ਇਬਰਾਨੀ ਲਿਪੀ
ਇਬਰਾਨੀ ਲਿਪੀ (ਜਾਂ ਹਿਬਰੂ ਲਿਪੀ) ਇਬਰਾਨੀ ਅਤੇ ਹੋਰ ਯਹੂਦੀ ਭਾਸ਼ਾਵਾਂ ਜਿਵੇਂ ਕਿ ਯਦੀਸ਼, ਲਾਦੇਨੋ ਅਤੇ ਯਹੂਦੀ ਅਰਬੀ ਲਿਖਣ ਲਈ ਵਰਤੀ ਜਾਂਦੀ ਇੱਕ ਲਿਪੀ ਹੈ। ਪੁਰਾਣੇ ਸਮੇਂ ਵਿੱਚ ਇਬਰਾਨੀ ਲਿਖਣ ਲਈ ਪੁਰਾਤਨ ਇਬਰਾਨੀ ਲਿਪੀ ਵਰਤੀ ਜਾਂਦੀ ਸੀ। ਆਧੁਨਿਕ ਇਬਰਾਨੀ ਲਿਪੀ ਆਰਾਮਿਕ ਲਿਪੀ ਦਾ ਹੀ ਇੱਕ ਵਿਕਸਿਤ ਰੂਪ ਹੈ। ਇਬਰਾਨੀ ਲਿਪੀ ਦੇ ਕੁੱਲ 22 ਅੱਖਰ ਹਨ ਜਿਹਨਾਂ ਵਿੱਚੋਂ 5 ਅੱਖਰ ਅੰਤਲੀ ਸਥਿਤੀ ਵਿੱਚ ਆਪਣੀ ਸ਼ਕਲ ਬਦਲ ਲੈਂਦੇ ਹਨ। ਇਹ ਲਿਪੀ ਸੱਜੇ ਤੋਂ ਖੱਬੇ ਵੱਲ ਲਿਖੀ ਜਾਂਦੀ ਹੈ। ਮੂਲ ਰੂਪ ਵਿੱਚ ਇਹ ਲਿਪੀ ਅਬਜਦ ਸੀ ਭਾਵ ਇਸ ਵਿੱਚ ਸਿਰਫ਼ ਵਿਅੰਜਨ ਮਜੂਦ ਸਨ। ਬਾਅਦ ਵਿੱਚ ਹੋਰ ਅਬਜਦ ਲਿਪੀਆਂ, ਜਿਵੇਂ ਕਿ ਅਰਬੀ ਲਿਪੀ, ਵਾਂਗੂੰ ਇਸ ਵਿੱਚ ਕੁਝ ਵੀ ਸਵਰ ਧੁਨੀਆਂ ਦਰਸਾਉਣ ਲਈ ਨੁਕਤਿਆਂ ਦੀ ਵਰਤੋਂ ਸ਼ੁਰੂ ਹੋਈ ਜਿਸਨੂੰ ਹਿਬਰੂ ਵਿੱਚ ਨਿਕੂਦ ਕਹਿੰਦੇ ਹਨ। ਵਰਨਮਾਲਾ![]() ![]() ਇਬਰਾਨੀ ਅੱਖਰਾਂ ਵਿੱਚ ਛੋਟੇ-ਵੱਡੇ ਅੱਖਰਾਂ ਦਾ ਫ਼ਰਕ਼ ਨਹੀਂ ਹੈ ਪਰ 5 ਅਜਿਹੇ ਅੱਖਰ ਹਨ ਜਿਹਨਾਂ ਦੀ ਅੰਤਲੀ ਸਥਿਤੀ ਉਹਨਾਂ ਦੀ ਆਮ ਸਥਿਤੀ ਤੋਂ ਭਿੰਨ ਹੈ। ਹੇਠਲੇ ਟੇਬਲ ਵਿੱਚ ਇਹ ਅੱਖਰ ਆਮ ਸਥਿਤੀ ਦੇ ਅਨੁਸਾਰ ਦਿੱਤੇ ਗਏ ਹਨ(ਇਹ ਅੱਖਰ ਯੂਨੀਕੋਡ ਮਿਆਰ ਦੇ ਅਨੁਸਾਰ ਹਨ।[1][2])। ਭਾਵੇਂ ਕਿ ਇਬਰਾਨੀ ਲਿਪੀ ਸੱਜੇ ਤੋਂ ਖੱਬੇ ਹੈ, ਹੇਠਲਾ ਟੇਬਲ ਪੰਜਾਬੀ ਪਾਠਕਾਂ ਨੂੰ ਮੁੱਖ ਰੱਖਦੇ ਹੋਏ ਖੱਬੇ ਤੋਂ ਸੱਜੇ ਦੇ ਅਨੁਸਾਰ ਦਿੱਤਾ ਗਿਆ ਹੈ।
ਅੱਖਰਾਂ ਦਾ ਉਚਾਰਨ
ਅੱਖਰਾਂ ਦੇ ਭਿੰਨ ਰੂਪਹੇਠਲੇ ਟੇਬਲ ਵਿੱਚ ਇਬਰਾਨੀ ਅੱਖਰਾਂ ਦੇ ਭਿੰਨ ਰੂਪ ਦਿੱਤੇ ਗਏ ਹਨ। ਜਿਹਨਾਂ 5 ਅੱਖਰਾਂ ਦੀ ਅੰਤਲੀ ਸਥਿਤੀ ਵੱਖਰੀ ਹੈ ਉਹਨਾਂ ਦੀ ਆਮ ਸਥਿਤੀ ਦੇ ਥੱਲੇ ਅੰਤਲੀ ਸਥਿਤੀ ਦਿੱਤੀ ਗਈ ਹੈ।
|
Portal di Ensiklopedia Dunia