅਤੇ ਸਮਾਂਆਚਾਰੀਆ ਆਨੰਦਵਰਧਨ ਦੇ ਵਿਅਕਤੀਗਤ ਜੀਵਨ ਅਤੇ ਇਨ੍ਹਾਂ ਦੇ ਸਮੇਂ ਬਾਰੇ ਕੁਝ ਪ੍ਰਮਾਣ ਜ਼ਰੂਰ ਪ੍ਰਾਪਤ ਹਨ।ਕਿਰਤਾਂ ਦੇ ਅਧਾਰ ਤੇ ਆਨੰਦ ਵਰਧਨ ਇੱਕ ਕਵੀ, ਸਮਾਲੋਚਕ,ਦਾਰਸ਼ਨਿਕ ਅਤੇ ਕਸ਼ਮੀਰ ਦਾ ਰਹਿਣ ਵਾਲ਼ਾ ਸੀ।ਇਨ੍ਹਾਂ ਨੇ ਆਪਣੀ ਵਿਦਵੱਤਾ ਦੇ ਆਧਾਰ ਤੇ 'ਰਾਜਾਨਕ' ਦੀ ਉਪਾਧੀ ਪ੍ਰਾਪਤ ਕੀਤੀ ਸੀ। ਇਹ ਕਿਹਾ ਜਾਂਦਾ ਹੈ ਕਿ ਇਹ 'ਨੋਣ' ਅਥਵਾ 'ਨੋਣੋਪਾਧਿਆਇ' ਨਾਮ ਵਾਲੇ ਵਿਅਕਤੀ ਦੇ ਪੁੱਤਰ ਸਨ। ਆਨੰਦਵਰਧਨ ਨੇ ਆਪਣੀ ਰਚਨਾ 'ਦੇਵੀਸ਼ਕਤ' ਦੇ ਇੱਕ ਸਲੋਕ ਵਿੱਚ ਆਪਣੇ ਆਪ ਨੂੰ 'ਨੋਣਸੁਤ' ਕਿਹਾ ਹੈ। [4] ਉਹ ਲਿਖਦੇ ਹਨ - ਦੇਵਯਾ ਸਵਮੋਦ੍ਰਮਾਦਿਸ਼ਦੇਵੀਸ਼ਤਕਸਂਗਿਆ। ਦੇਸ਼ਿਤਾਚੁਕਮਾਮਾਧਾਦਤੋ ਨੋਣਸੁਤੋ ਨੁਤਿਮ੍ ॥ ਕਾ0 ਮਾ0 ਨਵਮ: ਨਿ੍ਣਯ ਸਾ0 ਰਾਜਤਰੰਗਿਣੀ ਅਨੁਸਾਰ ਇਹ ਕਸ਼ਮੀਰ ਦੇ ਰਾਜਾ ਅਵੰਤੀਵਰਮਾ ਦੇ ਸਮਕਾਲੀ ਸਨ ਅਤੇ ਇਸ ਤਰ੍ਹਾਂ ਇਨ੍ਹਾਂ ਦਾ ਸਮਾਂ 850 ਈਸਵੀ ਦੇ ਲਗਭਗ ਬਣਦਾ ਹੈ। ਅਵੰਤੀਵਰਮਾ ਦਾ ਸਮਾਂ 855-884 ਈਸਵੀ ਤੱਕ ਦਾ ਹੈ। [2] ਇਸ ਸੰਬੰਧ ਵਿੱਚ ਮਹਾਕਵੀ ਕਲਹਣ ‘ਰਾਜਤਰੰਗਿਣੀ’ ਵਿੱਚ ਲਿਖਦੇ ਹਨ: ਮੁਕਤਾਕਣ: ਸ਼ਿਵਸਵਾਮੀ ਕਵਿਰਾਨੰਦਵਰਧਨ:। ਧੁਨੀ ਸਿਧਾਂਤ ਦਾ ਸਥਾਪਕ ਅਤੇ ਸੰਚਾਲਕਆਨੰਦਵਰਧਨ ਧੁਨੀ ਸਿਧਾਂਤਕ ਦੇ ਸਥਾਪਕ ਅਤੇ ਸੰਚਾਲਕ ਹਨ। ਉਸਦਾ ਕਹਿਣਾ ਹੈ ਕਿ "ਜਿਥੇ ਸ਼ਬਦ ਅਤੇ ਅਰਥ ਆਪਣੇ ਆਮ ਖੇਤਰ ਤੋਂ ਉਤਾਂਹ ਉੱਠਕੇ ਸ਼ਬਦ ਸ਼ਕਤੀ ਦੇ ਰਾਹੀਂ ਕਿਸੇ ਅਨੋਖੇ ਵਿਅੰਗ ਅਰਥ ਨੂੰ ਜਾਹਰ ਕਰਦੇ ਹਨ ਉਹ ਕਾਵਿ ਧੁਨੀ ਕਾਵਿ ਹੈ।" [5] ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਆਨੰਦਵਰਧਨ ਦਾ 'ਧੁਨਿਆਲੋਕ' ਇੱਕ ਯੁੱਗ ਪ੍ਰਵਰਤਕ ਕਾਵਿਸ਼ਾਸਤਰੀ ਗ੍ਰੰਥ ਮੰਨਿਆ ਜਾਂਦਾ ਹੈ, ਜਿਸਦੀ ਰਚਨਾ ਦੁਆਰਾ ਧੁਨੀ-ਸਿੱਧਾਂਤ ਦੀ ਉਦਭਾਵਨਾ ਅਤੇ ਸਥਾਪਨਾ ਕਰਕੇ ਆਨੰਦਵਰਤਨ ਭਾਰਤੀ ਕਾਵਿ-ਸ਼ਾਸਤਰ ਦੇ ਖੇਤਰ 'ਚ ਸਰਵੋੱਚ ਸਥਾਨ ਤੇ ਵਿਰਾਜਮਾਨ ਹਨ। ਆਚਾਰੀਆ ਜਗਨਨਾਥ ਦਾ ਇਹ ਕਥਨ ਬਿਲਕੁਲ ਠੀਕ ਹੀ ਜਾਪਦਾ ਹੈ ਕਿ, "ਧੁਨੀਕਾਰ ਨੇ ਅਲੰਕਾਰਿਕਾਂ ਦਾ ਮਾਰਕ ਵਿਵਸਥਿਤ ਅਤੇ ਪ੍ਰਤਿਸ਼ਠਿਤ ਕੀਤਾ ਹੈ।" [6] ਆਨੰਦ ਵਰਧਨ ਨੂੰ ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਉਹੀ ਸਥਾਨ ਅਤੇ ਮਾਣ ਪ੍ਰਾਪਤ ਹੈ ਜਿਹੜਾ ਸੰਸਕ੍ਰਿਤ ਵਿਆਕਰਣਸ਼ਾਸਤ੍ਰ ਦੇ ਖੇਤਰ 'ਚ 'ਪਾਣਿਨਿ ਮੁਨੀ' ਨੂੰ ਅਤੇ ਵੇਦਾਂਤ (ਦਰਸ਼ਨਸ਼ਾਸਤ੍ਰ) ਦੇ ਖੇਤਰ ਵਿੱਚ ਅਚਾਰੀਆ ਸ਼ੰਕਰ ਨੂੰ। ਧ੍ਵਨਿਆਲੋਕਭਾਰਤੀ ਕਾਵਿ ਸ਼ਾਸਤਰ ਦੀਆਂ ਛੇ ਸੰਪ੍ਰਦਾਵਾਂ ਵਿੱਚ ਧ੍ਵਨਿ ਸੰਪ੍ਰਦਾਇ ਦਾ ਵਿਸ਼ੇਸ਼ ਮਹਤੱਵ ਹੈ। ਧ੍ਵਨੀਆਲੋਕ ਇਸ ਸੰਪ੍ਰਦਾਇ ਦਾ ਅਧਾਰ ਭੂਤ ਗ੍ਰੰਥ ਹੈ। ਇਸ ਦੇ ਦੋ ਨਾਮਾਂਤਰ ਵੀ ਹਨ- ਸਹ੍ਰਿਦਯਾਲੋਕ,ਕਾਵਯਾਲੋਕ। ਇਸ ਵਿੱਚ ਧ੍ਵਨਿ ਦੇ ਸਾਰੇ ਪੱਖਾਂ ਉੱਤੇ ਝਾਤ ਪਾਈ ਗਈ ਹੈ।ਇਸ ਵਿੱਚ ਚਾਰ ਉਦਯੋਤ੍ ਹਨ ਜਿਹਨਾਂ ਵਿੱਚੋਂ ਪਹਿਲੇ ਵਿੱਚ 19,ਦੁਜੇ ਵਿੱਚ 33,ਤੀਜੇ ਵਿੱਚ 48, ਚੋਥੇ ਵਿੱਚ 17, ਕੁਲ 117 ਕਾਰਿਕਾਵਾਂ ਹਨ। ਕਾਰਿਕਾਵਾਂ ਤੋਂ ਇਲਾਵਾ ਇਸ ਗ੍ਰੰਥ ਦੇ ਹੋਰ ਹਿੱਸੇ ਹਨ - ਵ੍ਰਿਤੀ ਅਤੇ ਉਦਾਹਰਣ। ਇਸ ਗ੍ਰੰਥ ਦੇ ਰਚੰਤਾ ਦਾ ਸੰਬੰਧ ਆਚਾਰੀਆ ਆਨੰਦਵਰਧਨ ਨਾਲ ਜੋੜਿਆ ਜਾਂਦਾ ਹੈ। ਆਨੰਦਵਰਧਨ ਨੇ ਧ੍ਵਨਿਆਲੋਕ ਵਿੱਚ ਧ੍ਵਨਿ ਸਿੱਧਾਂਤ ਦੀ ਸਥਾਪਨਾ ਕਰ ਕੇ ਕਾਵਿ ਦੇ ਹੋਰਨਾਂ ਤੱਤਾਂ ਉੱਤੇ ਇਸ ਦੀ ਪ੍ਰਭੁੱਤਾ ਦਰਸਾਈ ਹੈ ਅਤੇ ਧੁਨੀ ਨੂੰ ਹੀ ਕਾਵਿ ਦੀ ਆਤਮਾ ਮੰਨਿਆ ਹੈ। 'ਧ੍ਵਨ' ਧਾਤੁ ਵਿੱਚ 'ਇ' ਪ੍ਰਤਯਯ ਲਗਣ ਨਾਲ 'ਧ੍ਵਨਿ' ਸ਼ਬਦ ਨਿਸੰਪਨ ਹੁੰਦਾ ਹੈ। ਇਸ ਦਾ ਆਮ ਅਰਥ ਕੰਨਾਂ ਵਿੱਚ ਪੈਣ ਵਾਲੀ ਆਵਾਜ਼ ਹੈ, ਪਰ ਕਾਵਿ ਸ਼ਾਸਤਰ ਵਿੱਚ ਇਸ ਸ਼ਬਦ ਨੂੰ ਵਿਸ਼ੇਸ਼ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਪ੍ਰਾਚੀਨ ਸ਼ਾਸਰਤਰਕਾਰਾਂ ਦੁਆਰਾ ਇਹ ਪੰਜ ਅਰਥਾਂ ਵਿੱਚ ਵਰਤਿਆ ਵੇਖਿਆ ਜਾ ਸਕਦਾ ਹੈ—ਵਿਅੰਜਕ ਸ਼ਬਦ, ਵਿਅੰਜਕ ਅਰਥ, ਵਿਅੰਗ ਵਿਅੰਜਨਾ, ਵਿਆਪਾਰ, ਵਿਅੰਗ ਪ੍ਰਧਾਨ ਕਾਵਿ। ਆਨੰਦਵਰਧਨ ਨੇ ਵਿਅੰਗ ਅਰਥ ਦੀ ਪ੍ਰਧਾਨਤਾ ਵਾਲੇ ਕਾਵਿ ਨੂੰ ਧੁਨੀ ਮੰਨਿਆ ਹੈ। ਆਨੰਦਵਰਧਨ ਦੇ ਕਥਨ ਅਨੁਸਾਰ, "ਜਦੋਂ ਸ਼ਬਦ ਅਤੇ ਅਰਥ ਖ਼ੁਦ ਆਪਣੇ ਆ ਆਪ ਨੂੰ ਗੁਣੀਭੂਤ ਜਾਂ ਗੌਣ ਕਰਕੇ ਵਿਸ਼ੇਸ਼ ਅਰਥ ਨੂੰ ਪ੍ਰਗਟ ਕਰੇ ਤਾਂ ਉਹ ਪ੍ਰਤੀਯਮਾਨ ਅਰਥ ਹੈ। ਆਨੰਦਵਰਧਨ ਦੇ ਇਸ ਸਿੱਧਾਂਤ ਨੂੰ ਲੈ ਕੇ ਪਰਵਰਤੀ ਵਿਦਵਾਨਾਂ ਨੇ ਇਸ ਦੇ ਪੱਖ ਅਤੇ ਵਿਪੱਖ ਵਿੱਚ ਵਿਸਤਾਰ ਸਹਿਤ ਵਿਚਾਰ ਪ੍ਰਗਟ ਕੀਤੇ, ਜਿਸ ਦੇ ਫਲਸਰੂਪ ਧੁਨੀ ਨੂੰ ਕਾਵਿ ਦੀ ਆਤਮਾ ਮੰਨਣ ਵਾਲਾ ਇੱਕ ਸੁਤੰਤਰ ਸੰਪ੍ਰਦਾਇ ਦਾ ਵਿਕਾਸ ਹੋਇਆ।[7] ਹਵਾਲੇ
|
Portal di Ensiklopedia Dunia