ਇਬਨ ਖ਼ਲਦੂਨ
![]() ਇਬਨ ਖ਼ਲਦੂਨ (/ˌɪbənxælˈduːn/ ਪੂਰਾ ਨਾਂ, Arabic: أبو زيد عبد الرحمن بن محمد بن خلدون الحضرمي, ਅਬੂ ਜ਼ੈਦ ‘ਅਬਦੁਰ-ਰਹਿਮਾਨ ਬਿਨ ਮੁਹੰਮਦ ਬਿਨ ਖ਼ਲਦੂਨ ਅਲ-ਹਦਰਮੀ; 27 ਮਈ, 1332 ਈਸਵੀ– 19 ਮਾਰਚ, 1406 ਈਸਵੀ) ਬਰਬਰ ਮੁਸਲਮਾਨ ਇਤਿਹਾਸਕਾਰ ਅਤੇ ਇਤਿਹਾਸ ਵਿਗਿਆਨੀ ਸੀ। ਇਸਨੂੰ ਆਧੁਨਿਕ ਸਮਾਜ ਵਿਗਿਆਨ,[n 1] ਇਤਿਹਾਸਕਾਰੀ,ਜਨ-ਅੰਕੜਾ ਵਿਗਿਆਨ[n 1] ਅਤੇ ਅਰਥਸ਼ਾਸਤਰ[6][n 2] ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ। ਇਹ ਆਪਣੀ ਲਿਖੀ ਕਿਤਾਬ ਮੁੱਕਦਮਾ (ਭੂਮਿਕਾ) ਤੋਂ ਵੀ ਜਾਣਿਆ ਜਾਂਦਾ ਹੈ। ਇਹ ਕਿਤਾਬ ਸਤਾਰਵੀਂ ਸਦੀ ਦੇ ਉਸਮਾਨੀਆ ਦੇ ਇਤਿਹਾਸਕਾਰਾਂ,ਹਾਜੀ ਖਲੀਫ਼ਾ ਅਤੇ ਮੁਸਤਫ਼ਾ ਨਾਈਮਾ ਪ੍ਰਭਾਵਿਤ ਸੀ ਜਿਹਨਾਂ ਨੇ ਸਿਧਾਂਤਾਂ ਦੀ ਵਰਤੋਂ ਕਰ ਕੇ ਸਲਤਨਤ ਉਸਮਾਨੀਆ ਦੇ ਫੈਲਾਅ ਅਤੇ ਪਤਨ ਦਾ ਵਿਸ਼ਲੇਸ਼ਣ ਕੀਤਾ। 19ਵੀਂ ਸਦੀ ਦੇ ਯੂਰਪੀ ਵਿਦਵਾਨਾਂ ਨੇ ਵੀ ਇਸ ਕਿਤਾਬ ਦੀ ਮਹੱਤਤਾ ਨੂੰ ਸਵੀਕ੍ਰਿਤ ਕੀਤਾ ਅਤੇ ਇਸ ਨਾਲ ਇਬਨ ਖਾਲਦੂਨ ਨੂੰ ਮਹਾਨ ਮੁਸਲਿਮ ਦਾਰਸ਼ਨਿਕਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਜ਼ਿੰਦਗੀਇਸ ਦਾ ਜਨਮ 1332 ਈ. ਨੂੰ ਤੂਨਿਸ ਵਿੱਚ ਅਰਬ ਪਿਛੋਕੜ ਵਾਲੇ ਆਂਦਾਲੂਸੀਆਈ ਘਰਾਨੇ ਵਿੱਚ ਹੋਇਆ। ਉਸ ਦਾ ਪਰਿਵਾਰ, ਜੋ ਵੱਡੇ ਅਹੁਦਿਆਂ ਤੇ ਸਨ, ਇਸ਼ਬੀਲੀਆ ਦੇ ਪਤਨ ਤੋਂ ਬਾਅਦ ਤੂਨਿਸ਼ਿਆ ਵਿੱਚ ਵੱਸ ਗਿਆ। ਤੂਨਿਸ਼ਿਆ ਦੇ ਹਫਸਿਦ ਰਾਜਵੰਸ਼ ਦੇ ਕੁੱਝ ਪਰਿਵਾਰ ਉੱਚੇ ਰਾਜਸੀ ਅਹੁਦਿਆਂ ਉੱਤੇ ਸਨ; ਇਬਨ ਖਾਲਦੂਨ ਦੇ ਪਿਤਾ ਅਤੇ ਦਾਦਾ ਨੇ ਰਾਜਨੀਤਿਕ ਜ਼ਿੰਦਗੀ ਨੂੰ ਤਿਆਗ ਕੇ ਇੱਕ ਰਹੱਸਵਾਦੀ ਕ੍ਰਮ ਵਿੱਚ ਸ਼ਾਮਿਲ ਹੋ ਗਏ। ਇਸ ਦਾ ਭਰਾ ਇਆਹਾ ਖਾਲਦੂਨ ਵੀ ਇੱਕ ਇਤਿਹਾਸਕਾਰ ਸੀ ਜਿਸਨੇ ਅਬਦਾਲਵਾਦਿਦ ਰਾਜਕੂਲ ਬਾਰੇ ਕਿਤਾਬ ਲਿੱਖੀ। ਉਸਨੂੰ ਕੋਰਟ ਵਲੋਂ ਸਰਕਾਰੀ ਇਤਿਹਾਸਕਾਰ ਬਣਨ ਕਾਰਨ ਉਸ ਦੇ ਵਿਰੋਧੀਆਂ ਨੇ ਉਸ ਦੀ ਹੱਤਿਆ ਕਰ ਦਿੱਤੀ। ਸਿੱਖਿਆਇਸ ਦੇ ਪਰਿਵਾਰ ਦਾ ਉੱਚਾ ਰੁਤਬਾ ਬਣਾਏ ਰੱਖਣ ਲਈ ਖਾਲਦੂਨ ਨੇ ਮਗ਼ਰਿਬ ਵਿੱਚ ਸਭ ਤੋਂ ਵਧੀਆ ਅਧਿਆਪਕ ਤੋਂ ਸਿੱਖਿਆ ਲਿੱਤੀ। ਇਸਨੇ ਇਸਲਾਮਕ ਮਦਰੱਸਾ ਤੋਂ ਵੀ ਕਲਾਸਕੀ ਸਿੱਖਿਆ ਪ੍ਰਾਪਤ ਕੀਤੀ। ਇਸਨੂੰ ਕੁਰਾਨ ਦਾ ਵੀ ਪੂਰਾ ਗਿਆਨ ਸੀ ਜਿਸ ਨੂੰ ਹਾਫ਼ਿਜ਼ਾ ਕਿਹਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਉਹ ਅਰਬੀ ਭਾਸ਼ਾ ਵਿੱਚ ਵੀ ਨਿਪੁੰਨ ਸੀ। ਖਾਲਦੂਨ ਨੇ ਕੁਰਾਨ ਦੇ ਮੂਲ ਸਿਧਾਂਤ ਹਦੀਸ,ਸ਼ਰੀਆ ਅਤੇ ਫ਼ਿਕਾ ਨੂੰ ਵੀ ਪੂਰਨ ਰੂਪ ਵਿੱਚ ਸਮਝਿਆ। ਇਸਨੂੰ ਇਹਨਾਂ ਸਾਰੇ ਵਿਸ਼ਿਆਂ ਵਿੱਚ ਪ੍ਰਮਾਣੀਕਰਨ (ਇਜਾਜ਼ਾਹ) ਮਿਲਿਆ।[7] ਹਵਾਲੇ
|
Portal di Ensiklopedia Dunia