ਇਨਫਰਨੋ (ਦਾਂਤੇ)![]() ਇਨਫਰਨੋ (ਉਚਾਰਨ [imˈfɛrno]; ਇਤਾਲਵੀ "ਨਰਕ" ਲਈ) ਦਾਂਤੇ ਆਲੀਗੀਏਰੀ ਦੀ 14ਵੀਂ-ਸਦੀ ਦੇ ਮਹਾਕਾਵਿ ਦੀਵੀਨਾ ਕੋਮੇਦੀਆ ਦਾ ਪਹਿਲਾ ਭਾਗ ਹੈ। ਇਸ ਦੇ ਬਾਅਦ ਵਾਲੇ ਭਾਗ Purgatorio ਅਤੇ Paradiso ਹਨ। ਇਨਫਰਨੋ ਦਾਂਤੇ ਦੀ ਨਰਕ ਦੀ ਯਾਤਰਾ ਬਿਆਨ ਕਰਦਾ ਹੈ, ਪ੍ਰਾਚੀਨ ਰੋਮਨ ਕਵੀ ਵਰਜਿਲ ਉਸ ਦੀ ਰਹਿਨੁਮਾਈ ਕਰ ਰਿਹਾ ਸੀ। ਕਵਿਤਾ ਵਿੱਚ, ਨਰਕ ਨੂੰ ਧਰਤੀ ਦੇ ਅੰਦਰ ਸਥਿਤ ਤਸੀਹਿਆਂ ਦੇ 9 ਸਮਕੇਂਦਰਿਤ ਚੱਕਰਾਂ ਵਜੋਂ ਦਰਸਾਇਆ ਗਿਆ ਹੈ; ਇਹ "ਖੇਤਰ ... ਉਹਨਾਂ ਦਾ ਹੈ ਜਿਹਨਾਂ ਨੇ; ਆਪਣੀਆਂ ਹੈਵਾਨੀ ਭੁੱਖਾਂ ਜਾਂ ਹਿੰਸਾ ਦੀਆਂ ਭਾਵਨਾਵਾਂ ਦੀ ਈਨ ਮੰਨ ਕੇ ਜਾਂ ਆਪਣੇ ਨਾਲ ਦੇ ਮਨੁਖਾਂ ਦੇ ਵਿਰੁੱਧ ਧੋਖਾਧੜੀ ਜਾਂ ਬਦੀ ਲਈ ਆਪਣੀ ਮਨੁੱਖੀ ਅਕਲ ਨੂੰ ਅਵੈੜ ਬਣਾ ਕੇ ਰੂਹਾਨੀ ਕਦਰਾਂ ਕੀਮਤਾਂ ਨੂੰ ਠੁਕਰਾ ਦਿੱਤਾ ਹੈ"।[1] ਇੱਕ ਦ੍ਰਿਸ਼ਟਾਂਤ ਦੇ ਤੌਰ 'ਤੇ, ਦੀਵੀਨਾ ਕੋਮੇਦੀਆ ਪਰਮਾਤਮਾ ਵੱਲ ਰੂਹ ਦੀ ਯਾਤਰਾ ਨੂੰ ਦਰਸਾਉਂਦੀ ਹੈ, ਜਿਸ ਵਿੱਚ ਇਨਫ਼ਰਨੋ ਨੇ ਪਾਪ ਦੀ ਮੰਨ ਲੈਣ ਅਤੇ ਇਨਕਾਰ ਕਰਨਦਾ ਵਰਣਨ ਕਰਦਾ ਹੈ। [2] ਜਾਣ-ਪਛਾਣਕੈਂਟੋ I–II![]() ਕੈਂਟੋ ਪਹਿਲਾ ਗੁਡ ਫ਼ਰਾਈਡੇ ਦੀ ਸਵੇਰ ਤੋਂ ਥੋੜ੍ਹੀ ਦੇਰ ਪਹਿਲਾਂ 24 ਮਾਰਚ (ਜਾਂ ਅਪ੍ਰੈਲ 7), ਏ.ਡੀ. 1300, ਨੂੰ ਮੌਂਡੀ ਵੀਰਵਾਰ ਦੀ ਰਾਤ ਤੋਂ ਸ਼ੁਰੂ ਹੁੰਦੀ ਹੈ।[3][4] ਨੈਰੇਟਰ, ਡਾਂਤੇ ਆਪ ਹੈ, ਜੋ ਪੈਂਤੀ ਸਾਲਾਂ ਦੀ ਉਮਰ ਦਾ ਹੈ, ਅਤੇ ਇਸ ਤਰ੍ਹਾਂ "ਸਾਡੀ ਜ਼ਿੰਦਗੀ ਦੀ ਯਾਤਰਾ ਵਿੱਚ ਅੱਧ ਵਿੱਚ ਹੈ" (ਨੈਲ ਮੇਜੋ ਡੈਲ ਕੈਮਿਨ ਨੋਸਟਰਾ ਵਿਟਾ) [5]) - ਬਾਈਬਲੀ ਜੀਵਨ ਦੇ ਸੱਤਰਾਂ ਅੱਧ (ਸਾ'ਮ 89:10, ਵਲਗੇਟ; ਸਾ'ਮ 90:10, ਕੇਜੇਵੀ)।ਕਵੀ ਆਪਣੇ ਆਪ ਨੂੰ ਇੱਕ ਹਨੇਰੇ ਜੰਗਲ (ਸੇੱਲਵਾ ਓਸਕਿਉਰਾ [6]), ) ਵਿੱਚ ਗੁਆਚਿਆ ਪਾਉਂਦਾ ਹੈ, ਮੁਕਤੀ ਦੇ "ਸਿੱਧੇ ਰਸਤੇ" (diritta via, "ਸਹੀ ਰਾਹ" ਦੇ ਰੂਪ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ) ਤੋਂ ਭਟਕਿਆ ਪਾਉਂਦਾ ਹੈ।[7] ਉਹ ਸਿੱਧੇ ਸਿੱਧੇ ਇੱਕ ਛੋਟੇ ਪਹਾੜ ਤੇ ਚੜ੍ਹਨ ਲਈ ਲੱਗਦਾ ਹੈ, ਪਰ ਉਸ ਦੇ ਰਸਤੇ ਨੂੰ ਤਿੰਨ ਹੈਵਾਨ ਰੋਕ ਲੈਂਦੇ ਹਨ ਜਿਹਨਾਂ ਤੋਂ ਉਹ ਬਚ ਕੇ ਨਹੀਂ ਨਿੱਕਲ ਸਕਦਾ: ਇੱਕ ਲੋਂਜ਼ਾ [8](ਆਮ ਤੌਰ 'ਤੇ "ਚੀਤਾ" ਜਾਂ "ਲਿਓਪੋਨ" ਦੇ ਰੂਪ ਵਿੱਚ ਉਲਥਾ ਕੀਤਾ ਜਾਂਦਾ ਹੈ),[9] ਇੱਕ ਲਿਓਨ [10](ਸ਼ੇਰ), ਅਤੇ ਇੱਕ ਲੂਪਾ [11] (ਬਘਿਆੜੀ)।ਤਿੰਨ ਜਾਨਵਰ, ਯੇਰੇਮਿਯਾਹ 5: 6 ਤੋਂ ਲਏ ਗਏ ਹਨ, ਮੰਨਿਆ ਜਾਂਦਾ ਹੈ ਕਿ ਇਹ ਤਿੰਨ ਤਰਾਂ ਦੇ ਪਾਪਾਂ ਨੂੰ ਦਰਸਾਉਂਦੇ ਹਨ ਜੋ ਪਸ਼ਚਾਤਾਪ ਤੋਂ ਮੁਨਕਰ ਆਤਮਾ ਨੂੰ ਨਰਕ ਦੇ ਤਿੰਨ ਪ੍ਰਮੁੱਖ ਹਿੱਸਿਆਂ ਵਿੱਚੋਂ ਇੱਕ ਵਿੱਚ ਲਿਆਉਂਦੇ ਹਨ। ਜੌਹਨ ਸੀਅਰਡੀ ਦੇ ਅਨੁਸਾਰ, ਇਹ ਮਲਮੂਤਰ ਆਪਮੁਹਾਰਤਾ (ਬਘਿਆੜੀ) ਹਨ; ਹਿੰਸਾ ਅਤੇ ਵਹਿਸ਼ਤ (ਸ਼ੇਰ); ਅਤੇ ਧੋਖਾਧੜੀ ਅਤੇ ਮੰਦਭਾਵਨਾ (ਚੀਤਾ);[12] ਡੌਰਥੀ ਐਲ. ਸੇਅਸ ਨੇ ਚੀਤੇ ਨੂੰ ਅਸੰਵੇਦਨਸ਼ੀਲਤਾ ਨਾਲ ਅਤੇ ਬਘਿਆੜੀ ਨੂੰ ਧੋਖਾਧੜੀ /ਮੰਦਭਾਵਨਾ ਨਾਲ ਜੋੜਿਆ ਹੈ। [13] ਇਹ ਹੁਣ ਗੁਡ ਫ਼ਰਾਈਡੇ, 8 ਅਪ੍ਰੈਲ ਦੀ ਸਵੇਰ ਹੈ, ਜਦੋਂ ਆਰਸ ਵਿੱਚ ਸੂਰਜ ਚੜ੍ਹ ਰਿਹਾ ਹੈ। ਜਾਨਵਰਾਂ ਨੇ ਉਸਨੂੰ ਪਿੱਛੇ ਧੱਕ ਦਿੱਤਾ ਹੈ, ਗ਼ਲਤੀ ਦੇ ਹਨੇਰ ਵਿਚ, ਵਧੇਰੇ "ਨੀਵੇਂ ਥਾਂ" (ਬਾਸੋ ਲੋਕੋ)[14]) ਜਿੱਥੇ ਸੂਰਜ ਚੁੱਪ ਹੈ (l sol tace[15])। ਐਪਰ, ਦਾਂਤੇ ਨੂੰ ਇੱਕ ਅਜਿਹੀ ਸ਼ਕਲ ਬਚਾ ਲੈਂਦੀ ਹੈ ਜਿਸ ਨੇ ਐਲਾਨ ਕੀਤਾ ਕਿ ਉਹ sub Iulio[16] (ਯਾਨੀ ਜੂਲੀਅਸ ਸੀਜ਼ਰ ਦੇ ਸਮੇਂ ਵਿੱਚ) ਵਿੱਚ ਪੈਦਾ ਹੋਇਆ ਸੀ ਅਤੇ ਅਗਸਤਸ ਅਧੀਨ ਜੀਵਿਆ ਸੀ: ਇਹ ਇੱਕ ਲਾਤੀਨੀ ਮਹਾਂਕਾਵਿ, ਏਨੀਡ ਦੇ ਲੇਖਕ, ਰੋਮਨ ਕਵੀ ਵਰਜਿਲ ਦਾ ਪ੍ਰਭਾਵ ਹੈ। ਕੈਂਟੋ ਦੂਜਾ ਗੁਡ ਫ਼ਰਾਈਡੇ ਦੀ ਸ਼ਾਮ ਨੂੰ, ਦਾਂਤੇ ਵਰਜਿਲ ਦੇ ਪਿੱਛੇ ਪਿੱਛੇ ਜਾ ਰਿਹਾ ਹੈ ਪਰ ਝਿਜਕ ਰਿਹਾ ਹੈ; ਵਰਜਿਲ ਸਮਝਾਉਂਦਾ ਹੈ ਕਿ ਦੈਵੀ ਮੁਹੱਬਤ ਦੇ ਪ੍ਰਤੀਕ, ਬੀਟਰੀਸ ਨੇ ਉਸ ਨੂੰ ਬੁਲਾਇਆ ਹੈ। ਬੀਟਰੀਸ ਨੂੰ ਦਾਂਤੇ ਦੀ ਸਹਾਇਤਾ ਕਰਨ ਲਈ ਵਰਜਿਨ ਮੈਰੀ (ਤਰਸ ਦੀ ਪ੍ਰਤੀਕ) ਅਤੇ ਸੇਂਟ ਲੁਸੀਆ (ਗ੍ਰੇਸ ਨੂੰ ਰੋਸ਼ਨ ਕਰਨ ਦੀ ਪ੍ਰਤੀਕ) ਦੁਆਰਾ ਭੇਜਿਆ ਗਿਆ ਹੈ। ਰਾਸ਼ੇਲ, ਜੋ ਚਿੰਤਨਸ਼ੀਲ ਜੀਵਨ ਦਾ ਪ੍ਰਤੀਕ ਹੈ, ਉਹ ਵੀ ਸਵਰਗੀ ਦ੍ਰਿਸ਼ ਵਿੱਚ ਪਰਗਟ ਹੁੰਦਾ ਹੈ ਜਿਸ ਦਾ ਵਰਜਿਲ ਨੇ ਬਿਆਨ ਕੀਤਾ ਹੈ। ਫਿਰ ਉਹ ਦੋਨੋਂ ਅੰਡਵਰਲਡ ਦੀ ਆਪਣੀ ਯਾਤਰਾ ਚੱਲ ਪੈਂਦੇ ਹਨ। ਨੋਟਹਵਾਲੇ
|
Portal di Ensiklopedia Dunia