ਇਸਕਰਾ
ਇਸਕਰਾ(ਰੂਸੀ: Искра, ਉਚਾਰਨ: [ˈiskrə], ਚੰਗਿਆੜੀ)ਰੂਸੀ ਸੋਸ਼ਲ ਡੈਮੋਕ੍ਰੈਟਿਕ ਲੇਬਰ ਪਾਰਟੀ ਦਾ ਤਰਜਮਾਨ ਸਿਆਸੀ ਅਖ਼ਬਾਰ ਸੀ। ਇਸਦਾ ਪਹਿਲਾ ਸੰਸਕਰਣ ਸਟੁਟਗਾਰਟ ਵਿੱਚ 1 ਦਸੰਬਰ 1900 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸਦੇ ਹੋਰ ਸੰਸਕਰਣ ਮਿਊਨਿਖ, ਲੰਦਨ ਅਤੇ ਜਨੇਵਾ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ। ਇਸਦਾ ਸ਼ੁਰੂਆਤੀ ਪਰਬੰਧਕ ਵਲਾਦੀਮੀਰ ਲੈਨਿਨ ਸੀ। 1903 ਵਿੱਚ, ਰੂਸੀ ਸੋਸ਼ਲ ਡੈਮੋਕ੍ਰੈਟਿਕ ਲੇਬਰ ਪਾਰਟੀ ਦੇ ਵਿਭਾਜਨ ਦੇ ਬਾਅਦ, ਲੈਨਿਨ ਨੇ ਇਸ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਕਿਉਂਕਿ ਉਨ੍ਹਾਂ ਦੇ ਇਸ ਪ੍ਰਸਤਾਵ - ਕਿ ਇਸਦੇ ਸੰਪਾਦਕੀ ਬੋਰਡ ਵਿੱਚ ਸਿਰਫ ਤਿੰਨ ਮੈਂਬਰ ਹੋਣੇ ਚਾਹੀਦੇ ਹਨ ਇੱਕ ਉਹ ਆਪਣੇ ਆਪ, ਦੂਜਾ ਮਾਰਤੋਵ ਅਤੇ ਤੀਜਾ ਪਲੈਖਾਨੋਵ - ਦਾ ਭਾਰੀ ਵਿਰੋਧ ਕੀਤਾ ਗਿਆ ਸੀ।[1] ਅਖਬਾਰ ਤੇ ਮੇਨਸ਼ੇਵਿਕਾਂ ਦਾ ਕਬਜ਼ਾ ਹੋ ਗਿਆ ਅਤੇ ਪਲੈਖਾਨੋਵ ਦੀ ਨਿਗਰਾਨੀ ਵਿੱਚ 1905 ਤੱਕ ਪ੍ਰਕਾਸ਼ਿਤ ਕੀਤਾ ਗਿਆ। ਇਸਕਰਾ ਦਾ ਆਦਰਸ਼ ਵਾਕ ਸੀ:искры Из пламя возгорится ਯਾਨੀ ਇੱਕ ਚਿੰਗਾਰੀ ਭੜਕ ਕੇ ਅੱਗ ਬਣਦੀ ਹੈ। ਸਾਇਬੇਰੀਆ ਵਿੱਚ ਕੈਦ ਜ਼ਾਰ ਵਿਰੋਧੀ ਦਸੰਬਰੀਆਂ ਨੂੰ ਸੰਬੋਧਿਤ ਅਲੈਗਜ਼ੈਂਡਰ ਪੁਸ਼ਕਿਨ ਦੁਆਰਾ ਲਿਖੀ ਗਈ ਕਵਿਤਾ ਦੇ ਜਵਾਬ ਵਿੱਚੋਂ ਅਲੈਕਜੈਂਡਰ ਓਡਿਓਵਸਕੀ ਦੀ ਇੱਕ ਸਤਰ ਹੈ। ਸਟਾਫ ਦੇ ਕੁੱਝ ਰੁਕਨ ਬਾਅਦ ਵਿੱਚ ਅਕਤੂਬਰ 1917 ਦੀ ਬੋਲਸ਼ੇਵਿਕ ਕ੍ਰਾਂਤੀ ਵਿੱਚ ਸ਼ਾਮਿਲ ਸਨ। ਹਵਾਲੇ
|
Portal di Ensiklopedia Dunia