ਇਤਿਹਾਸ ਦਾ ਫ਼ਲਸਫ਼ਾਇਤਿਹਾਸ ਦਾ ਫ਼ਲਸਫ਼ਾ ਇਤਹਾਸ ਅਤੇ ਅਤੀਤ ਦਾ ਦਾਰਸ਼ਨਕ ਅਧਿਐਨ ਹੈ। ਕਿਸਮਾਂਸਮਕਾਲੀ ਦਰਸ਼ਨ ਵਿੱਚ, ਇਤਿਹਾਸ ਦੇ ਆਲੋਚਨਾਤਮਿਕ ਫ਼ਲਸਫ਼ੇ (ਜਿਸ ਨੂੰ ਵਿਸ਼ਲੇਸ਼ਣੀ ਵਜੋਂ ਵੀ ਜਾਣਿਆ ਜਾਂਦਾ ਹੈ) ਅਤੇ ਇਤਿਹਾਸ ਦੇ ਅਟਕਲਪਿਤ ਫ਼ਲਸਫ਼ੇ ਵਿੱਚ ਇੱਕ ਅੰਤਰ ਕੀਤਾ ਜਾਂਦਾ ਹੈ। ਕਿਸਮਾਂ ਦੇ ਇਹ ਨਾਂ ਡੀ. ਡੀ. ਬਰਾਡ ਦੇ ਆਲੋਚਨਾਤਮਿਕ ਫ਼ਲਸਫ਼ੇ ਅਤੇ ਅਟਕਲਪਿਤ ਫ਼ਲਸਫ਼ੇ ਦੇ ਵਿਚਕਾਰ ਅੰਤਰ ਤੋਂ ਲੇ ਗਏ ਹਨ।[1][2] ਬਾਅਦ ਵਾਲਾ ਅਤੀਤ ਦੀ ਪੜਤਾਲ ਕਰਦਾ ਹੈ ਜਦੋਂ ਕਿ ਪਹਿਲਾ, ਵਿਗਿਆਨ ਦੇ ਫ਼ਲਸਫ਼ੇ ਦੀ ਕੁਦਰਤ ਵੱਲ ਪਹੁੰਚ ਦੇ ਵਾਂਗ ਹੈ। [3][4] ਹਾਲਾਂਕਿ ਦੋ ਪਹਿਲੂਆਂ ਵਿਚਕਾਰ ਕੁਝ ਓਵਰਲੈਪ ਹੈ, ਪਰ ਉਹਨਾਂ ਨੂੰ ਆਮ ਤੌਰ 'ਤੇ ਵੱਖਰਾਇਆ ਜਾ ਸਕਦਾ ਹੈ; ਆਧੁਨਿਕ ਪੇਸ਼ਾਵਰ ਇਤਿਹਾਸਕਾਰ ਇਤਿਹਾਸ ਦੇ ਅਟਕਲਪਿਤ ਫ਼ਲਸਫ਼ੇ ਬਾਰੇ ਸ਼ੱਕਾਵਾਦੀ ਰੁਝਾਨ ਦੇ ਧਾਰਨੀ ਹਨ। ਇਤਿਹਾਸ ਦੇ ਅਲੋਚਨਾਤਮਕ ਫ਼ਲਸਫ਼ੇ ਨੂੰ ਕਈ ਵਾਰ ਇਤਿਹਾਸਕਾਰੀ ਦੇ ਤਹਿਤ ਸ਼ਾਮਲ ਕੀਤਾ ਜਾਂਦਾ ਹੈ। ਇਤਿਹਾਸ ਦਾ ਫ਼ਲਸਫ਼ਾ ਫ਼ਲਸਫ਼ੇ ਦੇ ਇਤਿਹਾਸ ਨਾਲ ਰਲਗੱਡ ਨਹੀਂ ਹੋਣਾ ਚਾਹੀਦਾ। ਫ਼ਲਸਫ਼ੇ ਦੇ ਇਤਿਹਾਸ ਇਤਿਹਾਸਕ ਪ੍ਰਸੰਗ ਵਿੱਚ ਦਾਰਸ਼ਨਿਕ ਵਿਚਾਰਾਂ ਦੇ ਵਿਕਾਸ ਦਾ ਅਧਿਐਨ ਹੁੰਦਾ ਹੈ।[5] ਪੂਰਵ-ਆਧੁਨਿਕ ਇਤਿਹਾਸਆਪਣੀ ਪੋਇਟਿਕਸ ਵਿੱਚ, ਅਰਸਤੂ (384-322 ਬੀ.ਸੀ.ਈ.) ਨੇ ਇਤਿਹਾਸ ਉੱਤੇ ਕਾਵਿ ਦੀ ਉੱਚਤਾ ਨੂੰ ਮੰਨਿਆ ਹੈ ਕਿਉਂਕਿ ਕਵਿਤਾ ਸੱਚ ਕੀ ਹੈ ਦੀ ਬਜਾਏ ਸੱਚ ਕੀ ਚਾਹੀਦਾ ਹੈ ਜਾਂ ਕੀ ਹੋਣਾ ਚਾਹੀਦਾ ਹੈ ਨੂੰ ਬਿਆਨ ਕਰਦੀ ਹੈ। ਇਹ "ਅਸਤਿਤਵ" ਕੀ ਹੈ ਦੇ ਤੱਤਮੂਲਕ ਸਰੋਕਾਰਾਂ ਦੀ ਬਜਾਏ ਸ਼ੁਰੂਆਤੀ ਐਕਸੀਅਲ ਜੁੱਗ ਦੇ ਸਰੋਕਾਰਾਂ (ਚੰਗੇ/ਮਾੜੇ, ਸਹੀ/ਗ਼ਲਤ) ਨੂੰ ਦਰਸਾਉਂਦਾ ਹੈ। ਇਸੇ ਅਨੁਸਾਰ, ਕਲਾਸੀਕਲ ਇਤਿਹਾਸਕਾਰ ਦੁਨੀਆ ਨੂੰ ਚੰਗੀ ਬਣਾਉਣਾ ਆਪਣਾ ਫ਼ਰਜ਼ ਮੰਨਦੇ ਸਨ। ਇਤਿਹਾਸ ਦੇ ਫ਼ਲਸਫ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਸਪਸ਼ਟ ਹੈ ਕਿ ਉਹਨਾਂ ਦਾ ਮੁੱਲਾਂ ਦਾ ਫ਼ਲਸਫ਼ਾ ਇਤਿਹਾਸ ਲਿਖਣ ਦੀ ਪ੍ਰਕਿਰਿਆ ਤੇ ਹਾਵੀ ਸੀ - ਫ਼ਲਸਫ਼ੇ ਨੇ ਵਿਧੀ ਨੂੰ ਪ੍ਰਭਾਵਿਤ ਕੀਤਾ ਅਤੇ ਇਸ ਲਈ ਉਤਪਾਦ ਪ੍ਰਭਾਵਿਤ ਹੋਇਆ। [ਹਵਾਲਾ ਲੋੜੀਂਦਾ] ਹੀਰੋਡਾਟਸ, ਸੁਕਰਾਤ, ਦਾ ਪੰਜਵੀਂ ਸਦੀ ਈਪੂ ਦਾ ਸਮਕਾਲੀ, ਪੀੜ੍ਹੀ ਤੋਂ ਪੀੜ੍ਹੀ ਨੂੰ ਬਿਰਤਾਂਤ ਸੌਂਪਣ ਦੀ ਹੋਮਰਿਕ ਪਰੰਪਰਾ ਤੋਂ ਆਪਣੇ ਕੰਮ "ਇਨਵੈਸਟੀਗੇਸ਼ਨਜ਼" (ਪ੍ਰਾਚੀਨ ਯੂਨਾਨੀ: Ἱστορίαι; Istoríai), ਜਿਸਨੂੰ ਹਿਸਟਰੀਜ਼ ਵੀ ਕਿਹਾ ਜਾਂਦਾ ਹੈ, ਵਿੱਚ ਅਲੱਗ ਹੋ ਗਿਆ। ਹੇਰੋਡੋਟਸ, ਜਿਸ ਨੂੰ ਕੁਝ ਲੋਕ ਪਹਿਲਾ ਸਿਸਟਮੀ ਇਤਿਹਾਸਕਾਰ ਮੰਨਦੇ ਹਨ ਅਤੇ ਬਾਅਦ ਵਿੱਚ ਪਲੂਟਾਰਕ (46-120 ਈਸਵੀ) ਨੇ ਆਪਣੇ ਇਤਿਹਾਸਕ ਵਿਅਕਤੀਆਂ ਲਈ ਆਜ਼ਾਦੀ ਨਾਲ ਭਾਸ਼ਣ ਘੜੇ ਅਤੇ ਪਾਠਕ ਨੂੰ ਨੈਤਿਕ ਤੌਰ 'ਤੇ ਸੁਧਾਰਨ ਦਾ ਮੰਤਵ ਸਾਹਮਣੇ ਰੱਖ ਕੇ ਆਪਣੇ ਇਤਿਹਾਸਕ ਵਿਸ਼ਿਆਂ ਦੀ ਚੋਣ ਕੀਤੀ। ਇਤਿਹਾਸ ਨੂੰ ਬੰਦੇ ਦੇ ਅਪਣਾਉਣ ਲਈ ਵਧੀਆ ਮਿਸਾਲਾਂ ਸਿਖਾਉਣੀਆਂ ਚਾਹੀਦੀਆਂ ਸਨ। ਇਸ ਧਾਰਨਾ ਨੇ ਕਿ ਇਤਿਹਾਸ ਨੂੰ "ਵਧੀਆ ਮਿਸਾਲਾਂ ਸਿਖਾਉਣੀਆਂ ਚਾਹੀਦੀਆਂ ਹਨ" ਨੇ ਲੇਖਕਾਂ ਨੂੰ ਪ੍ਰਭਾਵਿਤ ਕੀਤਾ ਕਿ ਉਹ ਇਤਿਹਾਸ ਕਿਹੋ ਜਿਹਾ ਇਤਿਹਾਸ ਬਣਾਉਣ। ਬੀਤੇ ਸਮੇਂ ਦੀਆਂ ਘਟਨਾਵਾਂ ਬੁਰੀਆਂ ਮਿਸਾਲਾਂ ਵੀ ਦਿਖਾਉਂਦੀਆਂ ਹਨ ਜਿਹਨਾਂ ਦਾ ਪਾਲਣ ਨਹੀਂ ਕਰਨਾ ਚਾਹੀਦਾ, ਪਰ ਸ਼ਾਸਤਰੀ ਇਤਿਹਾਸਕਾਰ ਇਸ ਤਰ੍ਹਾਂ ਦੀਆਂ ਉਦਾਹਰਨਾਂ ਨੂੰ ਜਾਂ ਤਾਂ ਬਿਆਂ ਨਹੀਂ ਸੀ ਕਰਦੇ ਜਾਂ ਉਹਨਾਂ ਦੀ ਇਤਿਹਾਸ ਦੇ ਉਦੇਸ਼ਾਂ ਦੀ ਆਪਣੀ ਧਾਰਨਾ ਦੇ ਹੱਕ ਵਿੱਚ ਵਿਆਖਿਆ ਕਰ ਦਿੰਦੇ ਸਨ। [ਕੌਣ?][ਹਵਾਲਾ ਲੋੜੀਂਦਾ] ਕਲਾਸੀਕਲ ਸਮੇਂ ਤੋਂ ਪੁਨਰ ਜਾਗਰਣ ਤੱਕ, ਇਤਿਹਾਸਕਾਰਾਂ ਦੀ ਅਦਲ ਬਦਲ ਹੁੰਦੀ ਰਹੀ, ਕੋਈ ਮਨੁੱਖਤਾ ਵਿੱਚ ਸੁਧਾਰ ਲਿਆਉਣ ਵਾਲੇ ਵਿਸ਼ਿਆਂ ਤੇ ਦਾਰੋਮਦਾਰ ਰੱਖਦਾ ਅਤੇ ਦੂਜੇ ਤੱਥਾਂ ਲਈ ਸ਼ਰਧਾ ਤੇ। ਇਤਿਹਾਸ ਮੁੱਖ ਤੌਰ 'ਤੇ ਬਾਦਸ਼ਾਹੀਆਂ ਦੀਆਂ ਇਤਿਹਾਸਕਾਰੀ ਬਣਿਆ ਰਿਹਾ ਜਾਂ ਮਹਾਂਕਾਵਿਕ ਕਵਿਤਾਵਾਂ ਦੀ ਇਤਿਹਾਸਕਾਰੀ ਜਿਸ ਵਿੱਚ ਬਹਾਦਰੀ ਦੇ ਕਾਰਨਾਮਿਆਂ (ਜਿਵੇਂ ਕਿ ਰੋਲਾਂ ਦਾ ਗੀਤ - ਸ਼ੈਰਲਮੇਨ ਦੀ ਇਬਰਿਅਨ ਪ੍ਰਾਇਦੀਪ ਉੱਤੇ ਜਿੱਤ ਪ੍ਰਾਪਤ ਕਰਨ ਲਈ ਪਹਿਲੀ ਮੁਹਿੰਮ ਦੌਰਾਨ ਰੋਨਸੇਵਾਕਸ ਪਾਸ (778) ਦੀ ਲੜਾਈ ਬਾਰੇ) ਦਾ ਵਰਣਨ ਕੀਤਾ ਜਾਂਦਾ ਸੀ। ਅਠਾਰ੍ਹਵੀਂ ਸਦੀ ਵਿੱਚ ਇਤਿਹਾਸ ਦੇ ਫ਼ਲਸਫ਼ੇ ਦੇ ਪਿਤਾ ਮੰਨੇ ਜਾਂਦੇ ਇਬਨ ਖ਼ਾਲਦੁਨ ਨੇ ਆਪਣੀ 'ਮੁਕਦਮਾ' (1377) ਵਿੱਚ ਇਤਿਹਾਸ ਅਤੇ ਸਮਾਜ ਦੇ ਫ਼ਲਸਫ਼ੇ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਸਦਾ ਕੰਮ ਅਲ-ਫ਼ਰਾਬੀ (ਅੰ. 872 - ਅੰ. 950), ਇਬਨ ਮਿਸਕਾਵਾਹ, ਅਲ-ਦਵਾਨੀ, ਅਤੇ ਨਾਸਿਰ ਅਲ-ਦੀਨ ਅਲ-ਤਾਸੀ (1201-1274) ਮੱਧਕਾਲੀਨ ਇਸਲਾਮਿਕ ਸਮਾਜ-ਵਿਗਿਆਨੀਆਂ ਇਸਲਾਮੀ ਨੈਤਿਕਤਾ, ਰਾਜਨੀਤੀ ਵਿਗਿਆਨ, ਅਤੇ ਇਤਿਹਾਸ ਲੇਖਨ ਦੇ ਖੇਤਰਾਂ ਵਿੱਚ ਕੀਤੇ ਪੁਰਾਣੇ ਕੰਮਾਂ ਦੀ ਸਿਖਰ ਦੀ ਪ੍ਰਤੀਨਿਧਤਾ ਕਰਦਾ ਹੈ।.[6] ਇਬਨ ਖ਼ਾਲਦੁਨ ਅਕਸਰ "ਫਜ਼ੂਲ ਅੰਧਵਿਸ਼ਵਾਸ ਅਤੇ ਇਤਿਹਾਸਕ ਜਾਣਕਾਰੀ ਦੀ ਬੇਵਕੂਫਾਂ ਦੀ ਤਰ੍ਹਾਂ ਮੰਨ ਲੈਣ" ਦੀ ਆਲੋਚਨਾ ਕਰਿਆ ਕਰਦਾ ਸੀ। ਉਸਨੇ ਇਤਿਹਾਸ ਦੇ ਫ਼ਲਸਫ਼ੇ ਲਈ ਇੱਕ ਵਿਗਿਆਨਕ ਵਿਧੀ ਪੇਸ਼ ਕੀਤੀ (ਜਿਸ ਨੂੰ ਦਾਊਦ "ਉਸਦੇ ਜੁਗ ਲਈ ਬਿਲਕੁਲ ਨਵੀਂ" ਸਮਝਦਾ ਹੈ) ਅਤੇ ਉਹ ਅਕਸਰ ਇਸਨੂੰ ਆਪਣਾ "ਨਵਾਂ ਵਿਗਿਆਨ" ਕਿਹਾ ਕਰਦਾ ਸੀ। [7] ਜੋ ਹੁਣ ਇਤਿਹਾਸਕਾਰੀ ਨਾਲ ਸਬੰਧਿਤ ਹੈ। ਉਸ ਦੀ ਇਤਿਹਾਸਕ ਵਿਧੀ ਨੇ ਰਿਆਸਤ, ਸੰਚਾਰ, ਪ੍ਰਚਾਰ ਅਤੇ ਇਤਿਹਾਸ ਵਿੱਚ ਸਿਸਟਮੀ ਪੱਖਪਾਤ ਦੀ ਭ੍ਹੋਮਿਕਾ ਦੇ ਨਿਰੀਖਣ ਲਈ ਮੁਢਲਾ ਕੰਮ ਕੀਤਾ। ਹਵਾਲੇ
|
Portal di Ensiklopedia Dunia