ਆਰਚੀ ਗਰੀਨ
ਆਰਚੀ ਗਰੀਨ (29 ਜੂਨ,1917-22 ਮਾਰਚ,2009)[1][2] ਅਮਰੀਕਾ ਦਾ ਲੋਕਧਾਰਾ ਸ਼ਾਸਤਰੀ ਹੈ। ਉਸਨੇ ਮਜ਼ਦੂਰਾਂ ਦੇ ਲੋਕ ਸੰਗੀਤ ਤੇ ਜ਼ਿਆਦਾ ਕੰਮ ਕੀਤਾ ਅਤੇ ਮਜ਼ਦੂਰਾਂ ਦੀ ਲੋਕਧਾਰਾ ਨਾਲ ਸੰਬੰਧਿਤ ਭਾਸ਼ਣ, ਕਹਾਣੀਆਂ, ਗੀਤਾਂ, ਨਿਸ਼ਾਨਾਂ, ਰੀਤਾਂ, ਲੱਭਤਾਂ, ਯਾਦਗਾਰਾਂ ਨੂੰ ਇਕੱਠਾ ਕੀਤਾ। ਮੁੱਢਲਾ ਜੀਵਨ ਤੇ ਕਾਰਜ29 ਜੂਨ, 1917 ਨੂੰ ਵਿਨੀਪੇਗ ਮੈਨੀਟੋਬਾ ਵਿੱਚ ਆਰਚੀ ਗਰੀਨ ਦਾ ਜਨਮ ਹੋਇਆ। ਉਹ ਆਪਣੇ ਮਾਤਾ-ਪਿਤਾ ਨਾਲ 1992 ਵਿੱਚ ਲਾਸ ਏਂਜਲਸ, ਕੈਲੀਫੋਰਨੀਆ ਚਲਾ ਗਿਆ। ਉਸਨੇ 1939 ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਤੋਂ ਬੈਚੇਲਰ ਦੀ ਡਿਗਰੀ ਕੀਤੀੇ। `ਸਿਵੀਲੀਅਨ ਕਨਜ਼ਰਵੇਸ਼ਨ ਕੋਰਪਸ` ਵਿੱਚ ਨਿਯੁਕਤੀ ਤੋਂ ਬਾਅਦ ਉਸਨੇ ਸੜਕ ਨਿਰਮਾਤਾ ਅਤੇ ਅੱਗ ਬੁਝਾਉਣ ਵਾਲੇ ਦੇ ਤੌਰ 'ਤੇ ਕੰਮ ਕੀਤਾ। ਦੂਜੇ ਵਿਸ਼ਵ ਯੁੱਧ ਦੌਰਾਨ ਸੰਯੁਕਤ ਰਾਜ ਜਲ ਸੈਨਾ ਵਿੱਚ ਸੇਵਾ ਨਿਭਾਈ। ਉਹ ਤਰਖਾਣਾਂ ਦੇ ਸੰਯੁਕਤ ਭਾਈਚਾਰੇ ਦਾ 67 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਲਈ ਮੈਂਬਰ ਰਿਹਾ।ਉਸਦੇ ਮਾਤਾ-ਪਤਾ ਚੇਰਨੀਗੈਵ ਤੋਂ ਆਏ ਹੋਏ ਯਹੂਦੀ ਪਰਵਾਸੀ ਸਨ, ਜਿੱਥੇ ਉਸ ਦੇ ਪਿਤਾ ਨੇ ਰੂਸ ਦੇ ਜ਼ਾਰ ਦੇ ਖਲਾਫ਼ ਉੱਠੇ ਵਿਦਰੋਹ ਵਿੱਚ ਹਿੱਸਾ ਲਿਆ ਸੀ। ਇਸ ਵਿਦਰੋਹ ਦੀ ਅਸਫ਼ਲਾ ਤੋਂ ਬਾਅਦ ਉਹ ਕੈਨੇਡਾ ਆ ਗਏ। ਉਸਨੇ ਆਪਣਾ ਸਮਾਂ ਮਜ਼ਦੂਰਾਂ ਦੀ ਲੋਕਧਾਰਾਈ ਸਮੱਗਰੀ ਇਕੱਠੀ ਕਰਨ ਵਿੱਚ ਹੀ ਨਹੀਂ ਲਗਾੲਆ, ਇਸ ਦੇ ਨਾਲ-ਨਾਲ ਉਸਨੇ ਮਜ਼ਦੂਰਾਂ ਨੂੰ ਵੀ ਇਸ ਪਾਸੇ ਉਤਸ਼ਾਹਿਤ ਗੀਤਾ। ਸੰਗੀਤ ਲਈ ਉਸਦੇ ਪਿਆਰ ਨੇ ਉਸਦੀ ਲੋਕਧਾਰਾ ਸ਼ਾਸਤਰ ਵਿੱਚ ਦਿਲਚਸਪੀ ਪੈਦਾ ਕੀਤੀ। ਅਕਾਦਮਿਕ ਜੀਵਨਆਰਚੀ ਗਰੀਨ ਨੇ 1960 ਵਿੱਚ ਇਲੀਨੇਇਸ ਯੂਨੀਵਰਸਿਟੀ ਤੋਂ ਐਮ.ਐਲ.ਐਸ ਦੀ ਡਿਗਰੀ ਕੀਤੀ। 1968 ਵਿੱਚ ਪੈਨਸਲਵੇਨੀਆ ਯੂਨੀਵਰਸਿਟੀ ਤੋਂ ਲੋਕਧਾਰਾ ਵਿੱਚ ਪੀ.ਐੱਚ.ਡੀ. ਕੀਤੀ। ੳਸਦਾ ਖੋਜ ਕਾਰਜ ਉਸਦੀ ਪਹਿਲੀ ਪੁਸਤਕ "ਔਨਲੀ ਏ ਮਾਈਨਰੋ" ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ। ਉਸਨੇ ਗੀਤ ਲੇਖਕ ਤੇ ਮਜ਼ਦੂਰ ਨੇਤਾ ਜਿਸ ਗਾਰਲੈਂਡ ਦੀ ਭੈਣ "ਸਾਰਾ ਅੋਗਨ ਗੰਨਿਗ" ਦੁਆਰੇ ਗਾਏ ਗੀਤਾਂ ਦੀ ਐੱਲਪੀ ਗਰਲ ਆਫ਼ ਕੋਨਸਟੈਂਟ ਸੋਰੋਅ ਰਿਕਾਰਡ ਕੀਤੀ। 1960 ਵਿੱਚ ਇਲੀਨੋਇਸ ਯੂਨੀਵਰਸਿਟੀ ਵਿੱਚ ਉਸਦੀ ਨਿਯੁਕਤੀ ਹੋਈ ਜਿੱਥੇ ਉਹ ਮਜ਼ਦੂਰ ਅਤੇ ਉਦਯੋਗਿਕ ਸੰਬੰਧਾਂ ਦੀ ਸੰਸਥਾ ਅਤੇ ਅੰਗਰੇਜ਼ੀ ਵਿਭਾਗ ਵਿੱਚ 1972 ਈ. ਤੱਕ ਰਿਹਾ। 1969 ਤੋਂ 1976 ਤੱਕ ਵਾਸ਼ਿੰਗਟਨ ਰਹਿੰਦਿਆਂ ਉਸਨੇ ਅਮਰੀਕਨ ਲੋਕਜੀਵਨ ਸੰਭਾਲ ਐਕਟ ਬਣਾਉ ਲਈ ਸਫ਼ਲਤਾਪੂਰਵਕ ਵਿਧਾਨਕ ਮੁਹਿੰਮ ਚਲਾਈ।[3] 1975 ਵਿੱਚ ਉਸਦੀ ਆਸਟਿਨ ਵਿਖੇ ਟੈਕਸਾਸ ਯੂਨੀਵਰਸਿਟੀ ਵਿੱਚ ਨਿਯਕਤੀ ਹੋਈ। ਉਸਨੂੰ 1977 ਵਿੱਚ ਲੁੲਸਵਿਲੇ ਦੀ ਯੂਨੀਵਰਸਿਟੀ ਵਿਖੇ ਬਿੰਘਮ ਹਿਊਮੈਨੀਟੀਜ਼ ਪ੍ਰੋਫ਼ੈਸਰਸ਼ਿਪ ਪ੍ਰਦਾਨ ਕੀਤੀ ਗਈ। ਉਸਦੇ ਲੇਖ "ਜਨਰਲ ਆਫ਼ ਅਮਰੀਕਨ ਫੋਕਲੋਰ", ਲੇਬਰਾਜ਼ ਹੈਰੀਟੇਜ਼ੋ,`ਮਿਊਜ਼ੀਕਲ ਕੁਆਰਟਰਲੀ` ਆਦਿ ਮੈਗਜ਼ੀਨਾਂ ਤੇ ਹੋਰ ਸੰਗ੍ਰਿਹਾਂ ਵਿੱਚ ਛਪਦੇ ਰਹੇ। ਜੂਨ 1988 ਵਿੱਚ ਉਹ ਆਸਟਿਨ ਵਿਖੇ ਟੈਕਸਾਸ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋੲਆ। ਆਰਚੀ ਗਰੀਨ ਨੇ ਉੱਤਰੀ ਕੈਰੋਲੀਨਾ ਦੀ ਯੂਨੀਵਰਸਿਟੀ ਦੱਖਣੀ ਲੋਕਜੀਵਨ ਸੰਗ੍ਰਿਹ ਵਿੱਚ ਆਪਣੀ ਇਕੱਠੀ ਕੀਤੀ ਸਮੱਗਰੀ ਲਈ ਸ਼ਾਖਾ ਸਥਾਪਿਤ ਕੀਤੀ। ਅਧਿਆਪਨ ਤੋਂ ਸੇਵਾ-ਮੁਕਤ ਹੋ ਕੇ ਉਸਨੇ ਆਪਣੀ ਸਾਲਾਂ ਦੀ ਖੋਜ ਦੇ ਨਤੀਜਿਆ ਨੂੰ ਲਿਖਣਾ ਤੇ ਪ੍ਰਕਾਸ਼ਿਤ ਕਰਵਾਉਣਾ ਜਾਰੀ ਰੱਖਿਆ। ਆਰਚੀ ਗਰੀਨ ਨੇ "ਜਾਨ ਨਿਊ-ਹੋਮ" ਦੁਆਰਾ ਪ੍ਰਦਾਨ ਕੀਤੀ ਸਮੱਗਰੀ ਨੂੰ ਉੱਤਰੀ ਕੈਰੋਲੀਨਾ ਦੀ ਯੂਨੀਵਰਸਿਟੀ ਦੀ ਲੋਕਜੀਵਨ ਸ਼ਾਖਾ ਵਿਖੇ ਜਮ੍ਹਾਂ ਕਰਵਾਇਆ। ਸਾਨਫਰਾਂਸਿਸੋੇ, ਕੈਲੀਫੋਰਨੀਆ ਵਿਖੇ 22 ਮਾਰਚ, 2009 ਨੂੰ ਉਸਦੀ ਮੌਤ ਹੋਈ। ਕਿਤਾਬਾਂ
ਸਨਮਾਨ
ਹਵਾਲੇ
|
Portal di Ensiklopedia Dunia