ਇਸੀਕ ਕੁਲ
ਇਸੀਕ ਕੁਲ (ਯਸੀਕ ਕਲ, ਇਸੀਕ-ਕੋਲ: ਫਰਮਾ:Lang-ky, Isıq-Köl, ىسىق-كۅل, ਫਰਮਾ:IPA-ky; ਰੂਸੀ: Иссык-Куль, Issyk-Kulj) ਪੂਰਬੀ ਕਿਰਗਿਸਤਾਨ ਵਿੱਚ ਉੱਤਰੀ ਤਿਆਨ ਸ਼ਾਨ ਪਹਾੜਾਂ ਵਿੱਚ ਇੱਕ ਬੰਦ (ਜੋ ਸਮੁੰਦਰ ਵਿੱਚ ਨਹੀਂ ਪੈਂਦੀ) ਝੀਲ ਹੈ। ਇਹ ਆਇਤਨ ਪੱਖੋਂ (ਸਤਹੀ ਖੇਤਰ ਵਿੱਚ ਨਹੀਂ) ਦੁਨੀਆ ਦੀ ਦੱਸਵੀਂ ਸਭ ਤੋਂ ਵੱਡੀ ਝੀਲ ਹੈ, ਅਤੇ ਕੈਸਪੀਅਨ ਸਾਗਰ ਤੋਂ ਬਾਅਦ ਦੂਸਰੀ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਹੈ। ਈਸ਼ੀਕ-ਕੁਲ ਦਾ ਮਤਲਬ ਕਿਰਗਜ਼ ਭਾਸ਼ਾ ਵਿੱਚ "ਗਰਮ ਝੀਲ" ਹੈ; ਹਾਲਾਂਕਿ ਇਹ ਬਰਫ ਨਾਲ ਢੱਕੀਆਂ ਢੱਕੀਆਂ ਹੋਈਆਂ ਚੋਟੀਆਂ ਵਿੱਚ ਘਿਰੀ ਹੋਈ ਹੈ, ਪਰ ਇਹ ਕਦੇ ਵੀ ਨਹੀਂ ਜੰਮਦੀ।[5] ਇਹ ਲੇਕ ਰਾਮਸਰ ਜੀਵ ਵੰਨ-ਸੁਵੰਨਤਾ ਦੀ ਸੰਸਾਰ ਪਧਰ ਤੇ ਮਹਤਵਪੂਰਨ ਝੀਲ ਹੈ ਅਤੇ ਇਸੀਕ-ਕੁਲ ਬਾਇਓਸਫੀਅਰ ਰਿਜ਼ਰਵ ਦਾ ਇੱਕ ਹਿੱਸਾ ਹੈ। ਭੂਗੋਲ![]() ![]() ਇਸੀਕ-ਕੁਲ ਝੀਲ 182 ਕਿਲੋਮੀਟਰ (113 ਮੀਲ) ਲੰਬੀ ਹੈ, ਜੋ ਕਿ 60 ਕਿਲੋਮੀਟਰ (37 ਮੀਲ) ਤੱਕ ਚੌੜਾਈ ਹੈ ਅਤੇ ਇਸਦਾ ਖੇਤਰਫਲ 6,236 ਵਰਗ ਕਿਲੋਮੀਟਰ (2,408 ਵਰਗ ਮੀਲ) ਹੈ। ਇਹ ਦੱਖਣੀ ਅਮਰੀਕਾ ਦੀ ਟੀਟੀਕਾਕਾ ਝੀਲ ਦੇ ਬਾਅਦ ਦੀ ਦੂਜੀ ਸਭ ਤੋਂ ਵੱਡੀ ਪਹਾੜੀ ਝੀਲ ਹੈ ਇਹ 1,607 ਮੀਟਰ (5,272 ਫੁੱਟ) ਦੀ ਉਚਾਈ ਤੇ ਸਥਿਤ ਹੈ, ਅਤੇ 668 ਮੀਟਰ (2,192 ਫੁੱਟ) ਡੂੰਘਾਈ (ਔਸਤ ਗਹਿਰਾਈ 270 ਮੀਟਰ) ਵਿੱਚ ਜਾਂਦੀ ਹੈ।[6] ਝੀਲ ਦੇ ਵਿੱਚ 118 ਦਰਿਆ ਅਤੇ ਨਾਲੇ ਵਹਿੰਦੇ ਹਨ;ਸਭ ਤੋਂ ਵੱਡੇ ਡੀਜੀਰਗਲਨ ਅਤੇ ਟਿਊਪ ਹਨ। ਲਾਗੇ ਦੇ ਪਹਾੜਾਂ ਦੇ ਕਈ ਚਸ਼ਮਿਆਂ, ਬਿਸ਼ਮੋਲ ਗਰਮ ਚਸ਼ਮਿਆਂ ਅਤੇ ਪਿਘਲੀ ਹੋਈ ਬਰਫ਼ ਤੋਂ ਇਸਨੂੰ ਪਾਣੀ ਮਿਲਦਾ ਹੈ। ਝੀਲ ਦਾ ਕੋਈ ਵਰਤਮਾਨ ਆਊਟਲੈਟ ਨਹੀਂ ਹੈ, ਪਰ ਕੁਝ ਹਾਈਡਰੋਲਿਸਟ ਇਹ ਅਨੁਮਾਨ ਲਗਾਉਂਦੇ ਹਨ [7] ਕਿ ਝੀਲ ਦਾ ਪਾਣੀ ਫਿਲਟਰ ਹੋ ਕੇ ਜਮੀਨ ਵਿੱਚ ਡੂੰਘਾ ਉੱਤਰ ਕੇ ਚੂ ਨਦੀ ਵਿੱਚ ਚਲਾ ਜਾਂਦਾ ਹੈ। ਝੀਲ ਦੇ ਹੇਠਲੇ ਹਿੱਸੇ ਵਿੱਚ ਮੋਨੋਹਾਈਡਰੋਕੈਲਸਾਈਟ ਖਣਿਜ ਮਿਲਦਾ ਹੈ।[8] ਝੀਲ ਦੇ ਦੱਖਣੀ ਤਟ ਉੱਤੇ ਤਿਆਨ ਸ਼ਾਨ ਪਹਾੜਾਂ ਦੀ ਸੁੰਦਰ ਤੈਸਕੀ ਅਲਾਟੂ ਰੇਂਜ ਹਾਵੀ ਹੈ। ਤਿਆਨ ਸ਼ਾਨ ਦੀ ਕੁੰਗੀ ਅਲਾਟੂ ਉੱਤਰ ਕਿਨਾਰੇ ਦੇ ਸਮਾਂਤਰ ਚੱਲਦੀ ਹੈ। ਝੀਲ ਦੇ ਪਾਣੀ ਦਾ ਖਾਰਾਪਣ ਲਗਪਗ ਲਗਭਗ 0.6% - ਇਸਦੇ ਟਾਕਰੇ ਤੇ ਠੰਢੇ ਸਮੁੰਦਰੀ ਪਾਣੀ ਦਾ ਖਾਰਾਪਣ 3.5% ਹੁੰਦਾ ਹੈ - ਅਤੇ, ਹਾਲਾਂਕਿ ਵਰਤਮਾਨ ਵਿੱਚ ਮੱਧਯੁਗੀ ਸਮੇਂ ਨਾਲੋਂ ਲੱਗਪਗ 8 ਮੀਟਰ (26 ਫੁੱਟ) ਜ਼ਿਆਦਾ ਹੈ, ਲੇਕਿਨ ਇਸਦਾ ਪੱਧਰ ਹੁਣ ਪਾਣੀ ਹੋਰਨਾਂ ਕੰਮਾਂ ਲਈ ਲਈ ਜਾਣ ਦੇ ਕਾਰਨ ਪ੍ਰਤੀ ਸਾਲ ਲਗਭਗ 5 ਸੈਂਟੀਮੀਟਰ ਘੱਟ ਹੁੰਦਾ ਜਾਂਦਾ ਹੈ। [9] ਪ੍ਰਸ਼ਾਸਨਿਕ ਤੌਰ 'ਤੇ, ਝੀਲ ਅਤੇ ਨਾਲ ਲੱਗਦੀ ਜ਼ਮੀਨ ਕਿਰਗੀਜ਼ਤਾਨ ਦੇ ਇਸ਼ੀਕ-ਕੁਲ ਖੇਤਰ ਦੇ ਅੰਦਰ ਹੈ। ਸੈਰ ਸਪਾਟਾਸੋਵੀਅਤ ਯੂਨੀਅਨ ਦੇ ਦੌਰ ਵਿੱਚ ਇਹ ਇੱਕ ਮਸ਼ਹੂਰ ਸੈਰ ਸਪਾਟਾ ਅਤੇ ਸਿਹਤਵਰਧਕ ਸਥਾਨ ਸੀ ਤੇ ਇਸ ਦੇ ਉਤਰੀ ਸਾਹਲਾਂ ਤੇ ਕਈ ਆਰਾਮਗਾਹਾਂ ਸਨ। ਸੋਵੀਅਤ ਯੂਨੀਅਨ ਦੇ ਖ਼ਾਤਮੇ ਮਗਰੋਂ ਇਸ ਸੈਰ ਸਪਾਟਾ ਉਦਯੋਗ ਤੇ ਬੁਰਾ ਵਕਤ ਆ ਗਿਆ ਸੀ ਪਰ ਹੁਣ ਨਵੇਂ ਸੈਲਾਨੀਆਂ ਦੀ ਆਮਦ ਵਧਣ ਨਾਲ ਇਹ ਇਲਾਕਾ ਇੱਕ ਵਾਰ ਫ਼ਿਰ ਖਿਚ ਦਾ ਕੇਂਦਰ ਬਣਦਾ ਜਾ ਰਿਹਾ ਹੈ। ਹਵਾਲੇ
|
Portal di Ensiklopedia Dunia