ਇੰਜਨੀਅਰਿੰਗ![]() ਇੰਜੀਨਿਅਰਿੰਗ ਉਹ ਵਿਗਿਆਨ ਹੈ ਜੋ ਵਿਗਿਆਨਕ ਸਿੱਖਿਆਵਾਂ ਨੂੰ ਵਿਵਹਾਰਕ ਜਰੂਰਤਾਂ ਦੀ ਪੂਰਤੀ ਵਿੱਚ ਸਹਾਇਕ ਹੁੰਦਾ ਹੈ। ਇੰਜੀਨਿਅਰਿੰਗ ਦਾ ਅੰਗਰੇਜ਼ੀ ਭਾਸ਼ਾ ਵਿੱਚ ਪਰਿਆਇਵਾਚੀ ਸ਼ਬਦ ਇੰਜੀਨਿਅਰਿੰਗ ਹੈ, ਜੋ ਲੈਟਿਨ ਸ਼ਬਦ ਇੰਜੇਨਿਅਮ ਤੋਂ ਨਿਕਲਿਆ ਹੈ ; ਇਸ ਦਾ ਮਤਲਬ ਕੁਦਰਤੀ ਨਿਪੁੰਨਤਾ ਹੈ। ਕਲਾਵਿਦ ਦੀ ਸਹਿਜ ਪ੍ਰਤਿਭਾ ਨਾਲ ਇੰਜੀਨਿਅਰਿੰਗ ਹੌਲੀ - ਹੌਲੀ ਇੱਕ ਵਿਗਿਆਨ ਵਿੱਚ ਬਦਲ ਹੋ ਗਈ। ਨਜ਼ਦੀਕ ਭੂਤਕਾਲ ਵਿੱਚ ਇੰਜੀਨਿਅਰਿੰਗ ਸ਼ਬਦ ਦਾ ਜੋ ਮਤਲਬ ਕੋਸ਼ ਵਿੱਚ ਮਿਲਦਾ ਸੀ ਉਹ ਸੰਖੇਪ ਵਿੱਚ ਇਸ ਪ੍ਰਕਾਰ ਦੱਸਿਆ ਜਾ ਸਕਦਾ ਹੈ ਕਿ ਇੰਜੀਨਿਅਰਿੰਗ ਇੱਕ ਕਲਾ ਅਤੇ ਵਿਗਿਆਨ ਹੈ, ਜਿਸਦੀ ਸਹਾਇਤਾ ਨਾਲ ਪਦਾਰਥ ਦੇ ਗੁਣਾਂ ਨੂੰ ਉਹਨਾਂ ਸੰਰਚਰਨਾਵਾਂ ਅਤੇ ਯੰਤਰਾਂ ਦੇ ਬਣਾਉਣ ਵਿੱਚ, ਜਿਹਨਾਂ ਦੇ ਲਈ ਯਾਂਤਰਿਕੀ (ਮਕੈਨਿਕਸ) ਦੇ ਸਿੱਧਾਂਤ ਅਤੇ ਇਸਤੇਮਾਲ ਜ਼ਰੂਰੀ ਹਨ, ਮੁਨੁੱਖ ਉਪਯੋਗੀ ਬਣਾਇਆ ਜਾਂਦਾ ਹੈ। ਇੰਜਨੀਅਰਿੰਗ ਇੱਕ ਕਿੱਤਾ ਹੈ। ਇੰਜਨੀਅਰਿੰਗ ਦੀਆਂ 1800 ਤੋਂ ਵੱਧ ਸ਼ਾਖਾਵਾਂ ਹਨ। ਇੰਜਨੀਅਰਿੰਗ ਦੀਆਂ ਰਵਾਇਤੀ ਸ਼ਾਖਾਵਾਂ ਜਿਵੇਂ ਮਕੈਨੀਕਲ ਇੰਜਨੀਅਰਿੰਗ, ਕੈਮੀਕਲ ਇੰਜਨੀਅਰਿੰਗ, ਸਿਵਿਲ ਇੰਜਨੀਅਰਿੰਗ, ਇਲੈਕਟ੍ਰੀਕਲ ਇੰਜਨੀਅਰਿੰਗ ਅਤੇ ਆਰਕੀਟੈਕਚਰਲ ਇੰਜਨੀਅਰਿੰਗ ਇੰਜਨੀਅਰਿੰਗ ਤੋਂ ਇਲਾਵਾ ਅੱਜ-ਕੱਲ੍ਹ ਕੰਪਿਊਟਰ ਇੰਜਨੀਅਰਿੰਗ, ਐਨਵਾਇਰਨਮੈਂਟਲ ਇੰਜਨੀਅਰਿੰਗ, ਬਾਇਓ ਇੰਜਨੀਅਰਿੰਗ, ਮੈਰੀਨ ਇੰਜਨੀਅਰਿੰਗ, ਨੈਨੋਟੈਕਨਾਲੋਜੀ ਇੰਜਨੀਅਰਿੰਗ ਤੇ ਏਅਰੋਸਪੇਸ ਇੰਜਨੀਅਰਿੰਗ ਹਨ।[1] ਐਨਵਾਇਰਨਮੈਂਟਲ ਇੰਜਨੀਅਰਿੰਗਇਹ ਸ਼ਾਖਾ ਵਿੱਚ ਵਾਤਾਵਰਣ ਵਿੱਚ ਵਧਦੇ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ, ਜੈਵਿਕ ਖਾਦਾਂ ਅਤੇ ਕੀਟਨਾਸ਼ਕ ਦਾ ਨਿਰਮਾਣ ਤੇ ਸੰਸਾਧਨਾਂ ਦੇ ਪੁਨਰਉਪਯੋਗ ਦੀਆਂ ਵਿਧੀਆਂ ਵਿਕਸਿਤ ਕਰਨਾ, ਪ੍ਰਸਥਿਤਿਕ ਸੰਤੁਲਨ ਅਤੇ ਜੰਗਲੀ ਜੀਵਨ ਸੁਰੱਖਿਆ ਆਦਿ ਸ਼ਾਮਲ ਹਨ। ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਇਹ ਸ਼ਾਖਾ ਬੇਹੱਦ ਮਹੱਤਵਪੂਰਨ ਹੋ ਗਈ ਹੈ। ਕੰਪਿਊਟਰ ਇੰਜਨੀਅਰਿੰਗਇਹ ਕੰਪਿਊਟਰ ਸਿਸਟਮ, ਅਪ੍ਰੇਟਿੰਗ ਸਿਸਟਮ, ਸਾਫਟਵੇਅਰ, ਕੰਪਿਊਟਰ ਗ੍ਰਾਫਿਕਸ, ਲਾਜਿਕਲ ਡਿਜ਼ਾਈਨ, ਮਾਇਕ੍ਰੋ ਪ੍ਰੋਸੈਸਰ ਟੈਕਨਾਲੋਜੀ ਤੇ ਰੋਬੋਟਿਕਸ ਦਾ ਨਿਰਮਾਣ ਅਤੇ ਵਿਕਾਸ ਸ਼ਾਮਲ ਹਨ। ਸਭ ਤੋਂ ਵੱਧ ਤੇਜ਼ ਰਫ਼ਤਾਰ ਨਾਲ ਅਪਡੇਟ ਹੋ ਰਹੀ ਤਕਨਾਲੋਜੀ ਤੇ ਮੱਦੇਨਜ਼ਰ ਇਹ ਸ਼ਾਖਾ ਉੱਤਮ ਵਿਕਲਪ ਮੰਨਿਆ ਜਾ ਰਿਹਾ ਹੈ। ਨੈਨੋਟੈਕਨਾਲੋਜੀਇਲੈਕਟ੍ਰਾਨਿਕਸ, ਫਾਰਮਾਸਿਊਟੀਕਲਸ, ਇੰਨਫਰਮੇਸ਼ਨ ਟੈਕਨਾਲੋਜੀ, ਐਨਰਜੀ, ਐਨਵਾਇਰਨਮੈਂਟ, ਸਿਕਿਉਰਿਟੀ ਆਦਿ ਖੇਤਰਾਂ ਵਿੱਚ ਨੈਨੋਤਕਨਾਲੋਜੀ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਹੈ। ਜੈਨੇਟਿਕ ਇੰਜਨੀਅਰਿੰਗਵਿਭਿੰਨ ਜੀਵ ਜੰਤੂਆਂ ਅਤੇ ਪੌਦਿਆਂ ਦੇ ਅਨੁਵਾਸ਼ਿੰਕ ਗੁਣਾਂ ਦਾ ਅਧਿਐਨ ਜੈਨੇਟਿਕ ਇੰਜਨੀਅਰਿੰਗ ਦੇ ਤਹਿਤ ਕੀਤਾ ਜਾਂਦਾ ਹੈ। ਐਗਰੀਕਲਚਰਲ ਇੰਜਨੀਅਰਿੰਗਐਨੀਮਲ ਹਸਬੈਂਡਰੀ, ਡੇਅਰੀ, ਪੋਲਟਰੀ ਅਤੇ ਫਿਸ਼ਰੀਜ਼ ਆਦਿ ਨਾਲ ਸਬੰਧਿਤ ਵਿਭਿੰਨ ਤਕਨੀਕੀ ਅਧਿਐਨ ਇਸ ਸ਼ਾਖਾ ਦੇ ਅੰਤਰਗਤ ਸ਼ਾਮਲ ਹਨ। ਸਾਊਂਡ ਇੰਜਨੀਅਰਿੰਗਸਾਊਂਡ ਰਿਕਾਰਡਿੰਗ, ਐਡਿਟਿੰਗ ਅਤੇ ਮਿਕਸਿੰਗ ਆਦਿ ਹੋਰ ਕਈ ਕੰਮਾਂ ਵਿੱਚ ਸਾਊਂਡ ਇੰਜਨੀਅਰਿੰਗ ਦੀ ਮੁਹਾਰਤ ਹੁੰਦੀ ਹੈ। ਓਸ਼ਨ ਇੰਜਨੀਅਰਿੰਗਇਹ ਸਮੁੰਦਰੀ ਵਾਤਾਵਰਣ ਨਾਲ ਸਬੰਧਿਤ ਹੈ। ਇਸ ਦੇ ਅੰਤਰਗਤ ਸਿਵਿਲ, ਮਕੈਨੀਕਲ ਅਤੇ ਇਲੈਕਟ੍ਰੀਕਲ ਵਿਸ਼ਿਆਂ ਦੀ ਜਾਣਕਾਰੀ ਦੇ ਨਾਲ ਨਾਲ ਨੇਵਲ ਆਰਕੀਟੈਕਚਰ ਅਤੇ ਅਪਲਾਈਡ ਓਸ਼ਨ ਸਾਇੰਸਜ਼ ਬਾਰੇ ਵੀ ਦੱਸਿਆ ਜਾਂਦਾ ਹੈ। ਏਅਰੋਨਾਟੀਕਲ ਇੰਜਨੀਅਰਿੰਗਏਅਰਕਰਾਫਟ, ਸਪੇਸਕਰਾਫਟ ਤੇ ਮਿਜ਼ਾਈਲ ਆਦਿ ਦੀ ਡਿਜ਼ਾਈਨਿੰਗ, ਟੈਸਇੰਗ ਵਿਕਾਸ, ਨਿਰਮਾਣ ਤੇ ਰੱਖ-ਰਖਾਅ ਲਈ ਇੰਜਨੀਅਰਾਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਹਵਾਲੇ |
Portal di Ensiklopedia Dunia