ਆਲੋਚਕਆਲੋਚਕ (ਯੂਨਾਨੀ: kritikos ਤੋਂ ਲਾਤੀਨੀ:criticus,[1] ਅੰਗਰੇਜ਼ੀ:critic) ਹਰ ਉਹ ਵਿਅਕਤੀ ਹੈ ਜਿਹੜਾ ਮੁਲੰਕਣ ਕਰ ਕੇ ਨਿਰਣਾ ਦੇਵੇ। ਗੈਰਰਸਮੀ ਤੌਰ ਤੇ ਆਲੋਚਨਾ ਸਾਰੇ ਮਨੁੱਖੀ ਪ੍ਰਗਟਾ ਦਾ ਇੱਕ ਆਮ ਪਹਿਲੂ ਹੈ ਅਤੇ ਨਿਰਣਿਆਂ ਦਾ ਕੁਸ਼ਲ ਜਾਂ ਸਟੀਕ ਪ੍ਰਗਟਾ ਹੋਣਾ ਜਰੂਰੀ ਨਹੀਂ। ਇਹ ਮਨੁੱਖੀ ਵਰਤੋਂ ਵਿਹਾਰ ਵਿੱਚ ਨਿਰੰਤਰ ਕਾਰਜਸ਼ੀਲ ਪ੍ਰਕਿਰਿਆ ਹੈ। ਆਲੋਚਨਾਤਮਕ ਨਿਰਣੇ, ਅੱਛੇ ਜਾਂ ਭੈੜੇ, ਸਕਾਰਾਤਮਕ (ਵਿਚਾਰ ਅਧੀਨ ਵਸਤੂ ਜਾਂ ਵਿਚਾਰ ਦੀ ਪ੍ਰਸ਼ੰਸਾ ਵਿੱਚ), ਨਕਾਰਾਤਮਕ (ਨਿੰਦਾ ਕਰਨ ਵਾਲੇ), ਜਾਂ ਸੰਤੁਲਿਤ (ਦੋਨਾਂ ਹੱਕ ਵਿੱਚ ਅਤੇ ਖਿਲਾਫ ਦੋਨਾਂ ਪੱਖਾਂ ਤੋਂ ਜੋਖ ਪਰਖ ਕੇ) ਹੋ ਸਕਦੇ ਹਨ। ਹਾਲਾਂਕਿ ਸਾਰੀ ਆਲੋਚਨਾ ਲਈ ਕਿਸੇ ਉਦੇਸ਼ ਦਾ ਹੋਣਾ ਆਵਸ਼ਕ ਮੰਨਿਆ ਜਾਂਦਾ ਹੈ, ਆਲੋਚਕ ਆਪਣੇ ਵਿਸ਼ੇਸ਼ ਪ੍ਰੇਰਕ-ਮਨੋਰਥ ਦੁਆਰਾ ਵੀ ਪਰਿਭਾਸ਼ਿਤ ਹੋ ਸਕਦਾ ਹੈ। ਆਮ ਤੌਰ ਤੇ ਕਿਸੇ ਆਲੋਚਕ ਦਾ ਮਨਸ਼ਾ ਰਚਨਾਤਮਕ ਜਾਂ ਵਿਨਾਸ਼ਕਾਰੀ ਕੋਈ ਵੀ ਹੋ ਸਕਦਾ ਹੈ। ਅਖਬਾਰ ਅਤੇ ਆਲੋਚਕਅਖਬਾਰ ਤੇ ਰਸਾਲੇ ਦੇ ਮਨੋਰੰਜਨ ਪੱਖ ਨੂੰ ਬਰਕਰਾਰ ਰੱਖਣ ਲਈ ਆਲੋਚਕਾਂ ਦੀ ਵੱਡੀ ਲੋੜ ਹੁੰਦੀ ਹੈ। ਉਹ ਸੰਗੀਤ, ਨਾਟਕ ਅਤੇ ਹੋਰ ਕਲਾ ਸਰਗਰਮੀਆਂ ਦੀ, ਫਿਲਮਾਂ, ਕਿਤਾਬਾਂ, ਰਾਜਸੀ ਅਤੇ ਸਮਾਜਕ ਸਰਗਰਮੀਆਂ ਦੀ ਆਲੋਚਨਾ ਲਈ ਤੀਖਣ-ਬੁਧ ਨਿਰੀਖਕਾਂ ਨੂੰ ਬਾਕਾਇਦਾ ਭਰਤੀ ਕਰਦੇ ਹਨ ਅਤੇ ਉਨ੍ਹਾਂ ਤੋਂ ਰੋਜ਼ਾਨਾ ਜਾਂ ਹਫਤਾਵਾਰ ਕਾਲਮ ਲਿਖਵਾਉਂਦੇ ਹਨ। ਇਹ ਆਲੋਚਕ ਪਾਠਕਾਂ ਨੂੰ ਸੋਚਣਾ ਸਿਖਾਉਂਦੇ ਹਨ। ਯਾਨੀ, ਆਪਣੇ ਤੌਰ ਤੇ ਮੁਲੰਕਣ ਕਰਨਾ।[2] ਹਵਾਲੇ
|
Portal di Ensiklopedia Dunia