ਇਮਰਾਨ ਅੱਬਾਸ (ਪੂਰਾ ਨਾਂ: ਇਮਰਾਨ ਅੱਬਾਸ ਨਕਵੀ) ਇੱਕ ਪਾਕਿਸਤਾਨੀ ਅਦਾਕਾਰ ਅਤੇ ਮਾਡਲ ਹੈ। ਉਸਦੇ ਪ੍ਰਮੁੱਖ ਟੀਵੀ ਡਰਾਮੇ ਮੇਰੀ ਜ਼ਾਤ ਜ਼ਰਾ-ਏ-ਬੇਨਿਸ਼ਾਨ (2011), ਖੁਦਾ ਔਰ ਮੁਹੱਬਤ (2011), ਮੇਰਾ ਨਸੀਬ (2011), ਪੀਆ ਕੇ ਘਰ ਜਾਨਾ ਹੈ (2012), ਦਿਲ-ਏ-ਮੁਜ਼ਤਰ (2013), ਸ਼ਾਦੀ ਔਰ ਤੁਮਸੇ? (2013), ਅਲਵਿਦਾ (2015), ਅਤੇ ਮੇਰਾ ਨਾਮ ਯੂਸਫ਼ ਹੈ(2015) ਹਨ।[2][3] ਇਮਰਾਨ ਨੇ ਫਿਲਮੀ ਕੈਰੀਅਰ (ਪਾਕਿਸਤਾਨੀ ਫਿਲਮ) 2013 ਵਿੱਚ ਰੁਮਾਂਟਿਕ ਡਰਾਮਾਅੰਜੁਮਨ ਨਾਲ ਸ਼ੁਰੂ ਕੀਤਾ ਸੀ। ਉਸਦੇ ਅਗਲੇ ਸਾਲ ਉਸਨੇ ਭਾਰਤ ਵਿੱਚ ਪਹਿਲੀ ਫਿਲਮੀ ਕਰੀਚਰ 3D ਕੀਤੀ ਜਿਸ ਨਾਲ ਉਸਨੂੰ ਫਿਲਮਫੇਅਰ ਅਵਾਰਡ ਫੌਰ ਬੈਸਟ ਮੇਲ ਡੈਬਿਉਟ ਵਿੱਚ ਨਾਮਜ਼ਦਗੀ ਵੀ ਮਿਲੀ।
ਮੁੱਢਲਾ ਜੀਵਨ ਅਤੇ ਕੈਰੀਅਰ
ਇਮਰਾਨ ਅੱਬਾਸ ਨੇ ਭਵਨ ਨਿਰਮਾਣ ਕਲਾ ਦੀ ਪੜ੍ਹਾਈ ਲਾਹੌਰ ਵਿੱਚ ਨੈਸ਼ਨਲ ਕਾਲਜ ਆਫ ਆਰਟਸ ਤੋਂ ਕੀਤੀ। ਉਹ ਉਰਦੂ ਕਵਿਤਾ ਵੀ ਲਿਖਦਾ ਹੈ।[4] ਉਸਦਾ ਪਰਿਵਾਰ ਭਾਰਤ-ਪਾਕ ਵੰਡ[5] ਸਮੇਂ ਇੱਕ ਪਿੰਡ ਨੂੰ ਛੱਡ ਪਾਕਿਸਤਾਨ ਗਿਆ ਸੀ। ਉਹ ਪਿੰਡ[6] ਹੁਣ ਭਾਰਤ ਵਿੱਚ ਉੱਤਰ ਪ੍ਰਦੇਸ਼ ਵਿੱਚ ਹੈ। ਅੱਬਾਸ ਪਾਕਿਸਤਾਨੀ ਡਰਾਮਿਆਂ, ਫਿਲਮਾਂ ਅਤੇ ਟੈਲੀਫਿਲਮਾਂ ਵਿੱਚ ਕਾਫੀ ਚਰਚਿਤ ਹੈ।[7] ਉਸਨੇ ਭਾਰਤੀ ਫਿਲਮਾਂ[8][9] ਵਿੱਚ ਕੰਮ ਕੀਤਾ ਹੈ।
ਫਿਲਮੋਗ੍ਰਾਫੀ
ਟੈਲੀਵਿਜ਼ਨ
ਸਾਲ |
ਡਰਾਮਾ |
ਰੋਲ |
ਚੈਨਲ
|
2007 |
ਉਮਰਾਓ ਜਾਨ |
ਨਵਾਬ |
ਏਟੀਵੀ
|
2007 |
ਕੋਈ ਲਮਹਾ ਗੁਲਾਬ ਹੋ |
ਸ਼ਹਿਰਿਆਰ |
ਹਮ ਟੀਵੀ
|
2009 |
ਮੇਰੀ ਜ਼ਾਤ ਜ਼ਰਾ-ਏ-ਬੇਨਿਸ਼ਾਨ |
ਹੈਦਰ |
ਹਮ ਟੀਵੀ
|
2010 |
ਮੁਝੇ ਹੈ ਹੁਕਮ-ਏ-ਅਜ਼ਾਨ |
ਫਹਾਦ |
ਹਮ ਟੀਵੀ
|
2010 |
ਨੂਰ ਬਾਨੋਂ |
ਮੁਰਾਸ਼ |
ਹਮ ਟੀਵੀ
|
2011 |
ਮੇਰਾ ਨਸੀਬ |
ਮੋਇਜ਼ |
ਹਮ ਟੀਵੀ
|
2011 |
ਅਕਬਰੀ ਅਸਗਰੀ |
ਅਕਬਰ |
ਹਮ ਟੀਵੀ
|
2011 |
ਖੁਦਾ ਔਰ ਮੁਹੱਬਤ |
ਹਮਾਦ |
ਜੀਓ ਟੀਵੀ
|
2012 |
ਵਸਲ |
ਨਬੀਲ |
ਹਮ ਟੀਵੀ
|
2012 |
ਪਲ ਮੇਂ ਇਸ਼ਕ ਪਲ ਮੇਂ ਨਹੀਂ |
ਹੈਰਿਸ |
ਹਮ ਟੀਵੀ
|
2013 |
ਸ਼ਾਦੀ ਔਰ ਤੁਮਸੇ? |
ਸਾਮੀ |
ਹਮ ਟੀਵੀ
|
2013 |
ਦਿਲ-ਏ-ਮੁਜ਼ਤਰ |
ਅਦੀਲ |
ਹਮ ਟੀਵੀ
|
2014 |
ਸ਼ੀਰ ਖੁਰਮਾ |
ਅਲੀ |
ਹਮ ਟੀਵੀ
|
2014 |
ਕਿਤਨੀ ਗਿਰਾਹੇਂ ਬਾਕੀ ਹੈਂ |
ਅਲੀ |
ਹਮ ਟੀਵੀ
|
2015 |
ਅਲਵਿਦਾ |
ਹਾਦੀ ਸਲਾਮ |
ਹਮ ਟੀਵੀ
|
2015 |
ਮੇਰਾ ਨਾਮ ਯੂਸਫ਼ ਹੈ |
ਯੂਸਫ਼ |
ਏ ਪਲੱਸ ਟੀਵੀ
|
2015 |
ਏਤਰਾਜ਼ |
ਵਾਜਦਾਨ |
ਏਆਰਯਾਈ ਡਿਜੀਟਲ
|
ਹਵਾਲੇ